ਵਿਚੋਲੇ ਨੇ ਕਰ ਦਿੱਤਾ ਇਹ ਵੱਡਾ ਕਾਂਡ, ਲਾੜਾ ਲੈ ਆਇਆ ਬਰਾਤ ਕੁੜੀ ਵਾਲਿਆਂ ਨੂੰ ਨਹੀਂ ਹੈ ਕੋਈ ਖ਼ਬਰ

Uncategorized

ਅੱਜਕੱਲ੍ਹ ਲੋਕ ਪੈਸਾ ਕਮਾਉਣ ਦੇ ਚੱਕਰ ਵਿਚ ਬਹੁਤ ਘਟੀਆ ਹਰਕਤਾਂ ਕਰਦੇ ਹੋਏ ਦਿਖਾਈ ਦੇ ਰਹੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸ੍ਰੀ ਹਰਗੋਬਿੰਦਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਲਾੜਾ ਲਾੜੀ ਨੂੰ ਵਿਆਹੁਣ ਲਈ ਆਪਣੇ ਘਰੋਂ ਤੁਰਿਆ ਉਹ ਲਾੜੇ ਦੇ ਪਿੰਡ ਪਹੁੰਚ ਜਾਂਦਾ ਹੈ। ਗੁਰਦੁਆਰਾ ਸਾਹਿਬ ਵਿਚ ਜਾ ਕੇ ਦੇਖਦਾ ਹੈ ਤਾਂ ਲਾੜੀ ਉੱਥੇ ਨ੍ਹੀਂ ਮਿਲਦੀ ਭਾਵ ਕਿ ਉਸ ਸਮੇਂ ਲਾੜੀ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਅੱਜ ਉਸ ਦਾ ਵਿਆਹ ਹੈ।ਮਾਮਲਾ ਥੋੜ੍ਹਾ ਅਜੀਬੋ ਗਰੀਬ ਹੈ ਪਰ ਇਹ ਸੱਚ ਹੈ ਦੱਸਿਆ ਜਾ ਰਿਹਾ ਹੈ ਕਿ ਇਕ ਵਿਚੋਲੇ ਨੇ ਇਨ੍ਹਾਂ ਨਾਲ ਧੋ-ਖਾ ਕੀਤਾ ਹੈ। ਲੜਕੇ ਵਾਲਿਆਂ ਨਾਲ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਸਾਰੇ ਦੰਗ ਰਹਿ ਗਏ ਅਤੇ ਸਿੱਧਾ ਪੁਲਿਸ ਸਟੇਸ਼ਨ ਜਾ ਪਹੁੰਚੇ।ਉੱਥੇ ਜਾ

ਕੇ ਉਨ੍ਹਾਂ ਦਾ ਦੱਸਣਾ ਹੈ ਕਿ ਇਕ ਵਿਚੋਲੇ ਵੱਲੋਂ ਉਨ੍ਹਾਂ ਨੂੰ ਲੜਕੀ ਦੀ ਤਸਵੀਰ ਦਿਖਾਈ ਗਈ ਸੀ ਅਤੇ ਨਾਲ ਹੀ ਇੱਕ ਵਾਰ ਲੜਕੀ ਨਾਲ ਮਿਲਵਾਇਆ ਵੀ ਗਿਆ ਸੀ ਅਤੇ ਉਸ ਦੇ ਵਿਆਹ ਪੱਕਾ ਕਰਵਾ ਦਿੱਤਾ ਵੀਹ ਦਿਨਾਂ ਦੇ ਅੰਦਰ ਅੰਦਰ ਹੀ ਸਭ ਕੁਝ ਹੋ ਗਿਆ ਅਤੇ ਉਸ ਨੇ ਲੜਕੇ ਵਾਲਿਆਂ ਨੂੰ ਕਿਹਾ ਕਿ ਉਹ ਬਰਾਤ ਲੈ ਕੇ ਆ ਜਾਣ।ਇਸ ਦੌਰਾਨ ਵਿਚੋਲੇ ਨੇ ਲੜਕੇ ਵਾਲਿਆਂ ਤੋਂ ਕਾਫ਼ੀ ਪੈਸਾ ਵੀ ਲਿਆ ਸੀ।ਪਰ ਜਦੋਂ ਲੜਕੇ ਵਾਲੇ ਲੜਕੀ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਤਾਂ ਉੱਥੇ ਲੜਕੀ ਵਾਲੇ ਮੌਜੂਦ ਨਹੀਂ ਸੀ।ਪਰ ਉਸ ਸਮੇਂ ਉਨ੍ਹਾਂ ਨੇ ਸੋਚਿਆ ਕਿ ਹੋ ਸਕਦਾ

ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਦੂਸਰੇ ਗੁਰਦੁਆਰਾ ਸਾਹਿਬ ਵਿਚ ਹੋਣ।ਇਸੇ ਦੌਰਾਨ ਉਨ੍ਹਾਂ ਨੇ ਤਿੰਨ ਗੁਰਦੁਆਰਾ ਸਾਹਿਬ ਵਿਚ ਜਾ ਕੇ ਚੈੱਕ ਕੀਤਾ।ਪਰ ਉੱਥੇ ਉਨ੍ਹਾਂ ਨੂੰ ਕੋਈ ਵੀ ਨਹੀਂ ਮਿਲਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅੰਦਾਜ਼ਾ ਲੱਗ ਗਿਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ।ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਓਸ ਵਿਚੋਲੇ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਪੁਲਿਸ ਮੁਲਾਜ਼ਮਾਂ ਦਾ ਵੀ ਇਹੀ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਵਿਚੋਲੇ ਦੀ ਭਾਲ ਕੀਤੀ ਜਾਵੇਗੀ ਅਤੇ

ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕ ਪੈਸਾ ਕਮਾਉਣ ਦੇ ਚੱਕਰ ਵਿੱਚ ਆਪਣੀ ਹੱਦ ਭੁੱਲ ਜਾਂਦੇ ਹਨ ਅਤੇ ਲੋਕਾਂ ਨਾਲ ਧੋ-ਖਾ ਕਰਦੇ ਹਨ।

Leave a Reply

Your email address will not be published.