ਸਿੱਧੂ ਮੂਸੇ ਵਾਲੇ ਨੇ ਕਰ ਦਿੱਤਾ ਇਹ ਵੱਡਾ ਧਮਾਕਾ ,ਹਾਰਵੀ ਸੰਧੂ ਨਾਲ ਦੇਖੋ ਕੀ ਹੋਈ ਗੱਲਬਾਤ

Uncategorized

ਸਿੱਧੂ ਮੂਸੇਵਾਲੇ ਤੇ ਉਸੇ ਟੇਪ ਦੇ ਗਾਣੇ ਲਗਾਤਾਰ ਰਿਲੀਜ਼ ਹੋ ਰਹੇ ਹਨ।ਇਨ੍ਹਾਂ ਗਾਣਿਆਂ ਉੱਤੇ ਵਿਵਾਦ ਵੀ ਹੁੰਦੇ ਰਹਿੰਦੇ ਹਨ ਅਤੇ ਇਹ ਗਾਣੇ ਲੋਕਾਂ ਵੱਲੋਂ ਖੂਬ ਪਸੰਦ ਵੀ ਕੀਤੇ ਜਾਂਦੇ ਹਨ। ਪਿਛਲੇ ਦਿਨੀਂ ਸਿੱਧੂ ਮੂਸੇਵਾਲੇ ਦਾ ਪਾਵਰ ਗਾਣਾ ਰਿਲੀਜ਼ ਹੋਇਆ ਇਸ ਗਾਣੇ ਵਿੱਚ ਇਕ ਲਾਈਨ ਅਜਿਹੀ ਸੀ, ਜਿਸ ਵਿਚ ਸਿੱਧੂ ਮੂਸੇਵਾਲੇ ਨੇ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਸੀ ਜਿਹੜੇ ਕਹਿੰਦੇ ਹਨ ਕਿ ਸਿੱਧੂ ਮੂਸੇ ਵਾਲੇ ਦਾ ਅੰਤ ਵੀ ਚਮਕੀਲੇ ਵਾਂਗ ਹੋਵੇਗਾ।ਕਿਉਂਕਿ ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲੇ ਨੂੰ ਅੱਜਕੱਲ੍ਹ ਦਾ ਚਮਕੀਲਾ ਦੱਸਦੇ ਹਨ।ਉਸ ਤੋਂ ਬਾਅਦ ਕੁਝ ਲੋਕ ਅਜਿਹੇ ਵੀ ਹਨ, ਜੋ ਉਸ ਨੂੰ ਚਮਕੀਲੇ ਵਾਂਗ ਮਾਰਨ ਦੀਆਂ ਗੱਲਾਂ ਕਰ ਰਹੇ ਹਨ ਤਾਂ ਇਸ

ਗਾਣੇ ਵਿੱਚ ਸਿੱਧੂ ਮੂਸੇਵਾਲੇ ਨੇ ਕਿਹਾ ਹੈ ਕਿ ਉਸ ਦੇ ਹੱਥ ਵਿੱਚ ਤੂੰਬੀ ਨਹੀਂ ਬਲਕਿ ਤਿੱਨ ਸੌ ਪੰਦਰਾਂ ਹੈ।ਦੱਸ ਦਈਏ ਕਿ ਤਿੱਨ ਸੌ ਪੰਦਰਾਂ ਇੱਕ ਰਾ-ਈ-ਫ-ਲ ਦਾ ਨਾਮ ਹੈ।ਸੋ ਇਸ ਲਾਈਨ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕ ਇਸ ਗੀਤ ਉੱਤੇ ਵੀ ਵਿਵਾਦ ਕਰ ਰਹੇ ਹਨ।ਕੁਝ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਚਮਕੀਲੇ ਨੂੰ ਗਲਤ ਬੋਲਿਆ ਗਿਆ ਹੈ, ਪਰ ਉੱਥੇ ਹੀ ਬਹੁਤ ਸਾਰੇ ਲੋਕ ਸਿੱਧੂ ਮੂਸੇਵਾਲੇ ਨੂੰ ਸਹੀ ਦੱਸ ਰਹੇ ਹਨ।ਇਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਨੂੰ ਪਿਛਲੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ

ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਮਿਲਣ ਲਈ ਆਏ।ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਬੌਲੀਵੁੱਡ ਦੇ ਵਜੋਂ ਕੋਈ ਵੱਡਾ ਧਮਾਕਾ ਕੀਤਾ ਜਾਵੇਗਾ,ਕਿਉਂਕਿ ਉਨ੍ਹਾਂ ਵੱਲੋਂ ਮਿਊਜ਼ਿਕ ਡਾਇਰੈਕਟਰ ਸਲੀਮ ਮਰਚੈਂਟ ਤੇ ਨਾਲ ਕੋਈ ਵੱਡਾ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ। ਸੋ ਲੋਕਾਂ ਦੇ ਦਿਲਾਂ ਵਿਚ ਇਹ ਜਾਨਣ ਦੀ ਇੱਛਾ ਹੈ ਕਿ ਸਿੱਧੂ ਮੂਸੇਵਾਲੇ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਕੀ ਕੁਝ ਅਜਿਹਾ ਕੀਤਾ

ਜਾਵੇਗਾ, ਜਿਸ ਕਾਰਨ ਵਿਰੋਧੀਆਂ ਦਾ ਜਿਉਣਾ ਦੁੱਭਰ ਹੋ ਜਾਵੇਗਾ।

Leave a Reply

Your email address will not be published.