ਜਮੈਟੋ ਵਾਲੇ ਲੜਕੇ ਨੇ ਪੰਜਾਬ ਭਜਾ ਕੁੱਟੇ ਅਧਿਕਾਰੀ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜ਼ੋਮੈਟੋ ਕੰਪਨੀ ਦੇ ਡਲਿਵਰੀ ਬੁਆਏਜ਼ ਵੱਲੋਂ ਜ਼ੋਮੈਟੋ ਕੰਪਨੀ ਦੇ ਕੁਝ ਅਧਿਕਾਰੀਆਂ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸੇ ਸਮੇਂ ਜ਼ੋਮੈਟੋ ਕੰਪਨੀ ਦੇ ਕੁਝ ਅਧਿਕਾਰੀ ਭੱਜਦੇ ਹੋਏ ਨਜ਼ਰ ਆ ਰਹੇ ਹਨ ਅਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੇ ੲਿਨ੍ਹਾਂ ਜ਼ੋਮੈਟੋ ਬੁਆਏਜ਼ ਤੋਂ ਆਪਣੀ ਜਾਨ ਬਚਾਈ। ਜਾਣਕਾਰੀ ਮੁਤਾਬਕ ਮਾਮਲਾ ਇਹ ਸੀ ਕਿ ਜ਼ੋਮੈਟੋ ਬੁਆਏਜ਼ ਨੇ ਆਪਣੀਆਂ ਕੁਝ ਪ੍ਰੇਸ਼ਾਨੀਆਂ ਨੂੰ ਲੈ ਕੇ ਜ਼ੋਮੈਟੋ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਰੱਖੀ ਸੀ।ਜਿਸ ਮੀਟਿੰਗ ਦੇ ਦੌਰਾਨ ਉਨ੍ਹਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਬਾਅਦ ਵਿਚ ਇਹ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।ਜ਼ੋਮੈਟੋ ਬੁਆਏਜ਼ ਗੁੱਸੇ ਵਿੱਚ ਆ ਗਏ

ਅਤੇ ਉਨ੍ਹਾਂ ਨੇ ਜ਼ੋਮੈਟੋ ਅਧਿਕਾਰੀਆਂ ਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਪਰ ਉਥੇ ਹੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਜੇਕਰ ਉਹ ਇਨ੍ਹਾਂ ਨੂੰ ਕੁੱਟਣਗੇ ਤਾ ਮਾਮਲਾ ਉਨ੍ਹਾਂ ਤੇ ਹੀ ਉਲਟਾ ਪੈ ਜਾਵੇਗਾ।ਸੋ ਇਸ ਲਈ ਜ਼ਮੈਟੋ ਬੁਆਏਜ਼ ਨੇ ਕੁੱਟਮਾਰ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ।ਪਰ ਉਨ੍ਹਾਂ ਨੇ ਜ਼ੋਮੈਟੋ ਅਧਿਕਾਰੀਅਾਂ ਨਾਲ ਕੁੱਟਮਾਰ ਨਹੀਂ ਕੀਤੀ।ਦੱਸਿਆ ਜਾ ਰਿਹਾ ਹੈ ਕਿ ਜ਼ੋਮੈਟੋ ਬੁਆਏਜ਼ ਦੀਅਾਂ ਮੰਗਾਂ ਇਹ ਹਨ ਕਿ ਉਨ੍ਹਾਂ ਨੂੰ ਬਹੁਤ ਹੀ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਪੈਟਰੋਲ ਦੀ ਕੀਮਤ ਵਧ ਚੁੱਕੀ ਹੈ

ਜਿਸ ਕਾਰਨ ਉਨ੍ਹਾਂ ਨੂੰ ਜਿੰਨੀ ਕਮਾਈ ਹੁੰਦੀ ਹੈ ਉਸ ਤੋਂ ਜ਼ਿਆਦਾ ਉਨ੍ਹਾਂ ਦਾ ਖਰਚਾ ਹੋ ਜਾਂਦਾ ਹੈ।ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਤੋਂ ਇਕ ਜਾਂ ਦੋ ਆਰਡਰ ਪੂਰੇ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਇੰਸੈਂਟਿਵ ਨਹੀਂ ਦਿੱਤੇ ਜਾਂਦੇ ਇਸ ਤੋਂ ਇਲਾਵਾ ਸਾਰੇ ਜ਼ੋਮੈਟੋ ਬੁਆਏਜ਼ ਦੀਆਂ ਆਈਡੀਜ਼ ਅਲੱਗ ਅਲੱਗ ਤਰ੍ਹਾਂ ਦੀਆਂ ਬਣਾਈਆਂ ਗਈਆਂ ਹਨ।ਜਿਸ ਕਾਰਨ ਕੇ ਜ਼ੋਮੈਟੋ ਬੁਆਏਜ਼ ਦੇ ਵਿਚਕਾਰ ਅਣਬਣ ਹੋ ਜਾਂਦੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨਾਲ ਇੱਥੇ ਵਿਤਕਰਾ ਕੀਤਾ ਜਾਂਦਾ ਹੈ ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜ਼ੋਮੈਟੋ ਅਧਿਕਾਰੀਆਂ ਵੱਲੋਂ ਨਵੀਂਆਂ

ਭਰਤੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੁਰਾਣੇ ਵਰਕਰਾਂ ਨੂੰ ਕੱਢਿਆ ਜਾ ਰਿਹਾ ਹੈ।ਜਿਸ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published.