ਬੇਅੰਤ ਕੌਰ ਦੇ ਵਿਆਹ ਤੋਂ ਇੱਕ ਮਹੀਨਾ ਬਾਅਦ ਲਿਖੀ ਲਵਪ੍ਰੀਤ ਸਿੰਘ ਦੀ ਮਿਲੀ ਚਿੱਠੀ,ਹੋ ਗਏ ਇਹ ਵੱਡੇ ਖੁਲਾਸੇ

Uncategorized

ਲਵਪ੍ਰੀਤ ਸਿੰਘ ਲਾਡੀ ਅਤੇ ਬੇਅੰਤ ਕੌਰ ਬਾਜਵਾ ਦਾ ਮੁੱਦਾ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ।ਲਗਾਤਾਰ ਅਜਿਹੀਅਾਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਬੇਅੰਤ ਕੌਰ ਬਾਜਵਾ ਨੂੰ ਡਿਪੋਰਟ ਕਰਵਾਉਣ ਦੀ ਮੰਗ ਉਠਾਈ ਜਾ ਰਹੀ ਹੈ।ਇਸ ਤੋਂ ਇਲਾਵਾ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਬੇਅੰਤ ਕੌਰ ਬਾਜਵਾ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਅਤੇ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਪਰ ਉੱਥੇ ਹੀ ਬੇਅੰਤ ਕੌਰ ਬਾਜਵਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਅਜਿਹੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਕਾਰਨ ਬੇਅੰਤ ਕੌਰ

ਬਾਜਵਾ ਨੂੰ ਇਸ ਮਾਮਲੇ ਤੋਂ ਬਚਾਇਆ ਜਾ ਸਕੇ ਅਤੇ ਉਹ ਕੈਨੇਡਾ ਦੇ ਵਿਚੋਂ ਡਿਪੋਰਟ ਨਾ ਹੋਵੇ। ਸੋ ਇਸੇ ਦੌਰਾਨ ਬੇਅੰਤ ਕੌਰ ਬਾਜਵਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬੇਅੰਤ ਕੌਰ ਬਾਜਵਾ ਅਤੇ ਉਸ ਦੀ ਨਣਦ ਭਾਵ ਲਵਪ੍ਰੀਤ ਸਿੰਘ ਲਾਡੀ ਦੀ ਭੈਣ ਦੀ ਗੱਲਬਾਤ ਹੋ ਰਹੀ ਹੈ।ਉਨ੍ਹਾਂ ਵੱਲੋਂ ਇਕ ਸੁਸਾਈਡ ਨੋਟ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਇਹ ਸੁਸਾਈਡ ਨੋਟ ਲਵਪ੍ਰੀਤ ਸਿੰਘ ਲਾਡੀ ਨੇ ਆਪਣੇ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਬੇਅੰਤ ਕੌਰ ਬਾਜਵਾ ਨੂੰ ਭੇਜ ਦਿੱਤਾ ਸੀ।ਇਸ ਸੁਸਾਈਡ ਨੋਟ ਵਿਚ ਜੋ ਵੀ ਲਿਖਿਆ ਗਿਆ ਸੀ ਉਸ ਬਾਰੇ ਬੇਅੰਤ ਕੌਰ ਬਾਜਵਾ ਅਤੇ ਉਸ

ਦੀ ਨਣਦ ਦੇ ਵਿਚਕਾਰ ਕਾਫੀ ਸਮਾਂ ਗੱਲਬਾਤ ਹੋਈ ਸੀ।ਇਸ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਅਜੇ ਵੀ ਬੇਅੰਤ ਕੌਰ ਬਾਜਵਾ ਨੂੰ ਕੀ ਕਸੂਰਵਾਰ ਮੰਨ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗੱਲਬਾਤ ਬਹੁਤ ਜ਼ਿਆਦਾ ਪੁਰਾਣੀ ਹੈ।ਇਸ ਨੂੰ ਨਵੇਂ ਮੁੱਦੇ ਦੇ ਨਾਲ ਨਹੀਂ ਜੋੜਿਆ ਜਾ ਸਕਦਾ।ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮੁੱਦੇ ਨਾਲ ਅਜੇ ਵੀ ਬਹੁਤ ਕੁਝ ਅਜਿਹਾ ਜੁੜਿਆ ਹੈ ਜੋ ਕਿ ਲੋਕਾਂ ਦੀਆਂ ਨਜ਼ਰਾਂ ਤੋਂ ਪਰ੍ਹੇ ਹੈ।

ਭਾਵ ਇਸ ਮੁੱਦੇ ਦੀ ਚੰਗੀ ਤਰ੍ਹਾਂ ਛਾਣਬੀਣ ਹੋਣੀ ਚਾਹੀਦੀ ਹੈ,ਉਸ ਤੋਂ ਬਾਅਦ ਹੀ ਕੋਈ ਇਨਸਾਫ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ।

Leave a Reply

Your email address will not be published. Required fields are marked *