ਲੱਖਾ ਸਧਾਣਾ ਅਤੇ ਮਨਜਿੰਦਰ ਸਿਰਸਾ ਨੇ ਬਾਦਲਾਂ ਬਾਰੇ ਕਰ ਦਿੱਤਾ ਇਹ ਵੱਡਾ ਐਲਾਨ

Uncategorized

ਲੱਖਾ ਸਧਾਣਾ ਜੋ ਕਿ ਅੱਜ ਤਕ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਨੂੰ ਉੱਚਾ ਚੁੱਕਦੇ ਆਏ ਹਨ ਅਤੇ ਲੋਕਾਂ ਨੂੰ ਹਮੇਸ਼ਾਂ ਹੀ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਲੋਕ ਆਪਣੇ ਹੱਕਾਂ ਨੂੰ ਪਹਿਚਾਨਣ ਅਤੇ ਉਨ੍ਹਾਂ ਨੂੰ ਲੈਣ ਵਾਸਤੇ ਆਵਾਜ਼ ਨੂੰ ਬੁਲੰਦ ਕਰਨ।ਲੱਖਾ ਸਿਧਾਣਾ ਨੇ ਕਿਸਾਨੀ ਅੰਦੋਲਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ ਉਨ੍ਹਾਂ ਨੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਕਿਸਾਨੀ ਅੰਦੋਲਨ ਨਾਲ ਜੋਡ਼ਿਆ ਅਤੇ ਅੱਜ ਵੀ ਉਹ ਇਹੀ ਕੰਮ ਕਰ ਰਹੇ ਹਨ।ਪਰ ਇਸ ਦੌਰਾਨ ਉਨ੍ਹਾਂ ਉੱਤੇ ਬਹੁਤ ਸਾਰੇ ਪਰਚੇ ਹੋਏ ਪਹਿਲਾਂ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਤੇ ਪਰਚਾ ਦਰਜ ਕੀਤਾ ਗਿਆ ਸੀ। ਜਿਸ ਕਾਰਨ ਲੱਖਾ ਸਧਾਣਾ ਲੰਬੇ ਸਮੇਂ ਤੋਂ ਕਿਸਾਨੀ

ਅੰਦੋਲਨ ਤੋਂ ਦੂਰ ਸਨ, ਪਰ ਫਿਰ ਵੀ ਉਹ ਪੰਜਾਬ ਵਿੱਚ ਰਹਿ ਕੇ ਲਗਾਤਾਰ ਸੋਸ਼ਲ ਮੀਡੀਆ ਦੇ ਜ਼ਰੀਏ ਪੰਜਾਬ ਦੇ ਨੌਜਵਾਨਾਂ ਨੂੰਹ ਇਹ ਸਮਝਾਉਂਦੇ ਰਹੇ ਕਿ ਕਿਸਾਨੀ ਅੰਦੋਲਨ ਨਾਲੋਂ ਜੇਕਰ ਉਹ ਦੂਰ ਹੋ ਜਾਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ।ਬਾਅਦ ਵਿਚ ਵਕੀਲਾਂ ਅਤੇ ਲੋਕਾਂ ਦੇ ਸਾਥ ਕਾਰਨ ਲੱਖਾ ਸਧਾਣਾ ਨੂੰ ਦਿੱਲੀ ਪੁਲੀਸ ਵੱਲੋਂ ਰਾਹਤ ਦਿੱਤੀ ਗਈ, ਭਾਵ ਕਿ ਉਨ੍ਹਾਂ ਨੂੰ ਜ਼ਮਾਨਤ ਮਿਲੀ ਅਤੇ ਦਿੱਲੀ ਪੁਲੀਸ ਨੇ ਹੁਕਮ ਕੀਤਾ ਕਿ ਹੁਣ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕਦੀ।ਪਰ ਹੁਣ ਪਿਛਲੇ ਦਿਨੀਂ ਜੋ ਚੰਡੀਗਡ਼੍ਹ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।ਉਸ ਤੋਂ ਬਾਅਦ ਦੁਬਾਰਾ ਚੰਡੀਗਡ਼੍ਹ ਪੁਲਸ

ਦੁਆਰਾ ਲੱਖਾ ਸਧਾਣਾ ਉੱਤੇ ਦੋ ਕੇਸਾਂ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਅਤੇ ਹੁਣ ਲੱਖਾ ਸਧਾਣਾ ਦਿੱਲੀ ਦੇ ਸ੍ਰੀ ਰਕਾਬ ਗੰਜ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਲਈ ਗਏ।ਉੱਥੇ ਉਨ੍ਹਾਂ ਨੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਵਕੀਲਾਂ ਨਾਲ ਗੱਲਬਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ ਲੱਖਾ ਸਧਾਣਾ ਹੁਣ ਕ੍ਰਾਈਮ ਬ੍ਰਾਂਚ ਦੀ ਇਨਵੈਸਟੀਗੇਸ਼ਨ ਵਿਚ ਸ਼ਾਮਿਲ ਹੋ ਗਏ ਹਨ,ਇੱਥੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਲੱਖਾ ਸਧਾਣਾ ਤੋਂ ਕੋਈ ਵੀ ਸਵਾਲ ਹੈ ਜਾਂ ਫਿਰ ਪੁਲਿਸ ਮੁਲਾਜ਼ਮ ਉਨ੍ਹਾਂ ਤੋਂ ਕੋਈ ਵੀ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਨ ਤਾਂ ਉਹ ਇਸ ਇਨਵੈਸਟੀਗੇਸ਼ਨ ਦੌਰਾਨ

ਪੁੱਜ ਸਕਦੇ ਹਨ।ਪਰ ਜੇਕਰ ਉਨ੍ਹਾਂ ਵੱਲੋਂ ਕੋਈ ਵੀ ਹੋਰ ਕੇਸ ਲੱਖਾ ਸਧਾਣਾ ਉੱਤੇ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਉਨ੍ਹਾਂ ਨੂੰ ਮਜਬੂਰਨ ਸੜਕਾਂ ਉੱਤੇ ਉਤਰਨਾ ਪਵੇਗਾ ਅਤੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨਾ ਪਵੇਗਾ।

Leave a Reply

Your email address will not be published.