ਇਹ ਪੀ ਐੱਚ ਡੀ ਕਰਨ ਵਾਲਾ ਨੌਜਵਾਨ ਲਾ ਰਿਹਾ ਹੈ ਜੂਸ ਦੀ ਰੇਹੜੀ, ਸਰਕਾਰ ਦੇ ਮੂੰਹ ਉਪਰ ਚਪੇੜ

Uncategorized

ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਸਕਰਨ ਕੇ ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਜਕੱਲ੍ਹ ਬਹੁਤ ਸਾਰੇ ਨੌਜਵਾਨਾਂ ਨੇ ਡਿਗਰੀਆਂ ਕਰ ਰੱਖੀਆਂ ਹਨ,ਪਰ ਫਿਰ ਵੀ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ;ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਮੁਸ਼ਕਿਲ ਹੋ ਚੁੱਕੇ ਹਨ।ਲਗਾਤਾਰ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,ਪਰ ਫਿਰ ਵੀ ਸਰਕਾਰ ਉੱਤੇ ਇਸ ਦਾ ਕੋਈ ਵੀ ਅਸਰ ਦਿਖਾਈ ਨਹੀਂ ਦੇ ਰਿਹਾ ਅਤੇ ਅੱਜਕੱਲ੍ਹ ਪੜ੍ਹੇ ਲਿਖੇ ਨੌਜਵਾਨ ਵੀ ਜੂਸ ਦੀਆਂ ਰੇਹੜੀਆਂ ਲਗਾਉਣ ਲਈ ਮਜਬੂਰ ਹੋ ਗਏ ਹਨ।ਇਸੇ ਤਰੀਕੇ ਨਾਲ ਇਕ ਪੀਐੱਚਡੀ ਕਰ ਰਿਹਾ ਨੌਜਵਾਨ ਜੂਸ ਦੀ ਰੇਹੜੀ ਲਗਾ ਰਿਹਾ ਹੈ

ਅਤੇ ਉਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਯੂ ਜੀ ਸੀ ਨੈੱਟ ਦਾ ਪੇਪਰ ਵੀ ਪਾਸ ਕਰ ਲਿਆ ਸੀ ਅਤੇ ਮਾਰਚ ਵਿੱਚ ਉਸ ਨੇ ਇਕ ਕਾਲਜ ਵਿਚ ਜੁਆਇਨਿੰਗ ਕਰਨੀ ਸੀ,ਪਰ ਉਸੇ ਦੌਰਾਨ ਲਾਕਡਾਊਨ ਲੱਗ ਗਿਆ।ਜਿਸ ਕਾਰਨ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹੋ ਗਈਆਂ ਇਸ ਨੌਜਵਾਨ ਦਾ ਦੱਸਣਾ ਹੈ ਕਿ ਉਸ ਦੀ ਕੋਈ ਮਜਬੂਰੀ ਨਹੀਂ ਹੈ ਕਿ ਉਸ ਨੂੰ ਜੂਸ ਦੀ ਰੇਹੜੀ ਲਗਾਉਣੀ ਪੈ ਰਹੀ ਹੈ।ਕਿਉਂਕਿ ਉਨ੍ਹਾਂ ਕੋਲ ਪੰਜ ਛੇ ਕਿੱਲੇ ਜ਼ਮੀਨ ਹੈ ਅਤੇ ਉਸ ਦੇ ਪਿਤਾ ਵੀ ਕੰਮ ਕਰਦੇ ਹਨ,ਜਿਸ ਕਾਰਨ ਕਿ ਉਨ੍ਹਾਂ ਦਾ ਗੁਜ਼ਾਰਾ ਹੋ ਜਾਂਦਾ ਹੈ।

ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਮੇਰੇ ਕੋਲ ਜ਼ਮੀਨ ਨਾ ਹੁੰਦੀ ਜਾਂ ਫਿਰ ਮੈਂ ਇਕੱਲੇ ਨੇ ਘਰ ਦਾ ਗੁਜ਼ਾਰਾ ਕਰਨਾ ਹੁੰਦਾ ਤਾਂ ਉਸ ਸਮੇਂ ਰੇਹੜੀ ਲਗਾ ਕੇ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਹੈ।ਸੋ ਇਸ ਨੌਜਵਾਨ ਦੇ ਕਹਿਣ ਦਾ ਮਤਲਬ ਸੀ ਕਿ ਜਿਹੜੇ ਰੇਹੜੀ ਵਾਲੇ ਆਪਣੇ ਘਰ ਦਾ ਗੁਜ਼ਾਰਾ ਇਕੱਲੇ ਹੀ ਤੋਰਦੇ ਹਨ ਅਤੇ ਉਨ੍ਹਾਂ ਕੋਲ ਆਮਦਨੀ ਦਾ ਕੋਈ ਹੋਰ ਸਾਧਨ ਨਹੀਂ ਹੈ।ਉਨ੍ਹਾਂ ਲਈ ਲਾਕਡਾਊਨ ਕਾਰਨ ਬਹੁਤ ਹੀ ਮੁਸ਼ਕਲਾਂ ਵਧੀਆਂ ਹੋੲੀਆਂ ਹਨ।ਇਸ ਤੋਂ ਇਲਾਵਾ ਇਸ ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਆਮ ਜਨਤਾ ਬਾਰੇ ਸੋਚਣਾ ਚਾਹੀਦਾ ਹੈ

ਅਤੇ ਉਸ ਦੇ ਹਿਸਾਬ ਨਾਲ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਰੇਹੜੀ ਵਾਲਿਆਂ ਨੂੰ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਸੌਖਾ ਹੋ ਸਕੇ।

Leave a Reply

Your email address will not be published.