ਟਿੱਕ ਟੌਕ ਸਟਾਰ ਨੂਰ ਬਾਰੇ ਵਰੁਣ ਨੇ ਕੀਤੇ ਇਹ ਵੱਡੇ ਖੁਲਾਸੇ ,ਵੇਖੋ ਕਿਥੇ ਗਿਆਕੈਪਟਨ ਦਾ ਦਿੱਤਾ ਪੰਜ ਲੱਖ ਰੁਪਿਆ

Uncategorized

ਪਿਛਲੇ ਸਾਲ ਕੋਰੋਨਾ ਕਾਲ ਦੌਰਾਨ ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਨੂਰ ਟਿਕਟਾਕ ਉੱਤੇ ਕਾਫੀ ਜ਼ਿਆਦਾ ਮਸ਼ਹੂਰ ਹੋਈ ਸੀ ਅਤੇ ਅੱਜ ਵੀ ਉਸ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵੇਖਣ ਨੂੰ ਮਿਲਦੀਆਂ ਹਨ। ਪਰ ਜਿਸ ਤਰੀਕੇ ਨਾਲ ਪਹਿਲਾਂ ਨੂਰ ਦੀਆਂ ਵੀਡਿਓਜ਼ ਵੇਖਣ ਨੂੰ ਮਿਲਦੀਆਂ ਸੀ, ਉਸੇ ਤਰੀਕੇ ਨਾਲ ਲੋਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਪਿਆਰ ਨਹੀਂ ਦਿੱਤਾ ਜਾ ਰਿਹਾ।ਇਸ ਤੋਂ ਇਲਾਵਾ ਨੂਰ ਦੀ ਇੱਕ ਟੀਮ ਦੀ ਬਣੀ ਹੋਈ ਸੀ,ਇਹ ਟੀਮ ਵੀ ਬਿਖਰ ਗਈ ਇਸ ਟੀਮ ਵਿੱਚ ਸੰਦੀਪ ਤੂਰ ਅਤੇ ਵਰੁਨ ਸ਼ਾਮਲ ਸਨ।ਇਨ੍ਹਾਂ ਵੱਲੋਂ ਹੀ ਮਿਹਨਤ ਕੀਤੀ ਗਈ ਸੀ ਜਿਸ ਕਾਰਨ ਨੂਰ ਦੀ ਕਾਫੀ ਜ਼ਿਆਦਾ

ਚੜ੍ਹਾਈ ਹੋ ਗਈ ਸੀ।ਕਿਉਂਕਿ ਇਨ੍ਹਾਂ ਦੋਹਾਂ ਵੱਲੋਂ ਹੀ ਵੀਡੀਓ ਦਾ ਕੰਟੈਂਟ ਲਿਆਂਦਾ ਜਾਂਦਾ ਸੀ। ਉਸ ਤੋਂ ਬਾਅਦ ਵੀਡੀਓ ਬਣਾਈ ਜਾਂਦੀ ਸੀ ਅਤੇ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਉੱਤੇ ਪਾਇਆ ਜਾਂਦਾ ਸੀ।ਜਦੋਂ ਸੋਸ਼ਲ ਮੀਡੀਆ ਉੱਤੇ ਨੂਰਾ ਕਾਫ਼ੀ ਜ਼ਿਆਦਾ ਵਾਇਰਲ ਹੋ ਗਈ ਤਾਂ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਨੂਰ ਦੀ ਹਰ ਪੱਖੋਂ ਮੱਦਦ ਕੀਤੀ ਉਸ ਦਾ ਘਰ ਬਣਵਾਇਆ ਗਿਆ।ਉਸ ਨੂੰ ਹਰ ਜ਼ਰੂਰਤ ਦੀ ਚੀਜ਼ ਲਿਆ ਕੇ ਦਿੱਤੀ ਗਈ।ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ

ਅਮਰਿੰਦਰ ਸਿੰਘ ਨੇ ਇਸ ਟੀਮ ਨੂੰ ਆਪਣੀ ਰਿਹਾਇਸ਼ ਵਿੱਚੋਂ ਬੁਲਾ ਕੇ ਪੰਜ ਲੱਖ ਰੁਪਏ ਦਾ ਇਨਾਮ ਦਿੱਤਾ ਸੀ।ਪਰ ਇਨ੍ਹਾਂ ਸਭ ਕੁਝ ਹੋਣ ਤੋਂ ਬਾਅਦ ਇਨ੍ਹਾਂ ਦੀ ਟੀਮ ਦੇ ਵਿੱਚ ਪੈਸੇ ਨੂੰ ਲੈ ਕੇ ਪਾੜ ਪੈ ਗਿਆ ਅਤੇ ਸਾਰੀ ਟੀਮ ਬਿਖਰ ਗਈ।ਹੁਣ ਨੂਰ ਅਤੇ ਸੰਦੀਪ ਤੂਰ ਵੱਲੋਂ ਅਲੱਗ ਵੀਡੀਓਜ਼ ਬਣਾਈਆਂ ਜਾਂਦੀਆਂ ਹਨ,ਪਰ ਵਰੁਣ ਇਨ੍ਹਾਂ ਵੀਡੀਓਜ਼ ਵਿੱਚ ਦਿਖਾਈ ਨਹੀਂ ਦਿੰਦਾ।ਵਰੁਣ ਨਾਲ ਇਸ ਬਾਰੇ ਗੱਲਬਾਤ ਕਰਨਾ ਤੇ ਉਸ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਨ੍ਹਾਂ ਦੀ ਟੀਮ ਇੱਕਦਮ ਬੁਲੰਦੀਆਂ ਨੂੰ ਛੂੰਹਦੀ ਹੈ ਅਤੇ ਉਸ ਦੀ ਟੀਮ ਦੀਆਂ ਗਲਤੀਆਂ ਕਾਰਨ ਹੀ ਇਕਦਮ ਹੇਠਾਂ ਆ ਜਾਂਦੀ

ਹੈ।ਉਸਦਾ ਕਹਿਣਾ ਹੈ ਕਿ ਉਹ ਜ਼ਿੰਦਗੀ ਵਿੱਚ ਠੋਕਰਾਂ ਖਾ ਰਹੇ ਹਨ ਆਪਣੀਆਂ ਗਲਤੀਆਂ ਤੋਂ ਸਿੱਖ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਆਪ ਵਿੱਚ ਸੁਧਾਰ ਜ਼ਰੂਰ ਕਰਨਗੇ।

Leave a Reply

Your email address will not be published.