ਮੁੰਡਿਆਂ ਨੂੰ ਧੋਖਾ ਦੇ ਕੇ ਬਾਹਰ ਜਾਣ ਵਾਲੀਆਂ ਕੁੜੀਆਂ ਦੀ ਹੁਣ ਨਹੀਂ ਖੈਰ ,ਮਨੀਸ਼ਾ ਗੁਲਾਟੀ ਨੇ ਕਰ ਦਿੱਤਾ ਇਹ ਵੱਡਾ ਐਲਾਨ

Uncategorized

ਪੰਜਾਬ ਦੀ ਮਹਿਲਾ ਕਮਿਸ਼ਨਰ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵਿਦੇਸ਼ ਜਾਣ ਵਾਲੀਆਂ ਲੜਕੀਆਂ ਅਤੇ ਉਥੇ ਜਾ ਕੇ ਲੜਕੀਆਂ ਨੂੰ ਧੋਖਾ ਦੇਣ ਵਾਲੀਆਂ ਲਡ਼ਕੀਆਂ ਦੇ ਖ਼ਿਲਾਫ਼ ਕੁਝ ਅਜਿਹੇ ਕਾਨੂੰਨ ਬਣਾਉਣ ਦੀ ਗੱਲ ਕਹੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੇ ਮਾਮਲਿਆਂ ਨੂੰ ਘੱਟ ਕੀਤਾ ਜਾ ਸਕੇ।ਨਾਲ ਹੀ ਉਨ੍ਹਾਂ ਨੇ ਇਕ ਹੋਰ ਮੈਸੇਜ ਲੋਕਾਂ ਨੂੰ ਦਿੱਤਾ ਕਿ ਜਿਹੜੇ ਲੋਕ ਉਨ੍ਹਾਂ ਨੂੰ ਹੈਲੋ ਹਾਏ ਵਾਲੇ ਮੈਸੇਜ ਭੇਜਦੇ ਹਨ, ਉਹ ਮੈਸੇਜ ਇਨ੍ਹਾਂ ਨੂੰ ਨਾ ਭੇਜੇ ਜਾਣ।ਕਿਉਂਕਿ ਜਦੋਂ ਇਨ੍ਹਾਂ ਕੋਲ ਅਜਿਹੇ ਮੈਸੇਜ ਬਹੁਤ ਜ਼ਿਆਦਾ ਹੋ ਜਾਂਦੇ ਹਨ ਤਾਂ ਲੋਕਾਂ ਦੀਅਾਂ ਸ਼ਿਕਾੲਿਤਾਂ ਵਾਲੇ ਮੈਸੇਜ ਇਨ੍ਹਾਂ ਘਰ ਕੋਲ ਨਹੀਂ ਪਹੁੰਚ ਪਾਉਂਦੇ। ਕਿਉਂਕਿ ਇਨ੍ਹਾਂ ਦੇ

ਮੈਸੇਜ ਬਾਕਸ ਬਲਾਕ ਹੋ ਜਾਂਦੇ ਹਨ ।ਨਾਲ ਹੀ ਉਨ੍ਹਾਂ ਨੇ ਲਵਪ੍ਰੀਤ ਸਿੰਘ ਲਾਡੀ ਵਾਲੇ ਮਸਲੇ ਉੱਤੇ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਉਨ੍ਹਾਂ ਦੇ ਪਰਿਵਾਰ ਨਾਲ ਜ਼ਰੂਰ ਮਿਲਣਗੇ ਅਤੇ ਇਸ ਮਾਮਲੇ ਦੀ ਛਾਣਬੀਣ ਕਰਵਾਉਣ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਵੀ ਕੀਤੀ ਜਾਵੇਗੀ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਉਸ ਤੋਂ ਬਾਅਦ ਇਨ੍ਹਾਂ ਕੋਲ ਬਹੁਤ ਸਾਰੇ ਅਜਿਹੇ ਲੋਕਾਂ ਦੀਆਂ ਸ਼ਿਕਾਇਤਾਂ ਆ

ਰਹੀਆਂ ਹਨ।ਜਿਨ੍ਹਾਂ ਨੇ ਵਿਦੇਸ਼ ਜਾਣ ਦੇ ਨਾਂ ਤੇ ਧੋਖਾ ਖਾ ਲਿਆ ਹੈ।ਇਨ੍ਹਾਂ ਵਿੱਚੋਂ ਬਹੁਤ ਸਾਰੇ ਲੜਕੇ ਵੀ ਹਨ ਅਤੇ ਉੱਥੇ ਹੀ ਬਹੁਤ ਸਾਰੀਆਂ ਲੜਕੀਆਂ ਵੀ ਹਨ। ਇਨ੍ਹਾਂ ਲੜਕੀਆਂ ਦੇ ਪਤੀ ਵਿਦੇਸ਼ਾਂ ਵਿਚ ਜਾ ਕੇ ਬੈਠ ਚੁੱਕੇ ਹਨ ਅਤੇ ਇਨ੍ਹਾਂ ਦਾ ਹਾਲ ਚਾਲ ਨਹੀਂ ਪੁੱਛ ਰਹੇ, ਭਾਵ ਕਿ ਇਨ੍ਹਾਂ ਨਾਲੋਂ ਨਾਤਾ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ।ਸੋ ਅਜਿਹੇ ਲੋਕਾਂ ਨੂੰ ਹੋਰ ਜ਼ਿਆਦਾ ਮੁਸ਼ਕਲਾਂ ਨਾ ਸਹਿਣੀਆਂ ਪੈਣ ਉਨ੍ਹਾਂ ਨੇ ਕਿਹਾ ਕਿ ਇਸ ਲਈ ਕੁਝ ਸਖਤ ਕਾਨੂੰਨ ਬਣਨੇ ਚਾਹੀਦੇ ਹਨ, ਜਿਸ ਲਈ ਉਹ ਇਸ ਮਾਮਲੇ ਉੱਤੇ ਵੱਧ ਚਡ਼੍ਹ ਕੇ ਕੰਮ ਕਰਨਗੇ

ਤਾਂ ਜੋ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਅਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।

Leave a Reply

Your email address will not be published.