ਜੰਤਰ ਮੰਤਰ ਦੇ ਵਿੱਚ ਪਹੁੰਚ ਗਏ ਕਿਸਾਨ,ਸਰਕਾਰ ਵੱਲੋਂ ਵੀ ਲਗਾਈ ਗਈ ਭਾਰੀ ਪੁਲੀਸ

Uncategorized

ਕਿਸਾਨਾਂ ਵੱਲੋਂ ਪਿਛਲੇ ਦਿਨੀਂ ਇਹ ਫ਼ੈਸਲਾ ਲਿਆ ਗਿਆ ਸੀਕਿ ਉਹ ਕੇਂਦਰ ਸਰਕਾਰ ਉੱਤੇ ਦਬਾਅ ਬਣਾਉਣ ਲਈ ਕਿਸਾਨੀ ਅੰਦੋਲਨ ਨੂੰ ਹੋਰ ਵੀ ਤਿੱਖਾ ਕਰਨਗੇ।ਇਸੇ ਲਈ ਉਨ੍ਹਾਂ ਨੇ ਪਿਛਲੇ ਦਿਨੀਂ ਇਹ ਅੈਲਾਨ ਕੀਤਾ ਸੀ ਕਿ ਅੱਜ ਤੋਂ ਲੈ ਕੇ ਨੌੰ ਅਗਸਤ ਤੱਕ ਦੋ ਸੌ ਕਿਸਾਨ ਰੋਜ਼ਾਨਾ ਹੀ ਜੰਤਰ ਮੰਤਰ ਜਾਇਆ ਕਰਨਗੇ ਅਤੇ ਇੱਥੇ ਪਾਰਲੀਮੈਂਟ ਲੱਗਿਆ ਕਰੇਗੀ। ਇਸਦਾ ਪਾਰਲੀਮੈਂਟ ਦੇ ਵਿੱਚ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਉੱਤੇ ਗੱਲਬਾਤ ਹੋਇਆ ਕਰੇਗੀ ਕਿ ਕਿਸ ਤਰੀਕੇ ਨਾਲ ਇਹ ਤਿੰਨ ਕਾਲੇ ਕਾਨੂੰਨ ਕਿਸਾਨਾਂ ਲਈ ਗਲਤ ਹਨ ਅਤੇ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਹੀ ਬਰਬਾਦ ਕਰ ਦੇਣਗੇ।ਸੋ ਇਸ ਲਈ ਅੱਜ ਜੰਤਰ ਮੰਤਰ ਵਿਚ ਦੋ ਸੌ ਕਿਸਾਨ

ਪੰਜ ਬੱਸਾਂ ਵਿਚ ਬੈਠ ਕੇ ਪਹੁੰਚੇ।ਪਰ ਉਸ ਤੋਂ ਪਹਿਲਾਂ ਉਨ੍ਹਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।ਦਿੱਲੀ ਪੁਲਸ ਵਲੋਂ ਉਨ੍ਹਾਂ ਦੀ ਚੈਕਿੰਗ ਕੀਤੀ ਗਈ, ਉਸ ਤੋਂ ਬਾਅਦ ਇੱਕ ਕਲੋਨੀ ਵਿੱਚ ਲਿਜਾ ਕੇ ਇਨ੍ਹਾਂ ਨੂੰ ਸੇਂਨੇਟਾਈਜ਼ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਪੁਲੀਸ ਵੱਲੋਂ ਜਾਣ ਬੁੱਝ ਕੇ ਉਨ੍ਹਾਂ ਨੂੰ ਦੇਰੀ ਕਰਵਾਈ ਜਾ ਰਹੀ ਹੈ ਤਾਂ ਜੋ ਪਾਰਲੀਮੈਂਟ ਦਾ ਕਾਰਜ ਪੂਰਾ ਹੋ ਜਾਵੇ ਅਤੇ ਕਿਸਾਨ ਪਾਰਲੀਮੈਂਟ ਦੇ ਅਧਿਕਾਰੀਆਂ ਉੱਤੇ ਕੋਈ ਦਬਾਅ ਨਾ ਬਣਾ ਸਕਣ।ਪਰ ਫਿਰ ਵੀ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਕਿਸਾਨ ਜੰਤਰ ਮੰਤਰ ਵਿਚ ਪਹੁੰਚੇ।

ਇੱਥੇ ਉਨ੍ਹਾਂ ਨੇ ਹੱਥਾਂ ਵਿਚ ਕਿਸਾਨੀ ਝੰਡੇ ਚੁੱਕੇ ਹੋਏ ਸੀ ਅਤੇ ਇਹ ਕਿਸਾਨ ਨਾਅਰੇਬਾਜ਼ੀ ਅਤੇ ਜੈਕਾਰੇ ਲਗਾਉਂਦੇ ਹੋਏ ਦਿਖਾਈ ਦਿੱਤੇ।ਪੱਤਰਕਾਰਾਂ ਨੂੰ ਕਿਸਾਨਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਇੱਥੇ ਤੈਨਾਤ ਸੀ, ਕਿਉਂਕਿ ਪੁਲਸ ਕਰਮੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਗਲਤ ਹਰਕਤ ਇੱਥੇ ਨਹੀਂ ਹੋਣ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਿਸਾਨਾਂ ਦੇ ਗਲਾਂ ਵਿੱਚ ਆਈਕਾਰਡ ਪਾਈ ਹੋਈ ਸੀ।ਪਿਛਲੇ ਦਿਨੀਂ ਦੂਸਰਾ ਕਿਸਾਨ ਚੁਣੇ ਗਏ ਸੀ,ਜਿਨ੍ਹਾਂ ਨੂੰ ਜੰਤਰ ਮੰਤਰ ਵਿਚ ਪਾਰਲੀਮੈਂਟ ਦਾ ਸੈਸ਼ਨ ਕਰਨ ਲਈ ਭੇਜਿਆ ਜਾਣਾ ਸੀ।ਇਨ੍ਹਾਂ ਲਈ ਸਪੈਸ਼ਲ ਆਈ ਕਾਰਡ ਬਣਾਏ ਗਏ ਸੀ।ਦਿੱਲੀ

ਪੁਲਸ ਵਲੋਂ ਆਈ ਕਾਰਡ ਚੈੱਕ ਕਰਨ ਤੋਂ ਬਾਅਦ ਹੀ ਕਿਸਾਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਸੀ।ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਇੱਥੇ ਪੰਜ ਵਜੇ ਤੱਕ ਪਾਰਲੀਮੈਂਟ ਦਾ ਸੈਸ਼ਨ ਕੀਤਾ ਜਾਇਆ ਕਰੇਗਾ ਅਤੇ ਰੋਜ਼ਾਨਾ ਦੋ ਸੌ ਕਿਸਾਨਾਂ ਦਾ ਇੱਕ ਜਥਾ ਇੱਥੇ ਆਇਆ ਕਰੇਂਗਾ।

Leave a Reply

Your email address will not be published.