ਲਵਪ੍ਰੀਤ ਸਿੰਘ ਦੇ ਘਰ ਪਹੁੰਚੀ ਮਨੀਸ਼ਾ ਗੁਲ੍ਹਾਟੀ, ਕਰ ਦਿੱਤਾ ਇਹ ਵੱਡਾ ਐਲਾਨ

Uncategorized

ਧਨੌਲਾ ਦੇ ਇੱਕ ਨੌਜਵਾਨ ਵੱਲੋਂ ਕੀਤੀ ਗਈ ਆਤਮਹੱਤਿਆ ਤਾਂ ਮਾਮਲਾ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਸਾਥ ਚੁੱਕਿਆ ਹੈ ਕਿਉਂਕਿ ਉਸ ਨੌਜਵਾਨ ਦੀ ਆਤਮਹੱਤਿਆ ਕਰਨ ਦੀ ਵਜ੍ਹਾ ਉਸ ਦੀ ਪਤਨੀ ਸੀ।ਜੋ ਕਿ ਕਨੇਡਾ ਜਾ ਕੇ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਮੁੱਕਰ ਗਈ ਜਿਸ ਦਾ ਸਦਮਾ ਨਾ ਸਹਾਰਦੇ ਹੋਏ ਉਸ ਦੇ ਪਤੀ ਲਵਪ੍ਰੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਵਿਚ ਪੂਰੀ ਤਰ੍ਹਾਂ ਫੈਲ ਗਿਆ ਜਿਸ ਦੇ ਨਾਲ ਇਹ ਮਾਮਲਾ ਦੇਸਾਂ ਪਰਦੇਸਾਂ ਦੇ ਵਿਚ ਹਰ ਇਕ ਵਿਅਕਤੀ ਤੱਕ ਪਹੁੰਚ ਗਿਆ।ਹੁਣ ਹਰ ਇਕ

 

ਵਿਅਕਤੀ ਵੱਲੋਂ ਲਵਪ੍ਰੀਤ ਨੂੰ ਇਨਸਾਫ ਦਿਵਾਉਣ ਦੇ ਲਈ ਗੁਹਾਰ ਲਗਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਬੇਅੰਤ ਕੌਰ ਨੂੰ ਸਭ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਉਸ ਨੇ ਆਪਣੇ ਨਾਜਾਇਜ਼ ਸਬੰਧਾਂ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਪਤੀ ਨੂੰ ਇੰਨਾ ਡਿਪਰੈਸ਼ਨ ਵਿਚ ਲਿਆ ਦਿੱਤਾ ਕਿ ਉਸ ਨੂੰ ਆਤਮਹੱਤਿਆ ਕਰਨ ਦੇ ਲਈ ਮਜਬੂਰ ਹੋਣਾ ਪਿਆ।ਇਸ ਮਾਮਲੇ ਨੂੰ ਜਾਣਦਿਆਂ ਹੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਲਵਪ੍ਰੀਤ ਸਿੰਘ ਦੇ ਘਰ ਪਹੁੰਚੀ ਅਤੇ ਉਸ ਦੇ ਮਾਤਾ

 

ਪਿਤਾ ਨੂੰ ਮਿਲੀ ਇਸ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਲਵਪ੍ਰੀਤ ਸਿੰਘ ਦੇ ਮਾਤਾ ਪਿਤਾ ਨੂੰ ਵਿਸਵਾਸ ਲਾਇਕ ਉਹਨਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ ਅਤੇ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਓ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਇਨਸਾਫ਼ ਮਿਲੇ।ਮਨੀਸ਼ਾ ਗੁਲਾਟੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਗੱਲਬਾਤ ਬੇਅੰਤ ਕੌਰ ਦੇ ਨਾਲ ਵੀਡੀਓ ਕਾਲ ਉੱਪਰ ਹੋਈ ਅਤੇ ਬਹੁਤ ਸਾਰੇ ਸਵਾਲ ਉਨ੍ਹਾਂ ਨੇ ਬੇਅੰਤ ਕੌਰ ਤੋਂ ਪੁੱਜੇ ਪਰ ਬੇਅੰਤ ਕੌਰ ਨੇ ਕੁਝ ਹੀ ਸਵਾਲਾਂ ਦੇ ਜਵਾਬ ਦਿੱਤੇ।ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਮੀਦ ਹੈ ਕਿ ਜਲਦੀ ਤੋਂ ਜਲਦੀ ਲਵਪ੍ਰੀਤ ਸਿੰਘ ਨੂੰ ਇਨਸਾਫ ਮਿਲੇਗਾ।ਮਨੀਸ਼ਾ ਗੁਲਾਟੀ ਨੇ ਮੀਡੀਆ ਨੂੰ ਦੱਸਦੇ ਹੋਏ ਕਿਹਾ ਕਿ ਉਸ ਦੀ ਮੁਲਾਕਾਤ ਬੇਅੰਤ ਕੌਰ

ਦੇ ਮਾਤਾ ਪਿਤਾ ਨਾਲ ਵੀ ਹੋਈ ਹੈ ਅਤੇ ਉਨ੍ਹਾਂ ਨੇ ਵੀ ਆਪਣਾ ਪੱਖ ਮਨੀਸ਼ਾ ਗੁਲਾਟੀ ਦੇ ਕੋਲ ਰੱਖਿਆ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਲਵਪ੍ਰੀਤ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਮਾਪਿਆਂ ਦੇ ਇਕੱਲੇ ਪੁੱਤ ਨੇ ਉਸ ਲੜਕੀ ਦੇ ਲਈ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਲਿਆ।

Leave a Reply

Your email address will not be published.