ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ,ਜਿਸ ਵਿੱਚ ਇੱਕ ਲੜਕੀ ਇਕ ਨਿੱਜੀ ਪੈਲੇਸ ਵਿੱਚ ਪਹੁੰਚ ਕੇ ਕਾਫੀ ਜ਼ਿਆਦਾ ਹੰਗਾਮਾ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਜਿਸ ਲੜਕੇ ਦਾ ਵਿਆਹ ਇਸ ਪੈਲੇਸ ਵਿੱਚ ਹੋ ਰਿਹਾ ਹੈ ਉਸ ਨਾਲ ਉਸ ਦਾ ਪ੍ਰੇਮ ਸੰਬੰਧ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਉਹ ਪਤੀ ਪਤਨੀ ਦੀ ਤਰ੍ਹਾਂ ਰਹਿ ਰਹੇ ਸੀ ਅਤੇ ਇਹ ਲੜਕਾ ਉਸ ਨੂੰ ਵਿਆਹ ਦੇ ਸੁਪਨੇ ਦਿਖਾ ਰਿਹਾ ਸੀ ਅਤੇ ਹੁਣ ਕਿਸੇ ਹੋਰ ਨਾਲ ਵਿਆਹ ਕਰ ਰਿਹਾ ਹੈ।ਜਾਣਕਾਰੀ ਮੁਤਾਬਕ ਇਹ ਵੀਡੀਓ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਦਾ ਹੈ, ਜਿੱਥੇ ਇੱਕ ਲੜਕੀ ਨਿੱਜੀ ਪੈਲੇਸ ਵਿੱਚ ਪਹੁੰਚ ਕੇ ਹੰਗਾਮਾ ਕਰ ਰਹੀ ਸੀ। ਲੜਕੀ ਕਾਫੀ ਜ਼ਿਆਦਾ
ਸਮਾਂ ਨਿੱਜੀ ਪੈਲੇਸ ਦੇ ਅੱਗੇ ਹੰਗਾਮਾ ਕਰਦੀ ਰਹੀ ਅਤੇ ਦਰਵਾਜ਼ੇ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕਰਦੀ ਰਹੀ, ਪਰ ਬਹੁਤ ਸਾਰੇ ਲੋਕ ਉਸ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਸੀ। ਲੜਕੀ ਨੇ ਕਾਫ਼ੀ ਜ਼ਿਆਦਾ ਸਮਾਂ ਇੱਥੇ ਸੋਨਾ ਬਾਬੂ ਕਰਕੇ ਲੜਕੇ ਨੂੰ ਆਵਾਜ਼ਾਂ ਦਿੱਤੀਆਂ,ਪਰ ਲੜਕਾ ਬਾਹਰ ਨਹੀਂ ਆਇਆ।ਇਸ ਲੜਕੀ ਨੂੰ ਹੰਗਾਮਾ ਕਰਦੇ ਦੇਖ ਨਿਜੀ ਪੈਲੇਸਾਂ ਦੇ ਕਰਮਚਾਰੀਆਂ ਨੇ ਪੁਲੀਸ ਮੁਲਾਜ਼ਮਾਂ ਨੂੰ ਬੁਲਾਇਆ।ਉਸ ਤੋਂ ਬਾਅਦ ਮਹਿਲਾ ਪੁਲਸ ਕਰਮੀ ਨੇ ਇਸ ਲਡ਼ਕੀ ਤੋਂ ਹੰਗਾਮਾ ਦੀ ਵਜ੍ਹਾ ਜਾਣੀ ਤਾਂ ਇਸ ਲੜਕੀ ਨੇ
ਕਿਹਾ ਕਿ ਇਹ ਕਾਨਪੁਰ ਦੀ ਰਹਿਣ ਵਾਲੀ ਹੈ ਅਤੇ ਭੋਪਾਲ ਵਿੱਚ ਇਹ ਇੱਕ ਨਿੱਜੀ ਕੰਪਨੀ ਵਿਚ ਕੰਮ ਕਰਦੀ ਹੈ ਅਤੇ ਜਿਸ ਲੜਕੇ ਦਾ ਵਿਆਹ ਹੋ ਰਿਹਾ ਹੈ, ਉਹ ਵੀ ਉਸ ਦੇ ਨਾਲ ਹੀ ਕੰਮ ਕਰਦਾ ਸੀ ਅਤੇ ਇਸ ਦੇ ਨਾਲ ਪਿਛਲੇ ਤਿੰਨ ਸਾਲਾਂ ਤੋਂ ਪਤੀ ਪਤਨੀ ਦੇ ਵਾਂਗ ਰਹਿ ਰਿਹਾ ਸੀ। ਪਰ ਹੁਣ ਕਿਸੇ ਹੋਰ ਨਾਲ ਵਿਆਹ ਕਰ ਰਿਹਾ ਹੈ।ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਉਹ ਕਾਰਵਾਈ ਚਾਹੁੰਦੀ ਹੈ ਤਾਂ ਉਸ ਨੂੰ ਸ਼ਿਕਾਇਤ ਦਰਜ ਕਰਵਾਉਣੀ ਹੋਵੇਗੀ।ਪਰ ਇਸ ਲੜਕੀ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ।ਬਾਅਦ ਵਿੱਚ ਇਹ ਆਪਣੀ ਪਹਿਚਾਣ ਦੇ ਲੜਕੇ ਨਾਲ ਮੋਟਰਸਾਈਕਲ ਤੇ ਬੈਠ ਕੇ ਵਾਪਸ ਭੋਪਾਲ ਚਲੀ ਗਈ।ਇਸ
ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਲੜਕੇ ਨੂੰ ਗ਼ਲਤ ਠਹਿਰਾਇਆ ਜਾ ਰਿਹਾ ਹੈ।ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੇ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।