ਇਸ ਪਿੰਡ ਦੀ ਮੋਟਰ ਚੋਂ ਪਾਣੀ ਦੀ ਜਗ੍ਹਾ ਤੇ ਆ ਰਹੀ ਹੈ ਝੱਗ ,ਦੇਖੋ ਪੂਰੀ ਵੀਡੀਓ ਦੇਖ ਕੇ ਹੋ ਜਾਵੋਗੇ ਹੈਰਾਨ

Uncategorized

ਅੱਜਕੱਲ੍ਹ ਲੋਕ ਤਰੱਕੀ ਦੇ ਨਾਮ ਤੇ ਕੁਦਰਤ ਨਾਲ ਛੇੜਛਾੜ ਕਰ ਰਹੇ ਹਨ ਇਨਸਾਨ ਦੁਬਾਰਾ ਹਵਾ ਅਤੇ ਪਾਣੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ।ਜਿਸ ਦਾ ਖਾਮਿਆਜ਼ਾ ਵੀ ਉਸ ਨੂੰ ਭੁਗਤਣਾ ਪੈਂਦਾ ਹੈ,ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਜਿਸ ਵਿਚ ਇਕ ਮੋਟਰ ਵਿੱਚੋਂ ਲਾਲ ਰੰਗ ਦਾ ਪਾਣੀ ਆ ਰਿਹਾ ਸੀ ਅਤੇ ਹੁਣ ਉਸੇ ਤਰ੍ਹਾਂ ਦੀ ਇੱਕ ਹੋਰ ਵੀਡਿਓ ਸਾਹਮਣੇ ਆ ਰਹੀ ਹੈ। ਜਿਸ ਵਿੱਚ ਬੋਰ ਦਾ ਪਾਣੀ ਝੱਗ ਵਾਲਾ ਆ ਰਿਹਾ ਹੈ।ਜਾਣਕਾਰੀ ਮੁਤਾਬਕ ਇਸ ਪਿੰਡ ਦੇ ਨਜ਼ਦੀਕ ਇਕ ਕੋਲਗੇਟ ਅਤੇ ਸਰਫ ਬਣਾਉਣ ਵਾਲੀ ਫੈਕਟਰੀ ਲੱਗੀ ਹੋਈ ਹੈ

ਅਤੇ ਇਸ ਫੈਕਟਰੀ ਦੇ ਮਾਲਕਾਂ ਵੱਲੋਂ ਧਰਤੀ ਹੇਠਾਂ ਬੋਰ ਕਰਵਾਏ ਗਏ ਹਨ ਤਾਂ ਜੋ ਵਾਧੂ ਮਲਬੇ ਨੂੰ ਧਰਤੀ ਦੇ ਹੇਠਾਂ ਪਹੁੰਚਾਇਆ ਜਾ ਸਕੇ।ਜਿਸ ਕਾਰਨ ਧਰਤੀ ਹੇਠਲਾ ਪਾਣੀ ਗੰਦਾ ਹੋ ਰਿਹਾ ਹੈ ਅਤੇ ਜਿਨ੍ਹਾਂ ਲੋਕਾਂ ਨੇ ਆਪਣੇ ਖੇਤਾਂ ਵਿਚ ਪਾਣੀ ਲਗਾਉਣ ਲਈ ਡੂੰਘੇ ਬੋਰ ਕੀਤੇ ਹੋਏ ਹਨ।ਉਨ੍ਹਾਂ ਦੇ ਖੇਤਾਂ ਵਿੱਚ ਝੱਗ ਵਾਲਾ ਪਾਣੀ ਆ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਸੰਗਰੂਰ ਦੇ ਪਿੰਡ ਬਬਨਪੁਰ ਦਾ ਹੈ, ਇੱਥੋਂ ਦੇ ਲੋਕਾਂ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਉਨ੍ਹਾਂ ਦੇ ਖੇਤਾਂ ਵਿੱਚੋਂ ਝੱਗ ਵਾਲਾ ਪਾਣੀ ਪੈ ਰਿਹਾ ਹੈ। ਉਸ

ਨਾਲ ਉਨ੍ਹਾਂ ਦੀਆਂ ਫਸਲਾਂ ਦਾ ਝਾੜ ਘੱਟ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਫਸਲ ਜ਼ਹਿਰੀਲੀ ਹੋ ਰਹੀ ਹੈ।ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਪੀਣ ਵਾਲੇ ਪਾਣੀ ਦੀ ਜ਼ਰੂਰਤ ਪਵੇ ਤਾਂ ਉਨ੍ਹਾਂ ਨੂੰ ਘਰੋਂ ਲਿਆਉਣਾ ਪੈਂਦਾ ਹੈ।ਕਿਉਂਕਿ ਜੇਕਰ ਉਹ ਆਪਣੀਆਂ ਮੋਟਰਾਂ ਮਚਾਉਣ ਵਾਲਾ ਪਾਣੀ ਪੀਂਦੇ ਹਨ ਤਾਂ ਉਹ ਗੰਭੀਰ ਸਮੱਸਿਆ ਦੇ ਨਾਲ ਪੀਡ਼ਤ ਹੋ ਜਾਂਦੇ ਹਨ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਹਰ ਦਸਵੇਂ ਵਿਅਕਤੀ ਨੂੰ ਕੈਂਸਰ ਦੀ ਸਮੱਸਿਆ ਹੈ।ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਵਾਰ ਇਸ ਸਬੰਧੀ

ਸ਼ਿਕਾਇਤ ਦਰਜ ਕਰਵਾਈ ਗਈ ਹੈ।ਪਰ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਇਸ ਪਿੰਡ ਦੇ ਲੋਕਾਂ ਨੂੰ ਮਰਨ ਦੇ ਲਈ ਛੱਡਿਆ ਹੋਇਆ ਹੈ, ਜੋ ਤੜਫ਼ ਤੜਫ਼ ਕੇ ਆਪਣੀ ਜਾਨ ਦੇ ਰਹੇ ਹਨ।

Leave a Reply

Your email address will not be published.