ਪੰਜਾਬ ਦੇ ਇਸ ਪਿੰਡ ਦਾ ਪਾਣੀ ਹੋ ਚੁੱਕਿਆ ਹੈ ਬਿਲਕੁੱਲ ਗੰਦਾ , ਦੁੱਧ ਦੇ ਭਾਅ ਮੁੱਲ ਖ਼ਰੀਦ ਰਹੇ ਹਨ ਲੋਕ ਪਾਣੀ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨਸਾਨ ਤਰੱਕੀ ਦੇ ਨਾਮ ਉੱਤੇ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ ਅਤੇ ਅੱਜ ਦੁਨੀਆ ਦੀ ਹਰ ਚੀਜ਼ ਪ੍ਰਦੂਸ਼ਿਤ ਹੋ ਚੁੱਕੀ ਹੈ।ਇਨਸਾਨ ਦੇ ਜਿਊਣ ਵਾਸਤੇ ਜੋ ਮੁੱਢਲੀਆਂ ਚੀਜ਼ਾਂ ਚਾਹੀਦੀਆਂ ਹਨ,ਜਿਨ੍ਹਾਂ ਨੂੰ ਅਸੀਂ ਹਵਾ ਤੇ ਪਾਣੀ ਕਹਿੰਦੇ ਹਾਂ।ਉਹ ਪੂਰੀ ਤਰ੍ਹਾਂ ਨਾਲ ਦੂਸ਼ਿਤ ਹੋ ਚੁੱਕੀਆਂ ਹਨ,ਜਿਸ ਕਾਰਨ ਅੱਜਕੱਲ੍ਹ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਪਰ ਫਿਰ ਵੀ ਨਾ ਤਾਂ ਲੋਕਾਂ ਵੱਲੋਂ ਇਸ ਬਾਰੇ ਕੋਈ ਚਿੰਤਾ ਜਤਾੲੀ ਜਾ ਰਹੀ ਹੈ ਅਤੇ ਨਾ ਹੀ ਸਰਕਾਰਾਂ ਵੱਲੋਂ ਕੋਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ,ਜਿਸ ਕਾਰਨ ਅਜਿਹਾ ਹੋਣ ਤੋਂ

ਰੋਕਿਆ ਜਾ ਸਕੇ।ਲਗਾਤਾਰ ਦੇਸ਼ ਵਿੱਚ ਫੈਕਟਰੀਆਂ ਵਧ ਰਹੀਆਂ ਹਨ,ਇਨ੍ਹਾਂ ਫੈਕਟਰੀਆਂ ਵਿਚੋਂ ਨਿਕਲਣ ਵਾਲਾ ਵਾਧੂ ਮਲਬਾ ਨਹਿਰਾਂ ਵਿੱਚ ਸੁੱਟਿਆ ਜਾ ਰਿਹਾ ਹੈ।ਜਿਸ ਕਾਰਨ ਧਰਤੀ ਹੇਠਲਾ ਪਾਣੀ ਗੰਦਾ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਧਰਤੀ ਹੇਠਲਾ ਪਾਣੀ ਬਹੁਤ ਨੀਵਾਂ ਹੋ ਰਿਹਾ ਹੈ,ਜੋ ਕਿ ਇਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦੱਸਦਈਏ ਕਿ ਪੰਜਾਬ ਵਿੱਚ ਪਹਿਲਾਂ ਅਜਿਹੀਆਂ ਕੋਈ ਦੀ ਸਮੱਸਿਆਵਾਂ ਨਹੀਂ ਹੁੰਦੀਆਂ ਸੀ,ਪਰ ਅੱਜਕੱਲ੍ਹ ਜੋ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਉਨ੍ਹਾਂ ਨੂੰ ਦੇਖ ਕੇ ਚਿੰਤਾ ਹੋ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਾਲਾਤ

ਰਾਜਸਥਾਨ ਜਿਹੇ ਹੋਣ ਜਾ ਰਹੇ ਹਨ।ਕਿਉਂਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਬਹੁਤ ਨੀਵਾਂ ਹੁੰਦਾ ਜਾ ਰਿਹਾ ਹੈ,ਇਸ ਤੋਂ ਇਲਾਵਾ ਜੋ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਵੀ ਹੁੰਦਾ ਜਾ ਰਿਹਾ ਹੈ।ਪਰ ਜਿਹੜੇ ਨਲਕੇ ਨਹਿਰਾਂ ਦੇ ਨਜ਼ਦੀਕ ਲੱਗੇ ਹੋਏ ਹਨ,ਉਨ੍ਹਾਂ ਦਾ ਪਾਣੀ ਕੁਝ ਹੱਦ ਤਕ ਵਧਿਆ ਹੈ।ਜਿਸ ਕਾਰਨ ਲੋਕ ਨਹਿਰਾਂ ਦੇ ਨਜ਼ਦੀਕ ਲੱਗੇ ਨਲਕਿਆਂ ਤੋਂ ਆਪਣੇ ਪੀਣ ਲਈ ਪਾਣੀ ਭਰਦੇ ਹਨ।ਇਸੇ ਤਰ੍ਹਾਂ ਦੀਆਂ ਤਸਵੀਰਾਂ ਫ਼ਰੀਦਕੋਟ ਤੋਂ ਸਾਹਮਣੇ ਆ ਰਹੀਆਂ ਹਨ,ਜਿੱਥੇ ਕਿ ਦੋ ਜੌੜੀਆਂ ਨਹਿਰਾਂ ਹਨ।ਇਨ੍ਹਾਂ ਨਹਿਰਾਂ ਦੇ ਨਜ਼ਦੀਕ ਕੁਝ ਨਲਕੇ ਲੱਗੇ ਹੋਏ ਹਨ ਅਤੇ ਇਨ੍ਹਾਂ ਨਲਕਿਆਂ ਉੱਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਜੋ ਕਿ ਇੱਥੇ ਪੀਣ ਦਾ

ਪਾਣੀ ਭਰਨ ਲਈ ਆਉਂਦੇ ਹਨ।ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿਚ ਜੋ ਵਾਟਰ ਵਰਕਸ ਦਾ ਪਾਣੀ ਆਉਂਦਾ ਹੈ,ਉਹ ਬਹੁਤ ਹੀ ਗੰਦਾ ਹੁੰਦਾ ਹੈ।ਜਿਸ ਕਾਰਨ ਉਨ੍ਹਾਂ ਨੂੰ ਨਲਕਿਆਂ ਤੋਂ ਪਾਣੀ ਲਿਜਾਣਾ ਪੈ ਰਿਹਾ ਹੈ।

Leave a Reply

Your email address will not be published.