ਕੁੜੀ ਨੂੰ ਅਗਵਾ ਕਰਨ ਦੀ ਵੀਡੀਓ ਹੋ ਰਹੀ ਸੀ ਵਾਇਰਲ, ਕੁੜੀ ਆਈ ਕੈਮਰੇ ਸਾਹਮਣੇ ਹੋ ਗਏ ਵੱਡੇ ਖੁਲਾਸੇ

Uncategorized

ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ,ਜਿਸ ਵਿਚ ਇਕ ਨਿਹੰਗ ਸਿੰਘ ਅਤੇ ਉਸ ਦੀ ਪਤਨੀ ਵੱਲੋਂ ਪੁਲਿਸ ਥਾਣੇ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ।ਦੱਸ ਦਈਏ ਕਿ ਇਹ ਘਟਨਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਈ ਸੀ,ਜਿੱਥੇ ਕਿ ਪਤੀ ਪਤਨੀ ਵੱਲੋਂ ਥਾਣਾ ਮਖੂ ਅੱਗੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਕੀ ਨੂੰ ਕੁਝ ਲੜਕਿਆਂ ਵੱਲੋਂ ਅ-ਗ&ਵਾ ਕਰ ਲਿਆ ਗਿਆ ਹੈ।ਪਰ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਦੀ ਕੋਈ ਵੀ ਗੱਲਬਾਤ ਨਹੀਂ ਸੁਣੀ ਜਾ ਰਹੀ, ਜਿਸ ਤੋਂ ਬਾਅਦ ਕਿਸੇ ਵਿਅਕਤੀ ਨੇ ਉਨ੍ਹਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਸੀ,ਜਿਸ ਤੋਂ ਬਾਅਦ ਲੋਕਾਂ ਵੱਲੋਂ ਵੀ ਅਪੀਲ ਕੀਤੀ ਗਈ ਸੀ

ਕਿ ਇਨ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ।ਉਸ ਤੋਂ ਬਾਅਦ ਥਾਣਾ ਮੱਖੂ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਗਈ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਜਿਸ ਤਰੀਕੇ ਨਾਲ ਇਹ ਪਤੀ ਪਤਨੀ ਕਹਿ ਰਹੇ ਹਨ ਕਿ ਉਨ੍ਹਾਂ ਦੀ ਲੜਕੀ ਨੂੰ ਅ-ਗ-ਵਾ ਕਰ ਲਿਆ ਗਿਆ ਹੈ,ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ। ਕਿਉਂਕਿ ਉਨ੍ਹਾਂ ਨੇ ਇਨ੍ਹਾਂ ਦੀ ਲੜਕੀ ਨੂੰ ਲੱਭ ਲਿਆ ਹੈ ਅਤੇ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਜਲੰਧਰ ਵਿੱਚ ਆਪਣੇ ਤਾਇਆ ਜੀ ਕੋਲ ਰਹਿਣ ਲਈ ਗਈ ਸੀ,

ਕਿਉਂਕਿ ਉਸ ਦੇ ਮਾਂ ਪਿਓ ਉਸ ਨੂੰ ਬਹੁਤ ਜ਼ਿਆਦਾ ਕੁੱਟਦੇ ਮਾਰਦੇ ਸੀ। ਲੜਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਗੋਦ ਲਿਆ ਸੀ ਅਤੇ ਹੁਣ ਉਸ ਦੇ ਨਾਲ ਕੁੱਟਮਾਰ ਕਰਦੇ ਸੀ।ਕੁਝ ਦਿਨ ਪਹਿਲਾਂ ਉਹ ਆਪਣੀ ਦਾਦੀ ਨਾਲ ਆਪਣੇ ਤਾਇਆ ਜੀ ਕੋਲ ਰਹਿਣ ਲਈ ਗਈ ਸੀ,ਪਰ ਉਸ ਦੇ ਮਾਂ ਪਿਓ ਉਸ ਦੇ ਪਿੱਛੇ ਪਿੱਛੇ ਹੀ ਚਲੇ ਗਏ ਸੀ ਅਤੇ ਉਸ ਸਮੇਂ ਉਹ ਕਹਿ ਰਹੇ ਸੀ ਕਿ ਉਹ ਇਸ ਦੀ ਕੁੱਟਮਾਰ ਨਹੀਂ ਕਰਨਗੇ ਅਤੇ ਉਹ ਪਾਪਾ ਇਸ ਨੂੰ ਆਪਣੇ ਘਰ ਲੈ ਆਏ ਸੀ।ਜਿਸ ਤੋਂ ਬਾਅਦ ਵੀ ਉਨ੍ਹਾਂ ਨੇ ਕੁੱਟਮਾਰ ਕੀਤੀ ਅਤੇ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਹ ਬਿਨਾਂ ਆਪਣੇ ਮਾਤਾ ਪਿਤਾ ਨੂੰ ਦੱਸੇ ਤਾਇਆ ਜੀ ਕੋਲ ਵਾਪਸ ਚਲੀ ਗਈ।ਹੁਣ ਇਸ ਲੜਕੀ ਦਾ ਕਹਿਣਾ ਹੈ ਕਿ ਇਹ ਆਪਣੇ ਤਾਇਆ ਜੀ ਕੋਲ ਰਹਿਣਾ ਚਾਹੁੰਦੀ ਹੈ,ਕਿਉਂਕਿ ਇਹ ਉੱਥੇ ਸੁਰੱਖਿਅਤ ਹੈ ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ

ਅਤੇ ਇਸ ਮਾਮਲੇ ਵਿੱਚ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਨੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਸੀ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *