ਅੰਮ੍ਰਿਤਸਰ ਦੇ ਵਿੱਚ ਚੱਲ ਰਿਹਾ ਸੀ ਇਹ ਗੰਦਾ ਧੰਦਾ ,ਲੋਕਾਂ ਨੂੰ ਲੱਗਾ ਪਤਾ ਤਾਂ ਮੱਚ ਗਈ ਹਾਹਾਕਾਰ

Uncategorized

ਅੱਜਕੱਲ੍ਹ ਧੋ-ਖਾ-ਧ-ੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜ਼ਿਆਦਾ ਪੈਸਾ ਕਮਾਉਣ ਦੇ ਲਾ-ਲ-ਚ ਵਿਚ ਲੋਕਾਂ ਵੱਲੋਂ ਵੱਖੋ ਵੱਖਰੇ ਤਰੀਕੇ ਅਪਣਾਏ ਜਾ ਰਹੇ ਹਨ।ਜਿਸ ਨਾਲ ਉਹ ਲੋਕਾਂ ਦੀ ਸਿਹਤ ਨੂੰ ਵਿਗਾੜ ਰਹੇ ਹਨ ਅਤੇ ਉਨ੍ਹਾਂ ਨੂੰ ਮੌਤ ਦੇ ਮੂੰਹ ਚ ਪਾ ਰਹੇ ਹਨ।ਪਰ ਅਜਿਹੇ ਲੋਕਾਂ ਨੂੰ ਸਿਰਫ ਆਪਣੇ ਮੁਨਾਫੇ ਤਕ ਦਾ ਮਤਲਬ ਹੁੰਦਾ ਹੈ।ਉਨ੍ਹਾਂ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਕੋਈ ਵੀ ਮਤਲਬ ਨਹੀਂ ਹੁੰਦਾ।ਇਸੇ ਤਰ੍ਹਾਂ ਦਾ ਇਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਅਜਿਹੀ ਫੈਕਟਰੀ ਚ ਲੱਗੀ ਹੋਈ ਹੈ ਜਿਥੇ ਪੱਤਾ ਸਾਪ ਨਾਂ ਦਾ ਇੱਕ ਪਦਾਰਥ ਬਣਾਇਆ ਜਾ

ਰਿਹਾ ਸੀ।ਜਿਸ ਵਿਚ ਮਿਲਾਵਟ ਕੀਤੀ ਜਾ ਰਹੀ ਸੀ ਅਤੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ।ਇਸ ਪਦਾਰਥ ਨੂੰ ਬਣਾਉਣ ਵਾਲੇ ਦੂਸਰੇ ਫੈਕਟਰੀ ਮਾਲਕਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਨਕਲੀ ਪੱਤਾ ਛਾਪ ਜਦੋਂ ਬਾਜ਼ਾਰ ਵਿੱਚ ਆਉਂਦਾ ਸੀ ਤਾਂ ਅਸਲੀ ਪੱਤਾ ਛਾਪ ਦੀ ਵਿਕਰੀ ਘਟ ਰਹੀ ਸੀ।ਕਿਉਂਕਿ ਨਕਲੀ ਮਾਲ ਥੋੜ੍ਹਾ ਸਸਤਾ ਮਿਲ ਜਾਂਦਾ ਸੀ ਜਿਸ ਕਾਰਨ ਲੋਕ ਉਸ ਨੂੰ ਜ਼ਿਆਦਾ ਖ਼ਰੀਦ ਰਹੇ ਸੀ, ਪਰ ਅਸਲੀ ਅਤੇ ਨਕਲੀ ਦਾ ਫਰਕ ਨਹੀਂ ਕਰ ਪਾ ਰਹੇ ਸੀ।ਇਸ ਲਈ ਉਨ੍ਹਾਂ ਨੂੰ ਕਾਫੀ ਲੰਬੇ ਸਮੇਂ ਤੋਂ

ਇਹ ਭਾਲ ਸੀ ਕਿ ਉਹ ਨਕਲੀ ਮਾਲ ਤਿਆਰ ਕਰਨ ਵਾਲੀ ਫੈਕਟਰੀ ਦੇ ਵਿਅਕਤੀਆਂ ਨੂੰ ਫੜਨ ਅਤੇ ਹੁਣ ਉਹ ਕਾਮਯਾਬ ਵੀ ਹੋ ਚੁੱਕੇ ਹਨ। ਅੰਮ੍ਰਿਤਸਰ ਦੇ ਵਿੱਚ ਇਹ ਫੈਕਟਰੀ ਲੱਗੀ ਹੋਈ ਹੈ, ਜਿਥੇ ਬਹੁਤ ਸਾਰਾ ਅਜਿਹਾ ਸਾਮਾਨ ਬਣਾਇਆ ਜਾਂਦਾ ਹੈ ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ।ਦੱਸ ਦਈਏ ਕਿ ਇੱਥੇ ਪੁਲਿਸ ਮੁਲਾਜ਼ਮਾਂ ਦੀ ਟੀਮ ਵੀ ਪਹੁੰਚੀ ਜਿਨ੍ਹਾਂ ਨੇ ਛਾਪੇਮਾਰੀ ਦੌਰਾਨ ਕਾਫ਼ੀ ਜ਼ਿਆਦਾ ਸਾਮਾਨ ਬਰਾਮਦ ਕੀਤਾ।ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਸਮੇਂ ਵਿਚ ਵੀ ਛਾਪੇਮਾਰੀ ਕੀਤੀ ਜਾਵੇਗੀ ਤਾਂ ਜੋ ਇਸ ਤਰੀਕੇ ਨਾਲ

ਨਕਲੀ ਪਦਾਰਥ ਬਣਾਉਣ ਵਾਲੇ ਫੈਕਟਰੀ ਦੇ ਮਾਲਕਾਂ ਨੂੰ ਕਾਬੂ ਵਿੱਚ ਕੀਤਾ ਜਾਵੇ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published.