ਆਪਣੇ ਫੈਨ ਦੇ ਪੰਗੇ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਕਰ ਦਿੱਤਾ ਇਹ ਵੱਡਾ ਐਲਾਨ

Uncategorized

ਸਿੱਧੂ ਮੂਸੇ ਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਚ ਛਾਏ ਹੋਏ ਹਨ ਉਨ੍ਹਾਂ ਨਾਲ ਜੁੜੀ ਹੋਈ,ਹਰ ਇੱਕ ਛੋਟੀ ਗੱਲ ਅੱਗ ਦੀ ਤਰ੍ਹਾਂ ਫੈਲ ਜਾਂਦੀ ਹੈ।ਸੋ ਉਨ੍ਹਾਂ ਨਾਲ ਸਬੰਧਤ ਇਕ ਵੀਡੀਓ ਕਾਲਾਂ ਕਾਫ਼ੀ ਜ਼ਿਆਦਾ ਵਾਇਰਲ ਹੋਈ ਸੀ। ਜਿਸ ਵਿਚ ਇਕ ਲੜਕਾ ਇਹ ਕਹਿ ਰਿਹਾ ਸੀ ਕਿ ਉਹ ਸਿੱਧੂ ਮੂਸੇਵਾਲੇ ਨੂੰ ਬਹੁਤ ਦੂਰੋਂ ਮਿਲਣ ਲਈ ਆਇਆ ਸੀ ਅਤੇ ਉਹ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਫੈਨ ਹੈ। ਪਰ ਸਿੱਧੂ ਮੂਸੇ ਵਾਲੇ ਨੇ ਉਸ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ।ਲੋਕਾਂ ਨੇ ਸਿੱਧੂ ਮੂਸੇਵਾਲੇ ਨੂੰ ਗ਼ਲਤ ਠਹਿਰਾਉਣ ਦੀ ਥਾਂ ਤੇ ਇਸ ਲੜਕੇ ਨੂੰ ਹੀ

ਖਰੀਆਂ ਖੋਟੀਆਂ ਸੁਣਾਈਆਂ ਅਤੇ ਕਿਹਾ ਕਿ ਅਜਿਹੇ ਲੋਕਾਂ ਵੱਲੋਂ ਸਿੱਧੂ ਮੂਸੇਵਾਲੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਸਿੱਧੂ ਮੂਸੇਵਾਲੇ ਨੂੰ ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੰਡ ਵਿਚ ਮਿਲਣ ਲਈ ਜਾਂਦੇ ਹਨ ਅਤੇ ਸਿੱਧੂ ਮੂਸੇ ਵਾਲਾ ਕੋਰੂਨਾ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਹੁਤ ਸਾਰੇ ਲੋਕਾਂ ਨਾਲ ਫੋਟੋਆਂ ਵੀ ਖਿਚਵਾਉਂਦੇ ਹਨ ਅਤੇ ਕਿਸੇ ਨੂੰ ਨਿਰਾਸ਼ ਨਹੀਂ ਕਰਦੇ।ਪਰ ਇਸ ਖ਼ਬਰ ਤੋਂ ਬਾਅਦ ਹੁਣ ਉਨ੍ਹਾਂ ਦਾ ਵੀ ਦਿਲ ਟੁੱਟਿਆ ਹੈ ਅਤੇ ਉਨ੍ਹਾਂ ਨੇ ਇਕ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਦੋ

ਮਹੀਨਿਆਂ ਦੇ ਲਈ ਹੁਣ ਉਹ ਕਿਸੇ ਨਾਲ ਵੀ ਨਹੀਂ ਮਿਲਣਗੇ, ਕਿਉਂਕਿ ਪ੍ਰਸ਼ਾਸਨ ਵੱਲੋਂ ਬੀ ਸਿੱਧੂ ਮੂਸੇਵਾਲੇ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਕੋਰੋਨਾ ਮਾਹਾਵਾਰੀ ਅਜੇ ਤੱਕ ਪੂਰੀ ਤਰੀਕੇ ਨਾਲ ਖਤਮ ਨਹੀਂ ਹੋਈ।ਇਸ ਲਈ ਉਹ ਆਪਣੇ ਪਿੰਡ ਵਿੱਚ ਇਕੱਠ ਨਾ ਕਰਨ ਅਤੇ ਲੋਕਾਂ ਨੂੰ ਨਾ ਮਿਲਣ।ਸੋ ਇਸੇ ਨੂੰ ਦੇਖਦੇ ਹੋਏ ਸਿੱਧੂ ਮੂਸੇਵਾਲੇ ਨੇ ਇਹ ਐਲਾਨ ਕੀਤਾ ਹੈ ਇਸ ਐਲਾਨ ਤੋਂ ਬਾਅਦ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕਾਂ ਦਾ ਦਿਲ ਵੀ ਟੁੱਟਿਆ ਹੈ ਅਤੇ ਉੱਥੇ ਹੀ ਉਹ ਉਸ ਲੜਕੇ ਨੂੰ ਵੀ ਗਾਲ੍ਹਾਂ ਕੱਢ ਰਹੇ ਹਨ, ਜਿਸ ਕਾਰਨ ਅਜਿਹਾ ਹੋਇਆ ਹੈ। ਪਰ ਸਿੱਧੂ ਮੂਸੇ ਵਾਲੇ ਦਾ ਕਹਿਣਾ ਹੈ

ਕਿ ਉਹ ਅਜਿਹੇ ਲੋਕਾਂ ਦੀ ਪਰਵਾਹ ਨਹੀਂ ਕਰਦਾ ਜੋ ਕਿ ਸਮਾਂ ਆਉਣ ਤੇ ਆਪਣਾ ਰੱਬ ਵੀ ਬਦਲ ਲੈਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕ ਬਦਨਾਮ ਕਰ ਸਕਦੇ ਹਨ,ਪਰ ਨਾਕਾਮ ਨਹੀਂ ਕਰ ਸਕਦੇ।

Leave a Reply

Your email address will not be published.