ਮੁਕਤਸਰ ਸਾਹਿਬ ਦੇ ਇਸ ਛੋਟੀ ਉਮਰ ਦੇ ਨੌਜਵਾਨ ਨੇ ਕਰਵਾ ਦਿੱਤੀ ਚਾਰੇ ਪਾਸੇ ਬੱਲੇ ਬੱਲੇ

Uncategorized

ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਮਨਸੀਰਤ ਸਿੰਘ ਨੇ ਅਜਿਹਾ ਕੰਮ ਕਰਕੇ ਦਿਖਾਇਆ ਹੈ,ਜਿਸਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਹੈ।ਦੱਸ ਦੇਈਏ ਕਿ ਮਨਕੀਰਤ ਸਿੰਘ ਦੀ ਉਮਰ ਸਿਰਫ ਸੋਲ਼ਾਂ ਸਾਲ ਹੈ ਅਤੇ ਇਸ ਉਮਰ ਵਿੱਚ ਉਸ ਨੇ ਇਕ ਅਜਿਹਾ ਕੰਮ ਕੀਤਾ ਜਿਸ ਕਾਰਨ ਉਸ ਦਾ ਨਾਮ ਬੈਂਕ ਆਫ ਇੰਡੀਆ ਦੇ ਵਿੱਚ ਲਿਖਿਆ ਗਿਆ ਹੈ।ਦੱਸ ਦੇਈਏ ਕਿ ਸੀਰਤ ਸਿੰਘ ਨੂੰ ਬਚਪਨ ਤੋਂ ਹੀ ਚੰਗੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ, ਇਸੇ ਸ਼ੌਕ ਕਾਰਨ ਅੱਜ ਉਹਨਾਂ ਨੇ ਆਪਣੀ ਛੋਟੀ ਜਿਹੀ ਉਮਰ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

ਮਨਸੀਰਤ ਸਿੰਘ ਨੇ ਇੱਕ ਕਿਤਾਬ ਲਿਖੀ ਜਿਸ ਨੂੰ ਕਿ ਅੰਗਰੇਜ਼ੀ ਵਿਚ ਛਾਪਿਆ ਗਿਆ।ਇਸ ਕਿਤਾਬ ਦਾ ਨਾਮ ‘ਦਾ ਬਲੂ ਪ੍ਰਿੰਟ ਆਫ਼ ਮਾਈ ਮਾਈਂਡ’ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਕਿਤਾਬ ਮਾਨਸਿਕਤਾ ਨਾਲ ਸਬੰਧਿਤ ਹੈ ਅਤੇ ਇਸ ਕਿਤਾਬ ਵਿਚ ਅੰਗਰੇਜ਼ੀ ਭਾਸ਼ਾ ਵਿੱਚ ਕੁਝ ਕਵਿਤਾਵਾਂ ਲਿਖੀਆਂ ਗਈਆਂ ਹਨ, ਜੋ ਕਿ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀਆਂ ਹਨ। ਕੁਝ ਹੀ ਦਿਨਾਂ ਵਿਚ ਇਸ ਕਿਤਾਬ ਨੂੰ ਇੰਨਾ ਜ਼ਿਆਦਾ ਪੜ੍ਹਿਆ ਗਿਆ,ਜਿਸ ਤੋਂ ਬਾਅਦ ਇਹ ਕਿਤਾਬ ਦਾ ਨਾਮ ਦਾ ਬੁੱਕ ਆਫ ਇੰਡੀਆ ਵਿਚ ਦਰਜ ਹੋ ਗਿਆ।

ਮਨਕੀਰਤ ਸਿੰਘ ਨਾਲ ਇਸ ਬਾਰੇ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਵਿਚ ਦੂਸਰੇ ਮੈਂਬਰਾਂ ਵੱਲੋਂ ਵੀ ਕਿਤਾਬਾਂ ਪੜ੍ਹੀਆਂ ਜਾਂਦੀਆਂ ਹਨ ਅਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਇਹ ਕਿਤਾਬ ਲਿਖੀ ਅਤੇ ਅੱਜ ਉਨ੍ਹਾਂ ਨੂੰ ਕਾਮਯਾਬੀ ਮਿਲੀ ਹੈ।ਦੂਜੇ ਪਾਸੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਮਨਸੀਰਤ ਸਿੰਘ ਦੀ ਇਸ ਕਾਮਯਾਬੀ ਉਤੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ

ਉਨ੍ਹਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਪੁੱਤਰ ਉਨ੍ਹਾਂ ਦਾ ਨਾਮ ਹੋਰ ਵੀ ਉੱਚਾ ਕਰੇਂਗਾ।

Leave a Reply

Your email address will not be published.