ਪਤਨੀ ਨੇ ਰਾਤ ਨੂੰ ਬੁਲਾਇਆ ਆਪਣਾ ਆਸ਼ਕ ਘਰੇ, ਪਤੀ ਨੇ ਰੰਗੇ ਹੱਥੀਂ ਫੜਿਆ

Uncategorized

ਸਾਡੇ ਸਮਾਜ ਵਿੱਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ, ਜੋ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦੀਆਂ ਹਨ।ਅੱਜਕੱਲ੍ਹ ਲੋਕ ਹੱਸਦੇ ਚੱਕਰ ਵਿੱਚ ਆਪਣੇ ਰਿਸ਼ਤਿਆਂ ਦੀ ਮਰਿਆਦਾ ਨੂੰ ਭੁੱਲ ਚੁੱਕੇ ਹਨ ਅਤੇ ਹਰ ਇੱਕ ਪਵਿੱਤਰ ਰਿਸ਼ਤਾ ਅੱਜ ਦਾਗਦਾਰ ਹੋ ਚੁੱਕਿਆ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਲੰਧਰ ਦੇ ਥਾਣਾ ਮਹਿਤਪੁਰ ਤੋਂ,ਜਿੱਥੇ ਕਿ ਇਕ ਵਿਅਕਤੀ ਨੂੰ ਪੁਲਸ ਮੁਲਾਜ਼ਮਾਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ।ਕਿਉਂਕਿ ਇਸ ਨੇ ਇਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ। ਜਾਣਕਾਰੀ ਮੁਤਾਬਕ ਜਿਸ ਵਿਅਕਤੀ ਨੇ ਕਤਲ ਕੀਤਾ ਹੈ,ਉਸ ਦੀ ਪਤਨੀ ਦਾ ਕਿਸੇ ਨਾਲ ਨਾਜਾਇਜ਼ ਸੰਬੰਧ ਸੀ।ਇਸ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਜਦੋਂ ਉਹ ਘਰ ਵਿੱਚ ਦਾਖ਼ਲ ਹੋਇਆ ਤਾਂ ਉਸ ਦੀ ਪਤਨੀ

ਇੱਕ ਗੈਰ ਮਰਦ ਨਾਲ ਬੈਠੀ ਸੀ। ਜਿਸ ਤੋਂ ਬਾਅਦ ਉਸ ਨੂੰ ਗੁੱਸਾ ਆਇਆ ਅਤੇ ਉਸ ਨੇ ਉਸ ਗ਼ੈਰ ਮਰਦ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।ਉਸ ਸਮੇਂ ਇਸ ਦੇ ਭਰਾ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਵਿੱਚ ਗੁੱਸਾ ਹੀ,ਏਨਾ ਜ਼ਿਆਦਾ ਸੀ ਕਿ ਉਸ ਤੋਂ ਕਾਬੂ ਨਹੀਂ ਹੋਇਆ ਅਤੇ ਇਹ ਉਸ ਵਿਅਕਤੀ ਨੂੰ ਕੁੱਟਦਾ ਰਿਹਾ ਅਤੇ ਉਸ ਦੀ ਜਾਨ ਨਿਕਲ ਗਈ।ਇਸ ਵਿਅਕਤੀ ਨੇ ਦੱਸਿਆ ਕਿ ਇਸ ਦੀਆਂ ਦੋ ਲੜਕੀਆਂ ਹਨ,ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਛੇ ਸਾਲ ਅਤੇ ਦੂਸਰੀ ਦੀ ਉਮਰ ਅੱਠ ਸਾਲ ਹੈ।ਇਸ ਦਾ ਦੱਸਣਾ ਹੈ ਕਿ ਇਸ ਦੀ ਪਤਨੀ ਨੂੰ ਇਸ ਦੀਆਂ ਲੜਕੀਆਂ ਨਾਲ ਕੋਈ ਵੀ ਮਤਲਬ ਨਹੀਂ ਹੈ ਭਾਵ ਕੇ ਉਹ ਇਨ੍ਹਾਂ ਦਾ ਪਾਲਣ ਪੋਸ਼ਣ ਨਹੀਂ ਕਰੇਗੀ।ਇਸ ਲਈ ਇਸ ਵਿਅਕਤੀ ਵੱਲੋਂ ਇਹ

ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨੂੰ ਇਸ ਦੀ ਸਜ਼ਾ ਵਿੱਚ ਥੋੜ੍ਹੀ ਰਾਹਤ ਦਿੱਤੀ ਜਾਵੇ ਤਾਂ ਜੋ ਹੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੀਆਂ ਲੜਕੀਆਂ ਦਾ ਪਾਲਣ ਪੋਸ਼ਣ ਕਰ ਸਕੇ।ਦੂਸਰੇ ਪਾਸੇ ਇਸ ਵਿਅਕਤੀ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦੀ ਜੋ ਵੀ ਗਲਤੀ ਹੈ ਉਸ ਦੀ ਸਜ਼ਾ ਉਸ ਨੂੰ ਦਿੱਤੀ ਜਾ ਸਕਦੀ ਸੀ।ਪਰ ਜਿਸ ਤਰੀਕੇ ਨਾਲ ਇਸ ਦੇ ਪਤੀ ਵੱਲੋਂ ਉਸ ਦੇ ਪ੍ਰੇਮੀ ਨੂੰ ਮਾਰਿਆ ਗਿਆ ਹੈ ਤਾਂ ਉਸ ਦੀ ਸਜ਼ਾ ਇਸ ਦੇ ਪਤੀ ਨੂੰ ਦਿੱਤੀ ਜਾਣੀ ਚਾਹੀਦੀ ਹੈ।ਨਾਲ ਹੀ ਇਸ ਔਰਤ ਨੇ ਕਿਹਾ ਕਿ ਉਸ ਦੇ ਸਹੁਰੇ ਅਤੇ ਉਸ ਦੇ ਦਿਉਰ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ,ਜਿਸ ਕਾਰਨ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਸੋ ਪੁਲੀਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ

ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਛਾਣਬੀਣ ਕਰਨ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *