ਚੰਡੀਗੜ੍ਹ ਪੁਲਸ ਦੇ ਅੱਗੇ ਗਰਜ਼ਿਆ ਬਾਰਾਂ ਸਾਲ ਤਾਂ ਇਹ ਬਹਾਦਰ ਬੱਚਾ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਵਿੱਚੋਂ ਸਿਰਫ਼ ਬਜ਼ੁਰਗ ਨਹੀਂ,ਬਲਕਿ ਹਰ ਉਮਰ ਦਾ ਇਨਸਾਨ ਸ਼ਾਮਿਲ ਹੈ।ਇਸ ਅੰਦੋਲਨ ਦੇ ਵਿੱਚ ਮਾਤਾਵਾਂ ਭੈਣਾਂ ਬਜ਼ੁਰਗ ਬੀਬੀਆਂ,ਛੋਟੇ ਬੱਚੇ ਅਤੇ ਨੌਜਵਾਨ ਵੀ ਬਜ਼ੁਰਗਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖਡ਼੍ਹੇ ਹਨ ਜਿਸ ਕਾਰਨ ਇਹ ਅੰਦੋਲਨ ਇੰਨੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਅੱਜ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਿ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈ ਲਏ ਜਾਂਦੇ,ਉਸ ਸਮੇਂ ਤੱਕ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਆਉਣਗੇ।ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਬਹੁਤ ਸਾਰੇ ਅਜਿਹੇ ਤਰੀਕੇ ਅਪਣਾਏ ਜਾ ਰਹੇ ਹਨ ਤਾਂ ਜੋ ਕੇਂਦਰ

ਸਰਕਾਰ ਉੱਤੇ ਦਬਾਅ ਬਣਾ ਕੇ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨਾਂ ਇਹ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਭਾਜਪਾ ਆਗੂ ਪੰਜਾਬ ਜਾਂ ਹਰਿਆਣਾ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਸਮਾਗਮ ਜਾਂ ਮੀਟਿੰਗ ਕਰਦਾ ਹੈ ਤਾਂ ਉਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਇਸੇ ਲਈ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਭਾਜਪਾ ਆਗੂ ਵੱਲੋਂ ਇਕ ਸਮਾਗਮ ਕੀਤਾ ਜਾ ਰਿਹਾ ਸੀ।ਉਸ ਤੋਂ ਬਾਅਦ ਜਦੋਂ ਕਿਸਾਨਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਕਿਸਾਨਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਉਨ੍ਹਾਂ ਦੇ ਹੱਥਾਂ ਵਿੱਚ ਕਾਲੀਆਂ ਝੰਡੀਆਂ

ਸੀ ਅਤੇ ਲਗਾਤਾਰ ਭਾਜਪਾ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸੀ। ਇਸੇ ਦੌਰਾਨ ਪੁਲੀਸ ਮੁਲਾਜ਼ਮਾਂ ਵੱਲੋਂ ਇਨ੍ਹਾਂ ਕਿਸਾਨਾਂ ਦੇ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ।ਇਸੇ ਦੌਰਾਨ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੇ ਬੱਚੇ ਵੀ ਸ਼ਾਮਿਲ ਸੀ। ਇਨ੍ਹਾਂ ਵਿੱਚੋਂ ਇੱਕ ਬੱਚੇ ਨੇ ਪੁਲੀਸ ਦੀ ਵੈਨ ਵਿੱਚ ਬੈਠ ਕੇ ਇਹ ਗੱਲ ਕਹੀ ਕਿ ਉਹ ਗ੍ਰਿਫ਼ਤਾਰੀ ਦੇਣ ਜਾ ਰਿਹਾ ਹੈ,ਜੇਕਰ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸਿੰਧੂ ਬਾਰਡਰ ਉੱਤੇ ਕੋਈ ਵੀ ਕਿਸਾਨ ਆਗੂ ਲੈਣ ਲਈ ਆ ਜਾਵੇ। ਭਾਵੇਂ ਕਿ ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਇਸ ਬੱਚੇ ਨੂੰ ਛੱਡ ਦਿੱਤਾ ਗਿਆ ਸੀ।ਬਾਅਦ ਵਿਚ ਪੱਤਰਕਾਰਾਂ ਵੱਲੋਂ ਇਸ ਬੱਚੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੌਰਾਨ ਇਸ ਬੱਚੇ ਦਾ ਕਹਿਣਾ ਸੀ ਕਿ ਇਸ ਨੂੰ ਪੁਲੀਸ ਮੁਲਾਜ਼ਮਾਂ ਵੱਲੋਂ ਹੀ ਪੁਲੀਸ ਵਾਲੀ ਵੈਨ ਵਿੱਚ ਧੱਕਿਆ ਗਿਆ ਸੀ। ਕਿਉਂਕਿ ਇਹ ਆਪਣੇ ਇੱਕ ਸਾਥੀ ਨੂੰ

ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਬੱਚੇ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਇਸ ਨੂੰ ਆਪਣੇ ਨਾਲ ਹੀ ਲੈ ਜਾਂਦੇ ਇਸ ਬੱਚੇ ਦਾ ਕਹਿਣਾ ਹੈ ਕਿ ਉਸ ਵਿੱਚ ਇਹ ਜਜ਼ਬਾ ਕਿਸਾਨਾਂ ਨੂੰ ਵੇਖ ਕੇ ਆਉਂਦਾ ਹੈ।ਕਿਉਂਕਿ ਕਿਸਾਨ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ, ਪਰ ਫਿਰ ਵੀ ਆਪਣੇ ਹੱਕਾਂ ਦੀ ਲੜਾਈ ਲੜਦੇ ਹੋਏ ਦਿਖਾਈ ਦਿੰਦੇ ਹਨ।

Leave a Reply

Your email address will not be published. Required fields are marked *