ਕੈਨੇਡਾ ਗਈ ਕੁੜੀ ਦੇ ਲਾਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਚੁੱਕਿਆ ਇਹ ਗ਼ਲਤ ਕਦਮ, ਪਰਿਵਾਰ ਨੇ ਰੋ ਰੋ ਦੱਸੀ ਸਾਰੀ ਕਹਾਣੀ

Uncategorized

ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਦਾ ਇਹ ਸੁਪਨਾ ਹੈ ਕਿ ਉਹ ਵਿਦੇਸ਼ ਚਲੇ ਜਾਣ,ਕਿਉਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਧੱਕੇ ਖਾਣੇ ਪੈਂਦੇ ਹਨ।ਇਸ ਲਈ ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਆਈਲੈੱਟਸ ਕਰਦੇ ਹਨ,ਪਰ ਕਈ ਵਾਰ ਉਨ੍ਹਾਂ ਦੇ ਚੰਗੇ ਬੈਂਡ ਨਹੀਂ ਆ ਪਾਉਂਦੇ।ਇਸੇ ਲਈ ਉਹ ਆਈਲੈੱਟਸ ਵਾਲੀ ਕੁੜੀ ਨਾਲ ਵਿਆਹ ਕਰ ਲੈਂਦੇ ਹਨ ਤਾਂ ਜੋ ਉਹ ਪਹਿਲਾਂ ਉਸ ਨੂੰ ਵਿਦੇਸ਼ ਭੇਜ ਦੇਣਗੇ ਅਤੇ ਬਾਅਦ ਵਿਚ ਉਹ ਖੁਦ ਵਿਦੇਸ਼ ਚਲੇ ਜਾਣਗੇ। ਇਸੇ ਤਰ੍ਹਾਂ ਨਾਲ ਬਰਨਾਲਾ ਜ਼ਿਲ੍ਹੇ ਵਿੱਚ ਪੈਂਦੇ ਧਨੌਲਾ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਲਾਡੀ ਨੇ ਵੀ ਇੱਕ ਆਈਲੈੱਟਸ ਵਾਲੀ ਕੁੜੀ ਨਾਲ ਵਿਆਹ ਕੀਤਾ ਸੀ ਅਤੇ ਸਾਰਾ ਖਰਚਾ ਕਰ ਕੇ ਉਸ ਨੂੰ ਕੈਨੇਡਾ

ਭੇਜਿਆ ਸੀ, ਪਰ ਉਸ ਤੋਂ ਬਾਅਦ ਉਸ ਲੜਕੀ ਨੇ ਲਵਪ੍ਰੀਤ ਸਿੰਘ ਲਾਡੀ ਨਾਲ ਗੱਲਬਾਤ ਕਰਨੀ ਘੱਟ ਕਰ ਦਿੱਤੀ ਅਤੇ ਇਸ ਕਾਰਨ ਲਵਪ੍ਰੀਤ ਸਿੰਘ ਲਾਡੀ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗਿਆ।ਪਰ ਪਿਛਲੇ ਦਿਨੀਂ ਉਹ ਇਨ੍ਹਾਂ ਜਗ੍ਹਾ ਪ੍ਰੇਸ਼ਾਨ ਹੋਇਆ ਕਿ ਉਸ ਨੇ ਆ-ਤ-ਮ-ਹੱ-ਤਿ-ਆ ਕਰ ਲਈ। ਉਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਸਦਮੇ ਅਤੇ ਉਸ ਲੜਕੀ ਬਾਰੇ ਦੱਸ ਰਹੇ ਹਨ,ਜਿਸ ਨਾਲ ਲਵਪ੍ਰੀਤ ਸਿੰਘ ਲਾਡੀ ਦਾ ਵਿਆਹ ਹੋਇਆ ਸੀ ਕਿ ਕਿਸ ਤਰੀਕੇ ਨਾਲ ਉਸ ਨੇ ਉਨ੍ਹਾਂ ਦੇ ਪੁੱਤਰ ਨੂੰ ਤੰਗ ਪ੍ਰੇਸ਼ਾਨ

ਕੀਤਾ।ਉਨ੍ਹਾਂ ਨੇ ਦੱਸਿਆ ਕਿ ਲੜਕੀ ਨੂੰ ਵਿਦੇਸ਼ ਭੇਜਣ ਲਈ ਸਾਰਾ ਖਰਚਾ ਉਨ੍ਹਾਂ ਨੇ ਕੀਤਾ ਸੀ।ਇੱਥੋਂ ਤੱਕ ਕੇ ਏਅਰਪੋਰਟ ਤੱਕ ਛੱਡਣ ਦਾ ਖਰਚਾ ਵੀ ਉਨ੍ਹਾਂ ਨੇ ਖੁਦ ਕੀਤਾ ਸੀ।ਪਰ ਫਿਰ ਵੀ ਲੜਕੀ ਵਲੋਂ ਉਨ੍ਹਾਂ ਦੀ ਕਦਰ ਨਹੀਂ ਪਾਈ ਗਈ।ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਪੁੱਤਰ ਨੇ ਆ-ਤ-ਮ-ਹੱ-ਤਿ-ਆ ਕੀਤੀ ਅਤੇ ਹੁਣ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਜਿਸ ਲੜਕੀ ਕਾਰਨ

ਉਨ੍ਹਾਂ ਦੇ ਪੁੱਤਰ ਦੀ ਜਾਨ ਗਈ ਹੈ,ਉਸ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

Leave a Reply

Your email address will not be published. Required fields are marked *