ਅੱਜਕੱਲ੍ਹ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਮਿਲਦੇ ਹਨ, ਜੋ ਭੂਤਾਂ ਪ੍ਰੇਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਬਾਬਿਆਂ ਦੇ ਪਿੱਛੇ ਲੱਗ ਕੇ ਆਪਣੇ ਬਹੁਤ ਸਾਰੇ ਪੈਸੇ ਨੂੰ ਬਰਬਾਦ ਕਰ ਦਿੰਦੇ ਹਨ।ਇਸ ਤੋਂ ਇਲਾਵਾ ਕੁਝ ਲੋਕ ਅਜਿਹੇ ਹਨ,ਜੋ ਆਪਣੀਆਂ ਗ਼ਲਤੀਆਂ ਨੂੰ ਛੁਪਾਉਣ ਦੇ ਲਈ ਭੂਤਾਂ ਪ੍ਰੇਤਾਂ ਦੇ ਮੱਥੇ ਆਪਣੀਆਂ ਗਲਤੀਆਂ ਦਾ ਜ਼ਿੰਮਾ ਮੜ੍ਹ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਵਿਅਕਤੀ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ ਅਤੇ ਜਦੋਂ ਉਸ ਤੋਂ ਇਸ ਬਾਰੇ ਸਵਾਲ ਪੁੱਛੇ ਜਾਂਦੇ ਹਨ ਤਾਂ ਉਸ ਦਾ
ਕਹਿਣਾ ਹੈ ਕਿ ਉਸ ਦੀ ਪਹਿਲੀ ਪਤਨੀ ਦੀ ਆਤਮਾ ਉਸ ਵਿੱਚ ਆਉਂਦੀ ਹੈ।ਜਿਸ ਕਾਰਨ ਉਹ ਗਲਤੀ ਨਾਲ ਆਪਣੀ ਦੂਸਰੀ ਪਤਨੀ ਨੂੰ ਕੁੱਟ ਦਿੰਦਾ ਹੈ।ਇਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਹੈ ਦੂਸਰੀ ਪਾਦਰੀ ਨੇ ਆਪਣੇ ਪਤੀ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਹੋ ਕੇ ਪਿਛਲੇ ਦਿਨੀਂ ਲਾਈਵ ਹੋ ਕੇ ਆਪਣੀ ਇਸ ਸਮੱਸਿਆ ਨੂੰ ਲੋਕਾਂ ਦੇ ਨਾਲ ਸਾਂਝਾ ਕੀਤਾ।ਉਸ ਤੋਂ ਬਾਅਦ ਬਟਾਲਾ ਸ਼ਹਿਰ ਦੀਆਂ ਕੁਝ ਸਮਾਜ ਸੇਵੀ ਔਰਤਾਂ ਇਸ ਅੌਰਤ ਕੋਲ ਪਹੁੰਚੀਆਂ ਅਤੇ ਇਸ ਦੀ ਸਾਰੀ ਕਹਾਣੀ ਸੁਣੀ। ਇਸ ਔਰਤ ਦੀ ਸਹਾਇਤਾ ਲਈ ਇਹ ਅੌਰਤਾਂ ਰਾਸ਼ਨ ਪਾਣੀ ਵੀ ਲੈ ਕੇ ਆਈ।ਇਨ੍ਹਾਂ ਸਮਾਜ ਸੇਵੀ
ਔਰਤਾਂ ਦਾ ਕਹਿਣਾ ਹੈ ਕਿ ਇਸ ਔਰਤ ਦੇ ਪਤੀ ਵੱਲੋਂ ਜਾਣ ਬੁੱਝ ਕੇ ਇਸ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਅਤੇ ਆਪਣੀ ਗਲਤੀ ਨੂੰ ਲੁਕੋਣ ਵਾਸਤੇ ਭੂਤ ਪ੍ਰੇਤ ਦਾ ਸਹਾਰਾ ਲਿਆ ਜਾ ਰਿਹਾ ਹੈ।ਇਨ੍ਹਾਂ ਔਰਤਾਂ ਨੇ ਕਿਹਾ ਕਿ ਜੇਕਰ ਇਸ ਔਰਤ ਦਾ ਪਤੀ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਈ ਜਾਵੇਗੀ।ਪੀਡ਼ਤ ਅੌਰਤ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਛੇ ਮਹੀਨੇ ਤੋਂ ਉਸ ਕੋਲੋਂ ਅਲੱਗ ਰਹਿ ਰਿਹਾ ਹੈ ਅਤੇ ਉਸ ਨੂੰ ਰਾਸ਼ਨ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ।ਇਸ ਤੋਂ ਇਲਾਵਾ ਉਸ ਦੇ ਬੱਚੇ ਵੀ ਉਸ ਦਾ ਸਾਥ ਨਹੀਂ ਦੇ ਰਹੇ।ਇਸ ਦਾ ਕਹਿਣਾ ਹੈ ਕਿ ਇਸ ਨਾਲ ਇਨਸਾਫ ਹੋਣਾ ਚਾਹੀਦਾ ਹੈ। ਦੂਜੇ ਪਾਸੇ ਜਿਸ ਵਿਅਕਤੀ ਉੱਤੇ ਇਹ ਇਲਜ਼ਾਮ ਲੱਗੇ ਹੋਏ ਹਨ ਉਸ ਦਾ ਕਹਿਣਾ ਹੈ ਕਿ ਉਸਦੀ ਪਤਨੀ ਘਰ ਦਾ ਕੋਈ ਵੀ ਕੰਮ ਨਹੀਂ
ਕਰਦੀ। ਇਸ ਤੋਂ ਇਲਾਵਾ ਉਸ ਨੂੰ ਹਰ ਵਕਤ ਗਾਲ੍ਹਾਂ ਕੱਢਦੀ ਰਹਿੰਦੀ ਹੈ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹੋ ਚੁੱਕਿਆ ਹੈ। ਨਾਲੇ ਉਸ ਨੇ ਕਿਹਾ ਕਿ ਜਿਹੜੇ ਇਲਜ਼ਾਮ ਉਸ ਉੱਪਰ ਲਗਾਏ ਜਾ ਰਹੇ ਹਨ ਉਹ ਸਭ ਗ਼ਲਤ ਹਨ।