ਭਰਾ ਆਪਣੀ ਸਕੀ ਭੈਣ ਦੇ ਨਾਲ ਕਰਦਾ ਸੀ ਇਹ ਕੰਮ ,ਮੌਕੇ ਤੇ ਪਹੁੰਚ ਗਏ ਸਿੰਘ, ਫਿਰ ਵੇਖੋ ਕੀ ਹੋਇਆ

Uncategorized

ਜ਼ਿਲ੍ਹਾ ਸੰਗਰੂਰ ਦੇ ਪਿੰਡ ਭੁਰਥਲਾ ਤੋਂ ਇੱਕ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਕਿ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਬੰਧੂਆ ਬਣਾ ਕੇ ਰੱਖਿਆ ਜਾਂਦਾ ਸੀ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ।ਜਦੋਂ ਇੱਕ ਸਮਾਜ ਸੇਵੀ ਸੰਸਥਾ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਉਸ ਭੈਣ ਭਰਾ ਦੇ ਘਰ ਜਾ ਕੇ ਉਨ੍ਹਾਂ ਦੇ ਹਾਲਾਤ ਦੇਖੇ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਭੈਣ ਭਰਾ ਦੋਨਾਂ ਦਾ ਹੀ ਦਿਮਾਗੀ ਸੰਤੁਲਨ ਠੀਕ ਨਹੀਂ ਹੈ,ਜਿਸ ਕਾਰਨ ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਭੈਣ ਭਰਾ ਦੇ ਮਾਤਾ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ,ਜਿਸ ਤੋਂ ਬਾਅਦ ਇਨ੍ਹਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ

ਅਤੇ ਇਹ ਆਪਣਾ ਦਿਮਾਗੀ ਸੰਤੁਲਨ ਖੋ ਬੈਠੇ ਹਨ।ਪਿੰਡ ਵਾਸੀਆਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਪਿਤਾ ਡਾਕਟਰ ਸਨ,ਜਿਸ ਕਾਰਨ ਇਨ੍ਹਾਂ ਦੇ ਘਰ ਬਹੁਤ ਸਾਰੇ ਟੀਕੇ ਅਤੇ ਦਵਾਈਆਂ ਪਈਆਂ ਹੋਈਆਂ ਹਨ।ਪਰ ਇਸ ਘਰ ਵਿਚ ਮੌਜੂਦ ਭਰਾ ਆਪਣੀ ਭੈਣ ਉਤੇ ਉਹ ਟੀਕੇ ਅਤੇ ਦਵਾਈਆਂ ਦਾ ਇਸਤੇਮਾਲ ਕਰਦਾ ਹੈ,ਜਿਸ ਕਾਰਨ ਉਸ ਦੀ ਭੈਣ ਦਾ ਦਿਮਾਗੀ ਸੰਤੁਲਨ ਬਿਲਕੁਲ ਖ਼ਰਾਬ ਹੋ ਚੁੱਕਿਆ ਹੈ।ਜਦੋਂ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵੱਲੋਂ ਭੈਣ ਦੀ ਹਾਲਤ ਦੇਖੀ ਗਈ ਤਾਂ ਉਹ ਹਾਲਤ ਰੂਹ ਕੰਬਾਉਣ ਵਾਲੀ ਸੀ,ਕਿਉਂਕਿ ਉਸ ਦੇ ਕੱਪੜੇ ਪਾਟੇ ਹੋਏ ਸੀ।

ਇਸ ਤੋਂ ਇਲਾਵਾ ਉਸ ਦੇ ਬਾਲ ਬਿਲਕੁਲ ਜੁੜ ਚੁੱਕੇ ਸੀ ਕਿਉਂਕਿ ਕਾਫੀ ਸਮੇਂ ਤੋਂ ਉਸ ਦੀ ਵਾਲਾਂ ਦੀ ਸਫ਼ਾਈ ਨਹੀਂ ਹੋ ਸਕੀ ਸੀ।ਦੱਸਿਆ ਜਾ ਰਿਹਾ ਹੈ ਕਿ ਭਰਾ ਆਪਣੀ ਭੈਣ ਨੂੰ ਬੁਰੀ ਤਰੀਕੇ ਨਾਲ ਕੁੱਟਦਾ ਹੈ ਅਤੇ ਘਰ ਵਿੱਚ ਕਿਸੇ ਹੋਰ ਨੂੰ ਦਾਖ਼ਲ ਨਹੀਂ ਹੋਣ ਦਿੰਦਾ। ਸਮਾਜ ਸੇਵੀ ਸੰਸਥਾ ਦੇ ਮੈਬਰਾਂ ਨੇ ਇਸ ਘਰ ਵਿਚ ਮੌਜੂਦ ਭੈਣ ਭਰਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਜਿਸ ਵਿੱਚ ਉਨ੍ਹਾਂ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ

ਇਸ ਘਰ ਦੇ ਹਾਲਾਤ ਬਿਲਕੁਲ ਹੀ ਖ਼ਰਾਬ ਹੋ ਚੁੱਕੇ ਹਨ ਅਤੇ ਹੁਣ ਸਮਾਜ ਸੇਵੀ ਸੰਸਥਾ ਦੇ ਮੈਂਬਰਾਂ ਵੱਲੋਂ ਇਨ੍ਹਾਂ ਦੀ ਸਹਾਇਤਾ ਕਰਨ ਦੀ ਗੱਲ ਕਹੀ ਜਾ ਰਹੀ ਹੈ।

Leave a Reply

Your email address will not be published.