ਪੰਜਾਬ ਦੇ ਨੌਜਵਾਨਾਂ ਵਿਚ ਵਿਦੇਸ਼ਾਂ ਨੂੰ ਜਾਣ ਤਾਂ ਬਹੁਤ ਜ਼ਿਆਦਾ ਸ਼ੌਂਕ ਵਧ ਰਿਹਾ ਹੈ।ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਦੇ ਲਈ ਇਹ ਨੌਜਵਾਨ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਜਾਂਦੇ ਹਨ।ਪਰ ਅੱਜਕੱਲ੍ਹ ਵਿਦੇਸ਼ਾਂ ਵਿੱਚ ਜਾਣ ਵਾਲੇ ਨੌਜਵਾਨਾਂ ਵੱਲੋਂ ਆਈਲਟਸ ਕੀਤੀ ਕੁੜੀ ਨਾਲ ਵਿਆਹ ਕਰਵਾ ਕੇ ਬਾਹਰ ਜਾਣ ਦਾ ਬਹੁਤ ਜ਼ਿਆਦਾ ਰੁਝਾਨ ਵਧਿਆ ਹੋਇਆ ਹੈ।ਪਰ ਬਹੁਤ ਸਾਰੀਆਂ ਲੜਕੀਆਂ ਜਾਂ ਲੜਕੇ ਵਿਦੇਸ਼ ਜਾ ਕੇ ਇੱਧਰੋਂ ਮੁੰਡਾ ਜਾਂ ਕੁੜੀ ਦੇ ਪੈਸੇ ਲਗਾ ਕੇ ਓਧਰ ਜਾ ਕੇ ਮੁੱਕਰ ਜਾਂਦੇ ਹਨ ਅਤੇ ਬਾਅਦ ਵਿਚ ਮੁੰਡੇ ਜਾਂ ਕੁੜੀ ਵਾਲਿਆਂ ਦੇ ਹੱਥ ਵਿੱਚ ਕੁਝ ਨਹੀਂ ਰਹਿੰਦਾ। ਇਸੇ ਤਰ੍ਹਾਂ ਦਾ ਇਕੋ ਮਾਮਲਾ ਤਰਨਤਾਰਨ ਦੇ ਪਿੰਡ
ਲਖਨਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਅੰਗਰੇਜ਼ ਸਿੰਘ ਨਾਂ ਦੇ ਇੱਕ ਲੜਕੇ ਦਾ ਵਿਆਹ ਦੋ ਹਜਾਰ ਅਠਾਰਾਂ ਵਿੱਚ ਮੋਗਾ ਦੇ ਇਕ ਪਿੰਡ ਦੀ ਰਹਿਣ ਵਾਲੀ ਗਗਨਦੀਪ ਕੌਰ ਨਾਲ ਹੋਇਆ ਸੀ।ਵਿਆਹ ਤੋਂ ਛੇ ਮਹੀਨੇ ਬਾਅਦ ਤਕ ਪਤੀ ਪਤਨੀ ਦੋਨੋਂ ਇਕੱਠੇ ਰਹੇ ਉਸ ਤੋਂ ਬਾਅਦ ਗਗਨਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਫਾਈਲ ਲਗਾਈ ਗਈ।ਪਰ ਉਹ ਤਾਂ ਉਸ ਸਮੇਂ ਵਿਦੇਸ਼ ਜਾਣ ਵਿੱਚ ਦਿੱਕਤ ਆਈ ਉਸ ਤੋਂ ਬਾਅਦ ਅੰਗਰੇਜ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗਗਨਦੀਪ ਕੌਰ ਨੂੰ ਦੁਬਾਰਾ ਆਈਲੈੱਟਸ ਕਰਵਾਈ,ਜਿਸ ਵਿੱਚ ਉਸ ਦੇ ਛੇ ਬੈਂਡ ਆਏ। ਗਗਨਦੀਪ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਅੰਗਰੇਜ਼ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ
ਗੁਮਰਾਹ ਕੀਤਾ ਗਿਆ ਕਿ ਗਗਨਦੀਪ ਕੌਰ ਵਿਦੇਸ਼ ਨਹੀਂ ਜਾ ਪਾਵੇਗੀ।ਇਸੇ ਦੌਰਾਨ ਗਗਨਦੀਪ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰ ਇਕ ਦਿਨ ਇਹ ਬਹਾਨਾ ਬਣਾ ਕੇ ਲੈ ਗਏ ਕਿ ਚੰਡੀਗਡ਼੍ਹ ਤੋਂ ਉਸ ਦਾ ਕੋਈ ਸਰਟੀਫਿਕੇਟ ਲੈ ਕੇ ਆਉਣਾ ਹੈ।ਉਸ ਤੋਂ ਕੁਝ ਸਮਾਂ ਬਾਅਦ ਗਗਨਦੀਪ ਕੌਰ ਨੂੰ ਆਸਟ੍ਰੇਲੀਆ ਭੇਜ ਦਿੱਤਾ ਗਿਆ।ਪਰ ਉਸ ਦੇ ਪਤੀ ਅੰਗਰੇਜ਼ ਸਿੰਘ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਅੰਗਰੇਜ਼ ਸਿੰਘ ਆਪਣੇ ਪਿੰਡ ਦੀ ਪੰਚਾਇਤ ਨੂੰ ਲੈ ਕੇ ਆਪਣੇ ਸਹੁਰੇ ਘਰ ਗਿਆ। ਪਰ ਕੋਈ ਵੀ ਫਾਇਦਾ ਨਹੀਂ ਨਿਕਲਿਆ। ਇਸ ਤੋਂ ਇਲਾਵਾ ਉਸ ਨੇ ਪੁਲਸ ਸਟੇਸ਼ਨ ਵਿਚ ਵੀ ਇਸ ਦੀ ਸ਼ਿਕਾਇਤ ਦਰਜ ਕਰਵਾਈ।ਪਰ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਇਨ੍ਹਾਂ ਨਾਲ ਇਨਸਾਫ ਨਹੀਂ ਹੋਇਆ ਹੁਣ ਅੰਗਰੇਜ਼ ਸਿੰਘ ਦਾ ਦੱਸਣਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ
ਉਸ ਦੀ ਪਤਨੀ ਵੱਲੋਂ ਇਨ੍ਹਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ। ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੀਹ ਬਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਜੇਕਰ ਉਸ ਨੂੰ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਵਿਚੋਂ ਕਿਸੇ ਨੂੰ ਵੀ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਗਗਨਦੀਪ ਕੌਰ ਅਤੇ ਉਸਦਾ ਪਰਿਵਾਰ ਹੋਵੇਗਾ।