ਮੁਰਗੀਆਂ ਵਾਲੇ ਇਸ ਬੱਚੇ ਦੀ ਵੀਡੀਓ ਦੇਖ ਕੇ ਤੁਹਾਡਾ ਨਹੀਂ ਰੁਕੇਗਾ ਹਾਸਾ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਜਿਸ ਵਿਚ ਇਕ ਛੋਟਾ ਬੱਚਾ ਰੋਂਦਾ ਹੋਇਆ ਦਿਖਾਈ ਦੇ ਰਿਹਾ ਹੈ,ਕਿਉਂਕਿ ਉਸ ਤੋਂ ਉਸ ਦੀਆਂ ਮੁਰਗੀਆਂ ਦੂਰ ਜਾ ਰਹੀਆਂ ਹਨ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਮੁਰਗੀਆਂ ਨਾਲ ਭਰਿਆ ਹੋਇਆ ਕੈਂਟਰ ਖੜ੍ਹਾ ਹੋਇਆ ਹੈ।ਉਸ ਵਿੱਚ ਉਸ ਬੱਚੇ ਦੀਆਂ ਮੁਰਗੀਆਂ ਨੂੰ ਵੀ ਤਾੜਿਆ ਜਾ ਰਿਹਾ ਹੈ।ਜਿਸ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਮੁਰਗੀਆਂ ਨੂੰ ਵਾਪਸ ਲਿਆਉਣ ਦੀ ਗੱਲ ਕਹਿ ਰਿਹਾ ਹੈ,ਪਰ ਜਦੋਂ ਉਸ ਦੀ ਗੱਲ ਨਹੀਂ ਮੰਨੀ ਜਾਂਦੀ ਤਾਂ ਉਹ ਸੜਕ ਦੇ ਵਿਚਾਲੇ ਬੈਠ ਜਾਂਦਾ ਹੈ ਅਤੇ ਰੋਣ ਲੱਗ ਜਾਂਦਾ ਹੈ।ਵਾਰ-ਵਾਰ ਉਹ ਮੁਰਗੀਆਂ ਵੱਲ ਇਸ਼ਾਰਾ ਕਰ ਰਿਹਾ ਹੈ ਅਤੇ ਉਹਨਾਂ ਨੂੰ ਆਪਣੇ

ਨਾਲ ਲਿਜਾਣਾ ਚਾਹੁੰਦਾ ਹੈ।ਪਰ ਫਿਰ ਵੀ ਉਸ ਦੀ ਗੱਲ ਕਿਸੇ ਵੱਲੋਂ ਨਹੀਂ ਸੁਣੀ ਜਾਂਦੀ ਜਿਸ ਕਾਰਨ ਉਹ ਲਗਾਤਾਰ ਰੋਂਦਾ ਰਹਿੰਦਾ ਹੈ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵਲੋਂ ਦੇਖਿਆ ਜਾ ਚੁੱਕਿਆ ਹੈ,ਜਿਨ੍ਹਾਂ ਵੱਲੋਂ ਇਸ ਬੱਚੇ ਦੀ ਮਾਸੂਮੀਅਤ ਅਤੇ ਇਨਸਾਨੀਅਤ ਨੂੰ ਸਰਾਹਿਆ ਜਾ ਰਿਹਾ ਹੈ।ਕਿਉਂਕਿ ਅੱਜਕੱਲ੍ਹ ਦੇ ਲੋਕ ਨਿਰਦਈ ਹੋ ਚੁੱਕੇ ਹਨ ਅਤੇ ਬੇਜ਼ੁਬਾਨ ਜੀਵ ਜੰਤੂਆਂ ਨੂੰ ਮਾਰ ਕੇ ਆਪਣੀ ਜੀਭ ਦਾ ਸਵਾਦ ਪੂਰਾ ਕਰਦੇ ਹਨ। ਪਰ ਇਨ੍ਹਾਂ ਬੱਚਿਆਂ ਦਾ ਦਿਲ ਬਹੁਤ ਹੀ ਮਾਸੂਮ ਦਾ ਹੈ ਅਤੇ ਜਦੋਂ ਤਕ ਇਹ ਵੱਡੇ ਨਹੀਂ ਹੋ ਜਾਂਦੀ ਉਸ ਸਮੇਂ ਤਕ ਇਨ੍ਹਾਂ ਵਿੱਚ ਵੀ ਇਨਸਾਨੀਅਤ ਜਿਊਂਦੀ ਰਹਿੰਦੀ ਹੈ।ਬੱਚੇ ਦਿਲ ਦੇ ਬਹੁਤ ਹੀ ਸਾਫ਼ ਸੁਥਰੇ ਹੁੰਦੇ

ਹਨ,ਜਿਸ ਕਾਰਨ ਉਨ੍ਹਾਂ ਨੂੰ ਜੀਵ ਜੰਤੂਆਂ ਦਾ ਦਰਦ ਦਿਖਾਈ ਦਿੰਦਾ ਹੈ।ਪਰ ਅੱਜਕੱਲ੍ਹ ਦਾ ਇਨਸਾਨ ਬੇਕਿਰਕ ਅਤੇ ਨਿਰਦਈ ਹੋ ਚੁੱਕਿਆ ਹੈ,ਜਿਸ ਕਾਰਨ ਅੱਜਕੱਲ੍ਹ ਬਹੁਤ ਸਾਰੇ ਜਾਨਵਰਾਂ ਨੂੰ ਮਾਰਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਫਾਇਦਾ ਚੁੱਕਿਆ ਜਾਂਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਵੱਖਰੇ ਵੱਖਰੇ ਕਮੈਂਟ ਕੀਤੇ ਜਾ ਰਹੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ,

ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.