ਕੈਨੇਡਾ ਤੋਂ ਇਸ ਤਰ੍ਹਾਂ ਨਹੀਂ ਰਿਪੋਰਟ ਹੁੰਦੀ ਕੁੜੀ ,ਸੋਸ਼ਲ ਮੀਡੀਆ ਤੇ ਉੱਡ ਰਹੀਆਂ ਅਫ਼ਵਾਹਾਂ ਦਾ ਸੁਣੋ ਸੱਚ

Uncategorized

ਸੋਸ਼ਲ ਮੀਡੀਆ ਉੱਤੇ ਲਗਾਤਾਰ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਮੰਗ ਉੱਠ ਰਹੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਇਹ ਅਫਵਾਹ ਉਡਾਈ ਜਾ ਰਹੀ ਹੈ ਕਿ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ।ਪਰ ਜੇਕਰ ਮਾਹਿਰਾਂ ਦੀ ਗੱਲ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਡਿਪੋਰਟ ਕਰਵਾਉਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੈ।ਉਸ ਲਈ ਬਹੁਤ ਲੰਬਾ ਸਮਾਂ ਲੱਗ ਜਾਂਦਾ ਹੈ। ਕਿਉਂਕਿ ਇਸ ਵਿਚ ਕਾਨੂੰਨੀ ਕਾਰਵਾਈ ਹੁੰਦੀ ਹੈ ਜੇਕਰ ਕਿਸੇ ਨੂੰ ਡਿਪੋਰਟ ਕਰਵਾਉਣਾ ਹੋਵੇ ਤਾਂ ਉਸ ਦੀ

ਛਾਣਬੀਣ ਪਹਿਲਾਂ ਦੋਨਾਂ ਦੇਸ਼ਾਂ ਦੇ ਕਾਨੂੰਨ ਦੇ ਮੁਤਾਬਿਕ ਕੀਤੀ ਜਾਂਦੀ ਹੈ।ਉਸ ਤੋਂ ਬਾਅਦ ਹੀ ਫੈਸਲਾ ਲਿਆ ਜਾਂਦਾ ਹੈ ਕਿ ਕਿਸੇ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਤਾਂ ਨਹੀਂ।ਇਸ ਤੋਂ ਇਲਾਵਾ ਮਾਹਿਰਾਂ ਨੇ ਭਾਰਤ ਦੇ ਕਾਨੂੰਨ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਜਦੋਂ ਕੋਈ ਵਿਦੇਸ਼ ਜਾਣ ਦੇ ਲਈ ਵਿਆਹ ਕਰਵਾਉਂਦਾ ਹੈ ਤਾਂ ਉਸ ਵਿੱਚ ਸੌਦੇਬਾਜ਼ੀ ਹੀ ਹੁੰਦੀ ਹੈ।ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਦੇਖੇ ਜਾਂਦੇ ਹਨ,ਜੋ ਇਹ ਉਡੀਕ ਰੱਖਦੇ ਹਨ ਕਿ ਜੇਕਰ ਉਨ੍ਹਾਂ ਦਾ ਸਾਹਮਣੇ ਵਾਲਾ ਕੋਈ ਵੀ ਗ਼ਲਤੀ ਕਰਦਾ ਹੈ ਤਾਂ ਤੁਰੰਤ ਹੀ ਉਸ ਦੇ ਖਿਲਾਫ ਪੁਲਸ ਸਟੇਸ਼ਨ ਵਿਚ ਜਾ ਕੇ ਸ਼ਿਕਾਇਤ

ਦਰਜ ਕਰਵਾ ਦਿੱਤੀ ਜਾਂਦੀ ਹੈ।ਕਿਉਂਕਿ ਅਸਲ ਵਿਆਹਾਂ ਦੇ ਵਿਚ ਅਜਿਹਾ ਨਹੀਂ ਹੁੰਦਾ।ਬਹੁਤ ਸਾਰੀਆਂ ਗਲਤੀਆਂ ਇੱਕ ਦੂਜੇ ਤੋਂ ਹੋ ਜਾਂਦੀਆਂ ਹਨ;ਪਰ ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਪੁਲਸ ਸਟੇਸ਼ਨ ਦੇ ਵਿੱਚ ਜਾ ਕੇ ਤੁਰੰਤ ਹੀ ਰਿਪੋਰਟ ਦਰਜ ਕਰਵਾ ਦੇਣ।ਉਨ੍ਹਾਂ ਨੇ ਸਿਰਫ਼ ਲਵਪ੍ਰੀਤ ਸਿੰਘ ਲਾਡੀ ਦੇ ਕੇਸ ਬਾਰੇ ਗੱਲਬਾਤ ਨਹੀਂ ਕੀਤੀ।ਉਨ੍ਹਾਂ ਨੇ ਪੂਰੇ ਪੰਜਾਬ ਦੇ ਨੌਜਵਾਨਾਂ ਬਾਰੇ ਗੱਲਬਾਤ ਕੀਤੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਨੌਜਵਾਨ ਨਾ ਤਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਉਹ ਕੋਈ ਕੰਮ ਕਰਨਾ ਚਾਹੁੰਦੇ ਹਨ।ਜਿਸ ਲਈ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਪੈਸਾ ਲੈ ਕੇ ਲੜਕੀ ਦਾ ਵੀਜ਼ਾ ਲਗਵਾ ਦਿੰਦੇ ਹਨ।ਉਸ ਤੋਂ ਬਾਅਦ ਖੁਦ ਵਿਦੇਸ਼ ਚਲੇ ਜਾਂਦੇ ਹਨ

।ਸੋ ਇੱਥੇ ਉਨ੍ਹਾਂ ਨੇ ਲੜਕਾ ਲੜਕੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੋਨਾਂ ਦੀ ਗਲਤੀ ਕੱਢੀ।ਭਾਵ ਉਨ੍ਹਾਂ ਵੱਲੋਂ ਸਿਰਫ਼ ਇੱਕ ਪੱਖ ਦੀ ਨਹੀਂ, ਬਲਕਿ ਦੋਨਾਂ ਪੱਖਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ।

Leave a Reply

Your email address will not be published.