ਵੱਡੇ ਕਲਾਕਾਰਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਕੀਤਾ ਅਣਦੇਖਾ,ਤਾਂ ਮੁੰਡਿਆਂ ਨੇ ਖੁਦ ਦਾ ਬਣਾ ਦਿੱਤਾ ਰੈਪ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਬਹੁਤ ਸਾਰੇ ਲੋਕ ਸੰਗੀਤ ਨੂੰ ਪਸੰਦ ਕਰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਸੰਗੀਤ ਦੇ ਜ਼ਰੀਏ ਲੋਕਾਂ ਵਿੱਚ ਆਪਣਾ ਨਾਮ ਕਮਾ ਲੈਂਦੇ ਹਨ ਅਤੇ ਆਪਣੇ ਦਿਨ ਬਦਲਦੇ ਹਨ।ਪਰ ਕੁਝ ਲੋਕ ਅਜਿਹੇ ਹਨ ਜੋ ਸੰਗੀਤ ਨਾਲ ਪਿਆਰ ਕਰਦੇ ਹਨ ਅਤੇ ਇਸ ਦੇ ਜ਼ਰੀਏ ਆਪਣਾ ਨਾਮ ਬਣਾਉਣਾ ਚਾਹੁੰਦੇ ਹਨ।ਪਰ ਇਨ੍ਹਾਂ ਦੀ ਜ਼ਿੰਦਗੀ ਦੇ ਵਿਚ ਕਾਫੀ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਹਨ ਕਿਉਂਕਿ ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਗ਼ਰੀਬੀ ਨਾਲ ਜੂਝ ਰਹੇ ਹਨ ਅਤੇ ਜਦੋਂ ਉਹ ਵੱਡੇ ਸੁਪਨੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਾਫ਼ੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ

ਹੈ।ਇਸੇ ਤਰ੍ਹਾਂ ਨਾਲ ਲਵੀ ਅਤੇ ਪੰਕਜ ਨਾਮ ਦੇ ਲੜਕੇ ਆਪਣੀ ਜ਼ਿੰਦਗੀ ਨਾਲ ਜੱਦੋ ਜਹਿਦ ਕਰ ਰਹੇ ਹਨ ਤਾਂ ਜੋ ਉਹ ਸੰਗੀਤ ਦੇ ਜ਼ਰੀਏ ਆਪਣਾ ਨਾਮ ਕਮਾ ਸਕਣ ਅਤੇ ਆਪਣੇ ਹਾਲਾਤ ਬਦਲ ਸਕਣ ਇਹ ਦੋਨੋਂ ਲੜਕਿਆਂ ਨੂੰ ਲਿਖਣ ਅਤੇ ਗਾਉਣ ਦਾ ਸ਼ੌਂਕ ਹੈ।ਇਨ੍ਹਾਂ ਨੇ ਕੁਝ ਅਰਥ ਲਿਖੇ ਹਨ।ਇਸ ਤੋਂ ਇਲਾਵਾ ਕੁਝ ਗੀਤ ਵੀ ਲਿਖਦੇ ਹਨ।ਇਨ੍ਹਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਇਹ ਦਿਨ ਭਰ ਦਫ਼ਤਰ ਦੇ ਵਿੱਚ ਚਾਹ ਪਾਣੀ ਬਣਾਉਣ ਅਤੇ ਫੜਾਉਣ ਦਾ ਕੰਮ ਕਰਦੇ ਹਨ।ਦਫਤਰ ਦੀ ਸਫਾਈ ਕਰਦੇ ਹਨ ਨਾਲ ਨਾਲ ਇਹ ਆਪਣੇ ਸ਼ੌਕ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ

ਰਹੇ ਹਨ ।ਇਸ ਲਈ ਇਹ ਜਦੋਂ ਵੀ ਇਨ੍ਹਾਂ ਨੂੰ ਸਮਾਂ ਮਿਲਦਾ ਹੈ ਉਸ ਸਮੇਂ ਕੋਈ ਨਾ ਕੋਈ ਰੈਪ ਲਿਖ ਲੈਂਦੇ ਹਨ।ਇਨ੍ਹਾਂ ਨੇ ਦੱਸਿਆ ਕਿ ਇਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗੋਲਡੀ ਅਤੇ ਸੱਤੇ ਕੋਲ ਗਏ ਸੀ ਤਾਂ ਜੋ ਉਹ ਇਨ੍ਹਾਂ ਦੀ ਮਦਦ ਕਰਨ।ਪਰ ਇਹ ਦੋਨੋਂ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਹਨ, ਜਿਸ ਕਾਰਨ ਇਨ੍ਹਾਂ ਦੀ ਜ਼ਿਆਦਾ ਗੱਲਬਾਤ ਨਹੀਂ ਸੁਣੀ ਗਈ ਅਤੇ ਇਨ੍ਹਾਂ ਦੀ ਕੋਈ ਵੀ ਮਦਦ ਨਹੀਂ ਹੋਈ। ਉਸ ਤੋਂ ਬਾਅਦ ਇਨ੍ਹਾਂ ਨੇ ਖੁਦ ਹੀ ਸੋਚਿਆ ਕਿ ਇਹ ਆਪਣੇ ਆਪ ਲਈ ਖੁਦ ਹੀ ਕੰਮ ਕਰਨਗੇ।ਸੋ ਇਨ੍ਹਾਂ ਨੇ ਆਪਣਾ ਇਕ ਰੈਂਪ ਬਣਾਇਆ ਉਸ ਤੋਂ ਬਾਅਦ ਉਸ ਨੂੰ ਰਿਕਾਰਡ ਕਰਵਾਇਆ। ਪਰ ਇੱਕ ਹੋਰ ਮੁਸ਼ਕਲ ਉਨ੍ਹਾਂ ਦੇ ਸਾਹਮਣੇ ਆਈ ਕਿ ਉਸ ਰੈਪ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਨ ਤੋਂ ਪਹਿਲਾਂ ਹੀ ਇਨ੍ਹਾਂ ਦਾ ਇਹ ਰੈਪ ਲੀਕ ਹੋ ਗਿਆ।ਪਰ ਫਿਰ ਵੀ ਬਹੁਤ ਸਾਰੇ ਲੋਕ ਇਨ੍ਹਾਂ ਦੇ ਇਸ ਐਪ ਨੂੰ

ਪਸੰਦ ਕਰ ਰਹੇ ਹਨ ਅਤੇ ਇਨ੍ਹਾਂ ਦੇ ਨਾਮ ਨੂੰ ਜਾਣਨ ਲੱਗੇ ਹਨ।ਬਹੁਤ ਸਾਰੇ ਲੋਕਾਂ ਵੱਲੋਂ ਇਨ੍ਹਾਂ ਨੂੰ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਇਹ ਆਉਣ ਵਾਲੇ ਸਮੇਂ ਵਿਚ ਵਧੀਆ ਕਲਾਕਾਰ ਉੱਭਰ ਕੇ ਸਾਹਮਣੇ ਆਉਣ ਅਤੇ ਆਪਣੇ ਆਰਥਿਕ ਹਾਲਾਤਾਂ ਨੂੰ ਬਦਲ ਸਕਣ।

Leave a Reply

Your email address will not be published.