10 ਸਾਲ ਬਾਅਦ ਧੀ ਨੂੰ ਮਿਲਿਆ ਉਸ ਦਾ ਪਿਤਾ ,ਰਾਜਸਥਾਨ ਦੇ ਵਿੱਚ ਬਣਾ ਕੇ ਰੱਖਿਆ ਹੋਇਆ ਸੀ ਗੁਲਾਮ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ,ਜੋ ਦੂਸਰਿਆਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਤੋਂ ਕੰਮ ਕਰਵਾਉਂਦੇ ਹਨ।ਪਰ ਕਈ ਵਾਰ ਗੁਲਾਮ ਬਣੇ ਇਨ੍ਹਾਂ ਲੋਕਾਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਤੱਕ ਪਹੁੰਚ ਜਾਂਦੇ ਹਨ।ਉਸ ਸਮੇਂ ਜੋ ਮਾਹੌਲ ਹੁੰਦਾ ਹੈ ਉਹ ਕਾਫ਼ੀ ਜ਼ਿਆਦਾ ਭਾਵੁਕ ਕਰਨ ਵਾਲਾ ਹੁੰਦਾ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਅਬੋਹਰ ਦੇ ਨਜ਼ਦੀਕ ਪੈਂਦੇ ਪਿੰਡ ਰੁੜੀਆਂਵਾਲੀ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਕੇਂਦਰ ਸਿੰਘ ਨਾਂ ਦਾ ਵਿਅਕਤੀ ਪਿਛਲੇ ਦੱਸ ਸਾਲਾਂ ਤੋਂ ਆਪਣੇ ਪਰਿਵਾਰਾਂ ਨਾਲੋਂ ਅਲੱਗ ਰਹਿ ਰਿਹਾ ਸੀ। ਉਸ ਨੂੰ ਕਿਸੇ ਰਾਜਸਥਾਨ ਅਤੇ ਜ਼ਿੰਮੀਂਦਾਰ ਪਰਿਵਾਰ

ਵੱਲੋਂ ਗੁਲਾਮ ਬਣਾ ਕੇ ਰੱਖਿਆ ਗਿਆ ਸੀ ਅਤੇ ਉਸ ਕੋਲੋਂ ਕੰਮ ਕਰਵਾਇਆ ਜਾ ਰਿਹਾ ਸੀ।ਜਾਣਕਾਰੀ ਮੁਤਾਬਕ ਇਸ ਵਿਅਕਤੀ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ। ਇਸ ਦੇ ਸਰੀਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਉਸ ਨੂੰ ਖਾਣਾ ਵੀ ਸਮੇਂ ਸਿਰ ਨਹੀਂ ਮਿਲਦਾ ਹੋਵੇਗਾ।ਪਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਜੋਗਿੰਦਰ ਸਿੰਘ ਦੀ ਸੂਹ ਲੱਗੀ ਤਾਂ ਉਸ ਤੋਂ ਬਾਅਦ ਉਹ ਰਾਜਸਥਾਨ ਪਹੁੰਚੇ।ਉਸ ਸਮੇਂ ਉਨ੍ਹਾਂ ਨਾਲ ਆਪਣਾ ਫਰਜ਼ ਸੇਵਾ ਸੋਸਾਇਟੀ ਦੇ ਮੈਂਬਰ ਵੀ ਸਨ।ਜਿਨ੍ਹਾਂ ਨੇ ਕੇਂਦਰ ਸਿੰਘਾਂ ਨੂੰ

ਉਸ ਜ਼ਿਮੀਂਦਾਰ ਪਰਿਵਾਰ ਤੋਂ ਛੁਡਾਇਆ,ਜੋ ਉਸ ਨੂੰ ਗੁਲਾਮ ਬਣਾ ਕੇ ਰੱਖ ਰਿਹਾ ਸੀ।ਇਸ ਮੌਕੇ ਉਸ ਜ਼ਿਮੀਂਦਾਰ ਪਰਿਵਾਰ ਨੇ ਬਹੁਤ ਹੀ ਘਟੀਆ ਗੱਲਾਂ ਕੀਤੀਆਂ ਉਨ੍ਹਾਂ ਨੇ ਦੱਸ ਸਾਲਾਂ ਦਾ ਮੁੱਲ ਸਿਰਫ਼ ਇੱਕੀ ਹਜ਼ਾਰ ਰੁਪਏ ਵਿੱਚ ਪਾਉਣਾ ਚਾਹਿਆ।ਪਰ ਇਸ ਪਰਿਵਾਰ ਵੱਲੋਂ ਕੋਈ ਵੀ ਪੈਸਾ ਨਹੀਂ ਲਿਆ ਗਿਆ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।ਹੁਣ ਕਿੱਧਰ ਸਿੰਘ ਦੱਸ ਰਿਹਾ ਹੈ ਕਿ ਕਿਸ ਤਰੀਕੇ ਨਾਲ ਉਸ ਨਾਲ

ਤਸ਼ੱਦਦ ਕੀਤੀ ਜਾਂਦੀ ਸੀ ਅਤੇ ਉਸ ਕੋਲੋਂ ਕੰਮ ਕਰਵਾਇਆ ਜਾ ਰਿਹਾ ਸੀ। ਉਸ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ,ਪਰ ਉਸ ਨੂੰ ਉਥੋਂ ਭੱਜਣ ਨਹੀਂ ਦਿੱਤਾ ਗਿਆ।

Leave a Reply

Your email address will not be published. Required fields are marked *