71 ਸਾਲ ਦਾ ਬਾਪੂ ਆਪਣਾ ਪਰਿਵਾਰ ਪਾਲਣ ਦੇ ਲਈ ਸੜਕ ਉਪਰ ਵੇਚ ਰਿਹਾ ਹੈ ਮਰੂੰਡੇ

Uncategorized

ਸੋਸ਼ਲ ਮੀਡੀਆ ਉੱਤੇ ਅਕਸਰ ਹੀ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ,ਜਿਨ੍ਹਾਂ ਨੂੰ ਦੇਖ ਕੇ ਲੋਕ ਭਾਵੁਕ ਵੀ ਹੁੰਦੇ ਹਨ ਅਤੇ ਇਹ ਵੀਡੀਓਜ਼ ਵਿੱਚ ਦਿਖਾਏ ਜਾਣ ਵਾਲੇ ਲੋਕ ਦੂਸਰੇ ਲੋਕਾਂ ਲਈ ਮਿਸਾਲ ਵੀ ਬਣ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਵਿਅਕਤੀ ਇਕ ਕਾਰ ਵਿਚ ਬੈਠਾ ਹੈ ਅਤੇ ਉਹ ਇੱਕ ਬਜ਼ੁਰਗ ਬਾਬੇ ਤੋਂ ਮਰੂੰਡੇ ਖ਼ਰੀਦ ਰਿਹਾ ਹੈ।ਨਾਲ ਹੀ ਉਹ ਬਾਬੇ ਨਾਲ ਗੱਲਾਂ ਬਾਤਾਂ ਵੀ ਕਰ ਰਿਹਾ ਹੈ ਅਤੇ ਪੁੱਛ ਰਿਹਾ ਹੈ ਕਿ ਉਨ੍ਹਾਂ ਦੀ ਉਮਰ ਕਿੰਨੀ ਹੋ ਚੁੱਕੀ ਹੈ ਤਾਂ ਬਜ਼ੁਰਗ ਬਾਬੇ ਦਾ ਦੱਸਣਾ ਹੈ ਕਿ ਉਨ੍ਹਾਂ ਦੀ ਉਮਰ ਇਕਹੱਤਰ ਸਾਲ ਦੀ ਹੈ ਤਾਂ ਇਹ ਕਾਰ ਵਿੱਚ ਬੈਠਾ ਹੋਇਆ ਵਿਅਕਤੀ ਕਹਿੰਦਾ ਹੈ ਕਿ ਹੁਣ ਉਨ੍ਹਾਂ ਦੀ ਉਮਰ

ਬਹੁਤ ਜ਼ਿਆਦਾ ਹੋ ਗਈ ਹੈ ਤਾਂ ਇਸ ਲਈ ਉਨ੍ਹਾਂ ਨੂੰ ਘਰ ਬੈਠ ਕੇ ਆਰਾਮ ਕਰਨਾ ਚਾਹੀਦਾ ਹੈ।ਪਰ ਦੂਜੇ ਪਾਸੇ ਬਜ਼ੁਰਗ ਬਾਬਾ ਕਹਿੰਦਾ ਹੈ ਕਿ ਉਨ੍ਹਾਂ ਨੂੰ ਘਰ ਬੈਠਣਾ ਔਖਾ ਲੱਗਦਾ ਹੈ।ਕਿਉਂਕਿ ਜਿਹੜੇ ਲੋਕਾਂ ਨੇ ਪਹਿਲਾਂ ਕੰਮ ਕੀਤਾ ਹੋਇਆ ਹੈ ਉਨ੍ਹਾਂ ਨੂੰ ਵਿਹਲੇ ਬੈਠ ਕੇ ਖਾਣਾ ਪੀਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਲੱਗਦਾ ਹੈ।ਸੋ ਇਸ ਦੌਰਾਨ ਕਾਰ ਵਿੱਚ ਬੈਠਾ ਹੋਇਆ ਵਿਅਕਤੀ ਇਸ ਬਜ਼ੁਰਗ ਬਾਬੇ ਦੇ ਸਾਰੇ ਮਰੂੰਡੇ ਫੜ ਲੈਂਦਾ ਹੈ ਅਤੇ ਕਹਿੰਦਾ ਹੈ ਕਿ ਇਹ ਕਿੰਨੇ ਦੇ ਹੋ ਗਏ ਤਾਂ ਬਜ਼ੁਰਗ ਬਾਬਾ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਖ਼ੁਦ

ਹੀ ਗਿਣ ਲਓ ਤਾਂ ਇਹ ਸਾਰੇ ਮਰੂੰਡੇ ਸਿਰਫ ਇੱਕ ਸੌ ਤੀਹ ਰੁਪਏ ਦੇ ਬਣਦੇ ਹਨ,ਜੋ ਕਿ ਇਸ ਬਜ਼ੁਰਗ ਬਾਬੇ ਨੇ ਬਹੁਤ ਹੀ ਤਪਦੀ ਧੁੱਪ ਵਿੱਚ ਤੁਰ ਫਿਰ ਕੇ ਵੇਚਣੀ ਸੀ। ਪਰ ਇਸ ਕਾਰ ਵਾਲੇ ਵਿਅਕਤੀ ਵੱਲੋਂ ਸਾਰੇ ਹੀ ਮਰੂੰਡੇ ਖ਼ਰੀਦ ਲਏ ਜਾਂਦੇ ਹਨ ਅਤੇ ਇਹ ਵਿਅਕਤੀ ਦੂਸਰੇ ਲੋਕਾਂ ਨੂੰ ਵੀ ਅਪੀਲ ਕਰ ਰਿਹਾ ਹੈ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਛੋਟੀਆਂ ਮੋਟੀਆਂ ਚੀਜ਼ਾਂ ਸੜਕਾਂ ਉੱਤੇ ਵੇਚਦੇ ਹੋਏ ਦਿਖਾਈ ਦਿੰਦੇ ਹਨ ਉਹ ਬਹੁਤ ਜ਼ਿਆਦਾ ਮਜਬੂਰ ਹੁੰਦੇ ਹਨ।ਕਿਉਂਕਿ ਇਨ੍ਹਾਂ ਨੇ ਕਮਾਈ ਕਰਕੇ ਕੋਈ ਮਹਿਲ ਖੜ੍ਹਾ ਨਹੀਂ ਕਰਨਾ ਹੁੰਦਾ, ਬਲਕਿ ਆਪਣੇ ਘਰ ਦਾ ਗੁਜ਼ਾਰਾ ਕਰਨ

ਲਈ ਇਹ ਸਾਮਾਨ ਵੇਚਦੇ ਹਨ।ਸੋ ਲੋਕਾਂ ਨੂੰ ਇਨ੍ਹਾਂ ਕੋਲੋਂ ਸਾਮਾਨ ਖ਼ਰੀਦਣਾ ਚਾਹੀਦਾ ਹੈ ਤਾਂ ਜੋ ਇਹ ਲੋਕ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ।

Leave a Reply

Your email address will not be published.