ਇਸ ਕੋਰੋਨਾ ਮਹਾਵਾਰੀ ਦੌਰਾਨ ਬਹੁਤ ਸਾਰੇ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਤਾਂ ਜੋ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਲਪੇਟ ਵਿਚ ਨਾ ਲੈ ਸਕੇ, ਪਰ ਇਸ ਦੌਰਾਨ ਉਨ੍ਹਾਂ ਲੋਕਾਂ ਲਈ ਮਾੜੀ ਖ਼ਬਰ ਹੈ।ਜੋ ਇਸ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਯੂਰੋਪ ਦੇਸ਼ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜਿਹੜੇ ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਲਗਵਾਈ ਹੈ, ਉਹ ਯੂਰਪ ਦੇ ਦੇਸ਼ਾਂ ਵਿਚ ਨਹੀਂ ਆ ਸਕਦੇ।ਭਾਵੇਂ ਕਿ ਇਸ ਵੈਕਸੀਨ ਨੂੰ ਡਬਲਿਊਐਚਓ ਵੱਲੋਂ ਮਾਨਤਾ ਪ੍ਰਾਪਤ ਹੈ ਅਤੇ ਦੇਸ਼ ਦੇ ਬਹੁਤ ਸਾਰੇ ਲੋਕ ਇਸ ਵੈਕਸੀਨ ਨੂੰ ਲਗਵਾ ਚੁੱਕੇ ਹਨ।
ਪਰ ਹੁਣ ਜਦੋਂ ਯੂਰਪ ਦੇ ਦੇਸ਼ ਵੱਲੋਂ ਇਹ ਫ਼ੈਸਲਾ ਲੈ ਲਿਆ ਗਿਆ ਹੈ ਤਾਂ ਉਸ ਤੋਂ ਬਾਅਦ ਯੂਰਪ ਵਿੱਚ ਜਾਣ ਵਾਲੇ ਲੋਕਾਂ ਲਈ ਇਹ ਬੁਰੀ ਖਬਰ ਹੈ ਕਿਆਉਣ ਵਾਲੇ ਕੁਝ ਸਮੇਂ ਤਕ ਉਹ ਯੂਰਪ ਦੇ ਦੇਸ਼ ਵਿੱਚ ਨਹੀਂ ਜਾ ਸਕਦੇ। ਸੋ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਦਿਮਾਗ ਵਿਚ ਵੱਖਰੇ ਵੱਖਰੇ ਸਵਾਲ ਉਠ ਰਹੇ ਹਨ ਕਿ ਜਿਹੜੇ ਲੋਕ ਵੈਕਸੀਨ ਲਗਵਾ ਚੁੱਕੇ ਹਨ।ਉਹ ਹੁਣ ਕੀ ਕਰ ਸਕਦੇ ਹਨ ਤਾਂ ਦੱਸ ਦਈਏ ਕਿ ਇਸ ਬਾਰੇ ਅਜੇ ਕੋਈ ਵੀ ਨਵੀਂ ਜਾਣਕਾਰੀ ਸਾਹਮਣੇ ਨਹੀਂ ਆ ਰਹੀ, ਕਿ ਜਿਹੜੇ ਲੋਕ ਵੈਸੇ ਲਗਵਾ ਚੁੱਕੇ ਹਨ ਉਹ ਕਿਸ ਤਰੀਕੇ ਨਾਲ ਯੂਰਪ ਦੇਸ਼ ਵਿਚ ਜਾ ਸਕਦੇ ਹਨ।
ਕਿਉਂਕਿ ਬਹੁਤ ਸਾਰੇ ਲੋਕ ਜ਼ਰੂਰੀ ਕੰਮ ਲਈ ਯੂਰਪ ਦੇ ਦੇਸ਼ਾਂ ਵਿੱਚ ਜਾਂਦੇ ਹਨ,ਪਰ ਜੇਕਰ ਵਿੱਚੋਂ ਕਿਸੇ ਨੇ ਵੀ ਇਸ ਵੈਕਸੀਨ ਨੂੰ ਲਗਵਾ ਲਿਆ ਹੋਵੇ ਤਾਂ ਉਹ ਹੁਣ ਯੂਰਪ ਦੇ ਦੇਸ਼ ਵਿੱਚ ਨਹੀਂ ਜਾ ਸਕਦੇ।ਸੋ ਇਸ ਫ਼ੈਸਲੇ ਤੋਂ ਬਾਅਦ ਲੋਕਾਂ ਦੇ ਦਿਮਾਗ ਵਿਚ ਇਸ ਵੈਕਸੀਨ ਦੇ ਲਈ ਸ਼ੱਕ ਵੀ ਪੈਦਾ ਹੋ ਰਿਹਾ ਹੈ ਕਿ ਯੂਰਪ ਦੇ ਦੇਸ਼ਾਂ ਵੱਲੋਂ ਅਜਿਹਾ ਫ਼ੈਸਲਾ ਕਿਉਂ ਲਿਆ ਗਿਆ ਹੈ।
ਲੋਕਾਂ ਦੇ ਦਿਮਾਗ ਵਿੱਚ ਹੁਣ ਇਹ ਵੀ ਆਉਣ ਲੱਗਿਆ ਹੈ ਕਿ ਹੋ ਸਕਦਾ ਹੈ ਕਿ ਇਸ ਵੈਕਸੀਨ ਵਿਚ ਕੋਈ ਕਮੀ ਹੋਵੇ।