ਗ਼ਰੀਬ ਡਰਾਇਵਰ ਮਨ੍ਹਾ ਕਰਦਾ ਰਿਹਾ ,ਪਰ ਅਫ਼ਸਰ ਨੇ ਨਹੀਂ ਸੁਣੀ ਕੋਈ ਗੱਲ, ਟਰੈਕਟਰ ਸਣੇ ਮਜ਼ਦੂਰ ਡਿੱਗਿਆ ਤਲਾਬ ਵਿੱਚ

Uncategorized

ਅਕਸਰ ਹੀ ਸਾਡੇ ਸਾਹਮਣੇ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਆਉਂਦੀਆਂ ਹਨ ਜਿੱਥੇ ਕਿ ਮਜ਼ਦੂਰਾਂ ਦੀ ਜਾਨ ਖਤਰੇ ਵਿਚ ਪੈ ਜਾਂਦੀ ਹੈ, ਕਿਉਂਕਿ ਜਿੱਥੇ ਉਹ ਕੰਮ ਕਰਦੇ ਹਨ। ਉੱਥੇ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸੁਰੱਖਿਆ ਨਹੀਂ ਦਿੱਤੀ ਜਾਂਦੀ ਕਿਸੇ ਵੀ ਚੀਜ਼ ਦੀ ਉਸਾਰੀ ਕਰਨ ਸਮੇਂ ਦਾ ਹੈ ਪਰ ਹਾਦਸੇ ਉਸੇ ਸਮੇਂ ਵਾਪਰਦੇ ਹਨ ਜਦੋਂ ਮਜ਼ਦੂਰਾਂ ਲਈ ਕਿਸੇ ਵੀ ਪ੍ਰਕਾਰ ਦੀ ਸੁਰੱਖਿਆ ਨਹੀਂ ਰੱਖੀ ਜਾਂਦੀ ਅਤੇ ਵੱਡੇ ਮੁਲਾਜ਼ਮ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਤਲਾਬ ਦੇ ਕਿਨਾਰੇ ਉੱਤੇ ਕੰਮ ਚੱਲ ਰਿਹਾ ਹੈ।

ਉਸੇ ਦੌਰਾਨ ਇੱਕ ਵਿਅਕਤੀ ਟਰੈਕਟਰ ਉੱਤੇ ਬੈਠ ਕੇ ਕੰਮ ਕਰ ਰਿਹਾ ਹੈ।ਉਸ ਦੇ ਨਜ਼ਦੀਕ ਬਹੁਤ ਸਾਰੇ ਲੋਕ ਖਡ਼੍ਹੇ ਹੋਏ ਹਨ ਅਤੇ ਉੱਥੇ ਹੀ ਕੁਝ ਮੁਲਾਜ਼ਮ ਵੀ ਮੌਜੂਦ ਹਨ। ਦੇਖਿਆ ਜਾ ਸਕਦਾ ਹੈ ਕਿ ਜਿਥੇ ਵਿਅਕਤੀ ਕੰਮ ਕਰ ਰਿਹਾ ਹੈ ਉੱਥੇ ਕਾਫ਼ੀ ਖ਼ਤਰਾ ਹੈ,ਉਸ ਵਿਅਕਤੀ ਕੋਲ ਕੋਈ ਵੀ ਸੁਰੱਖਿਆ ਪੇਟੀ ਨਹੀਂ ਹੈ।ਜਿਸ ਕਾਰਨ ਉਹ ਆਪਣਾ ਬਚਾਅ ਕਰ ਸਕਦਾ ਹੈ ਪਰ ਫਿਰ ਵੀ ਕੋਲ ਖੜ੍ਹੇ ਮੁਲਾਜ਼ਮਾਂ ਵੱਲੋਂ ਉਸ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਹੈ।ਉਸ ਤੋਂ ਬਾਅਦ ਜੋ ਹੁੰਦਾ ਹੈ ਉਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਜਾਂਦੇ ਹਨ ਕਿਉਂਕਿ ਜਦੋਂ

ਉਸ ਵਿਅਕਤੀ ਵੱਲੋਂ ਟਰੈਕਟਰ ਨੂੰ ਅੱਗੇ ਕੀਤਾ ਜਾਂਦਾ ਹੈ ਤਾਂ ਟਰੈਕਟਰ ਤਿਲਕ ਜਾਂਦਾ ਹੈ ਅਤੇ ਉਹ ਤਲਾਬ ਵਿੱਚ ਜਾ ਡੁੱਬਦਾ ਹੈ। ਜਿਸ ਕਾਰਨ ਵਿਅਕਤੀ ਦੀ ਜਾਨ ਨੂੰ ਵੀ ਖ਼ਤਰਾ ਹੋ ਜਾਂਦਾ ਹੈ।ਸੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਵੱਡੇ ਵੱਡੇ ਮੁਲਾਜ਼ਮਾਂ ਦੇ ਖਿਲਾਫ਼ ਬੋਲਿਆ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਕੰਮ ਤਾਈਂ ਮਤਲਬ ਹੁੰਦਾ ਹੈ ਅਤੇ ਮਜ਼ਦੂਰਾਂ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਕੀਤੇ ਜਾਂਦੇ।ਇਸ ਤੋਂ ਇਲਾਵਾ ਜਦੋਂ ਕਿਸੇ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਰੁਲਦੇ ਰਹਿੰਦੇ ਹਨ।ਸੋ

ਅਜਿਹੇ ਮੁਲਾਜ਼ਮਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ ਆਪਣੀ ਮਜ਼ਦੂਰਾਂ ਦੀ ਸੁਰੱਖਿਆ ਵੱਲ ਧਿਆਨ ਨਹੀਂ ਦਿੰਦੇ ਅਤੇ ਹਮੇਸ਼ਾ ਕੰਮ ਕਰਨ ਲਈ ਮਜ਼ਦੂਰਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ।

Leave a Reply

Your email address will not be published.