ਆਪਣਾ ਰਿਵਾਲਵਰ ਸਾਫ ਕਰਦੇ ਏ ਐੱਸ ਆਈ ਤੋਂ ਚੱਲੀ ਗੋਲੀ ,ਹੋ ਗਈ ਮੌਤ

Uncategorized

ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਏ ਐੱਸ ਆਈ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।ਜਾਣਕਾਰੀ ਮੁਤਾਬਕ ਮ੍ਰਿਤਕ ਏਐਸਆਈ ਦਾ ਨਾਮ ਰਾਜਬੀਰ ਸਿੰਘ ਸੀ ਜੋ ਕਿ ਆਪਣੀ ਸਰਕਾਰੀ ਰਿਵਾਲਵਰ ਨੂੰ ਸਾਫ਼ ਕਰ ਰਿਹਾ ਸੀ ਅਤੇ ਇਸੇ ਦੌਰਾਨ ਉਸ ਨਾਲ ਇਹ ਹਾਦਸਾ ਵਾਪਰਿਆ ਹੈ।ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਦਾ ਮਾਹੌਲ ਹੈ। ਦੱਸਦਈਏ ਕਿ ਏ ਐੱਸ ਆਈ ਰਾਜਬੀਰ ਸਿੰਘ ਦੇ ਘਰ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦੀ ਲੜਕਾ ਲੜਕੀ ਹਨ।ਏਐੱਸਆਈ ਰਾਜਬੀਰ ਸਿੰਘ ਦੇ ਛੋਟੇ ਭਰਾ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਇਹ ਘਟਨਾ ਕਰੀਬ ਸਵੇਰ ਦੇ ਸਾਢੇ ਨੌਂ ਵਜੇ ਦੀ ਹੈ, ਜਿਸ ਸਮੇਂ ਉਹ ਸਾਰੇ ਬਾਹਰ ਬੈਠੇ ਸੀ

ਅਤੇ ਰਾਜਬੀਰ ਸਿੰਘ ਅੰਦਰ ਆਪਣੀ ਰਿਵਾਲਵਰ ਨੂੰ ਸਾਫ਼ ਕਰ ਰਹੇ ਸੀ।ਇਸੇ ਦੌਰਾਨ ਅੰਦਰੋਂ ਆਵਾਜ਼ ਆਈ ਅਤੇ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਏਐੱਸਆਈ ਰਾਜਬੀਰ ਸਿੰਘ ਦੇ ਸਿਰ ਵਿੱਚ ਗੋ-ਲੀ ਲੱਗੀ ਸੀ।ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਉੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਏਐੱਸਆਈ ਰਾਜਬੀਰ ਸਿੰਘ ਦੀ ਮੌਤ ਹਾਦਸੇ ਦੌਰਾਨ ਹੋਈ ਹੈ ਕਿਉਂਕਿ ਉਹ ਆਪਣੀ ਰਿਵਾਲਵਰ ਨੂੰ ਸਾਫ਼ ਕਰ ਰਹੇ ਸਨ, ਉਨ੍ਹਾਂ ਦਾ ਕਹਿਣਾ ਹੈ

ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਪਰਿਵਾਰਕ ਮੈਬਰਾਂ ਨੂੰ ਸੌਂਪ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਜੋ ਵੀ ਇਸ ਮਾਮਲੇ ਵਿਚ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।ਪਰ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਕ ਪਿ-ਸ-ਤੌ-ਲ ਨੂੰ ਸਾਫ ਕਰਨ ਸਮੇਂ ਕਿਸੇ ਦੇ ਸਿਰ ਵਿੱਚ ਗੋਲੀ ਕਿਵੇਂ ਲੱਗ ਸਕਦੀ ਹੈ,ਕਿਉਂਕਿ ਅਕਸਰ ਹੀ ਜਦੋਂ ਕੋਈ ਵਿਅਕਤੀ ਕਿਸੇ ਵੀ ਪਿ-ਸ-ਤੌ-ਲ ਨੂੰ ਸਾਫ ਕਰਦਾ ਹੈ

ਤਾਂ ਉਸ ਵਿੱਚੋਂ ਪਹਿਲਾਂ ਗੋ-ਲੀ-ਆਂ ਬਾਹਰ ਕੱਢੀਆਂ ਜਾਂਦੀਆਂ ਹਨ।

Leave a Reply

Your email address will not be published. Required fields are marked *