ਪਿਛਲੇ ਕੁਝ ਦਿਨਾਂ ਤੋਂ ਜੰਮੂ ਕਸ਼ਮੀਰ ਵਿੱਚ ਸਿੱਖ ਸੰਗਤਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਇੱਥੇ ਦੋ ਲੜਕੀਆਂ ਨੂੰ ਜ਼-ਬ-ਰ-ਦ-ਸ-ਤੀ ਅ-ਗ-ਵਾ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਗੰਨ ਪੁਆਇੰਟ ਉਤੇ ਨਿਕਾਹ ਕਰਵਾਇਆ ਗਿਆ।ਇਸ ਤੋਂ ਬਾਅਦ ਜਦੋਂ ਸਿੱਖ ਸੰਗਤਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਇੱਕ ਲੜਕੀ ਨੂੰ ਛੱਡ ਦਿੱਤਾ ਗਿਆ ਸੀ ਅਤੇ ਇੱਕ ਲੜਕੀ ਦਾ ਨਿਕਾਹ ਪੰਜਾਹ ਸਾਲ ਦੇ ਵਿਅਕਤੀ ਨਾਲ ਪੜ੍ਹਿਆ ਹੋਇਆ ਦੱਸਿਆ ਗਿਆ ਸੀ।ਇਸ ਦਾ ਸਿੱਖਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਕੱਲ੍ਹ ਇਹ ਖਬਰ ਸਾਹਮਣੇ ਆਈ ਸੀ ਕਿ ਉਸ
ਲੜਕੀ ਜਿਸਦਾ ਨਾਮ ਧਨਮੀਤ ਕੌਰ ਸੀ ਉਸ ਨੂੰ ਵਾਪਸ ਲਿਆਂਦਾ ਗਿਆ ਸੀ। ਜਦੋਂ ਉਹ ਅਦਾਲਤ ਤੋਂ ਬਾਹਰ ਆ ਰਹੀ ਸੀ ਤਾਂ ਉਸ ਸਮੇਂ ਸਿੱਖਾਂ ਨੇ ਜੈਕਾਰੇ ਵੀ ਲਗਾਏ ਅਤੇ ਉਸ ਨੂੰ ਸਰੋਤਿਆਂ ਨਾਲ ਸਨਮਾਨਤ ਵੀ ਕੀਤਾ ਸੀ।ਪਰ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ, ਉਸ ਲੜਕੀ ਨੇ ਇੱਕ ਵੀਡੀਓ ਜਾਰੀ ਕੀਤਾ ਹੈ।ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸ ਨੂੰ ਕਿਸੇ ਨੇ ਅ-ਗ-ਵਾ ਨਹੀਂ ਕੀਤਾ ਸੀ।ਇਸ ਤੋਂ ਇਲਾਵਾ ਜੋ ਵੀ ਉਸ ਨਾਲ ਹੋ ਰਿਹਾ ਹੈ,ਉਹ ਅੱਜ ਤੋਂ ਨਹੀਂ ਬਲਕਿ ਦੋ ਹਜਾਰ ਬਾਰਾਂ ਤੋਂ ਹੋ ਰਿਹਾ ਹੈ।ਉਸ ਨੇ ਦੱਸਿਆ ਕਿ ਉਸ ਨੇ ਖ਼ੁਦ ਆਪਣੀ ਮਰਜ਼ੀ ਨਾਲ ਦੋ ਹਜਾਰ ਚੌਦਾਂ ਵਿੱਚ ਇਕ ਮੁਸਲਿਮ ਲੜਕੇ ਨਾਲ ਵਿਆਹ ਕੀਤਾ ਸੀ ਅਤੇ ਉਹ ਉਸ ਨਾਲ ਰਹਿਣਾ ਚਾਹੁੰਦੀ ਸੀ।ਪਰ ਉਸ ਸਮੇਂ
ਪੁਲਸ ਮੁਲਾਜ਼ਮਾਂ ਵਲੋਂ ਉਸ ਲੜਕੇ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਸੀ ਅਤੇ ਇਸ ਨੂੰ ਜ਼-ਬ-ਰ-ਦ-ਸ-ਤੀ ਕਿਹਾ ਜਾ ਰਿਹਾ ਸੀ ਕਿ ਇਸ ਦੇ ਖ਼ਿਲਾਫ਼ ਗਵਾਹੀ ਦਿੱਤੀ ਜਾਵੇ।ਇਸ ਤੋਂ ਇਲਾਵਾ ਇਸ ਲੜਕੀ ਨੇ ਕਿਹਾ ਕਿ ਗੰਨ ਪੁਆਇੰਟ ਉੱਤੇ ਇਸ ਦਾ ਕੋਈ ਵੀ ਨਿਕਾਹ ਨਹੀਂ ਪੜ੍ਹਿਆ ਗਿਆ।ਜੋ ਵੀ ਇਸ ਨਾਲ ਹੋਇਆ ਜਾਂ ਫਿਰ ਜਿੱਥੇ ਵੀ ਹੈ ਉਹ ਆਪਣੀ ਮਰਜ਼ੀ ਨਾਲ ਹੈ ਇਸ ਨੇ ਕਿਹਾ ਕਿ ਧਰਮ ਦੇ ਨਾਂ ਤੇ ਇਸ ਤਰੀਕੇ ਨਾਲ ਕੋਈ ਵੀ ਗੱਲਬਾਤ
ਨਾ ਹੋਵੇ।ਸੋ ਇਸ ਵੀਡੀਓ ਤੋਂ ਬਾਅਦ ਚਾਰੇ ਪਾਸੇ ਚਰਚੇ ਹੋ ਰਹੇ ਹਨ ਕਿ ਇਸ ਲੜਕੀ ਵੱਲੋਂ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ।