ਸੁਹਾਗ ਰਾਤ ਵਾਲੇ ਦਿਨ ਪਤਨੀ ਨੇ ਕਰ ਦਿੱਤਾ ਇਹ ਕਾਰਨਾਮਾ,ਫਿਰ ਕੈਨੇਡਾ ਜਾ ਕੇ ਵਿਆਹ ਤੋਂ ਮੁੱਕਰੀ

Uncategorized

ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ, ਅੱਜ ਇਥੇ ਵਿਦੇਸ਼ ਜਾਣ ਦੇ ਨਾਂ ਤੇ ਲੜਕਿਆਂ ਨਾਲ ਧੋ-ਖਾ-ਧ-ੜੀ ਹੋ ਰਹੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਲੜਕੇ ਦਾ ਵਿਆਹ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਈਲੈਟਸ ਪਾਸ ਲੜਕੀ ਨਾਲ ਕੀਤਾ ਸੀ ਤਾਂ ਜੋ ਉਸ ਦਾ ਚੰਗਾ ਭਵਿੱਖ ਬਣ ਸਕੇ। ਕਿਉਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਲੋਕਾਂ ਦਾ ਇਹ ਸੋਚਣਾ ਹੈ ਕਿ ਵਿਦੇਸ਼ ਵਿੱਚ ਜਾ ਕੇ ਉਨ੍ਹਾਂ ਦੇ ਬੱਚੇ ਸੈੱਟ ਹੋ ਜਾਣਗੇ ਅਤੇ ਚੰਗਾ ਪੈਸਾ ਕਮਾ ਸਕਣਗੇ।ਇਸੇ ਸੋਚ ਨਾਲ ਇਨ੍ਹਾਂ ਵੱਲੋਂ ਆਈਲੈੱਟਸ ਵਾਲੀ ਲੜਕੀ ਨਾਲ ਵਿਆਹ ਕਰਵਾ ਦਿੱਤਾ ਗਿਆ

ਸੀ;ਜਦੋਂ ਵਿਆਹ ਹੋ ਗਿਆ ਉਸ ਤੋਂ ਅਗਲੇ ਦਿਨ ਲੜਕੀ ਦੇ ਪੇਕੇ ਪਰਿਵਾਰ ਵਾਲੇ ਉਸ ਨੂੰ ਆਪਣੇ ਘਰ ਵਾਪਸ ਲੈ ਲਏ ਅਤੇ ਉਥੋਂ ਹੀ ਕੈਨੇਡਾ ਦਾ ਜਹਾਜ਼ ਚੜ੍ਹਾ ਦਿੰਦੇ ਹਨ ਹੁਣ।ਜਦੋਂ ਲੜਕੇ ਨੇ ਲੜਕੀ ਨਾਲ ਗੱਲਬਾਤ ਕੀਤੀ ਤਾਂ ਲੜਕੀ ਦਾ ਕਹਿਣਾ ਹੈ ਕਿ ਉਹ ਉਸ ਨੂੰ ਪਸੰਦ ਹੀ ਨਹੀਂ ਹੈ।ਇਸ ਤੋਂ ਇਲਾਵਾ ਉਹ ਤਲਾਕ ਦੇ ਪੇਪਰ ਜਲਦੀ ਹੀ ਭੇਜਦੇ ਵੀ ਨਾਲ ਹੀ ਜੋ ਵੀਹ ਲੱਖ ਰੁਪਿਆ ਉਸ ਉਪਰ ਇਨ੍ਹਾਂ ਨੇ ਖਰਚਿਆ ਹੈ। ਉਹ ਵੀ ਇਸ ਦੇ ਮੂੰਹ ਤੇ ਮਾਰੇਗੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਇਹ ਲੜਕਾ ਕਾਫੀ ਜ਼ਿਆਦਾ ਘਬਰਾਇਆ ਹੋਇਆ ਹੈ ਅਤੇ ਇਸ ਵੱਲੋਂ ਇਸ ਮਾਮਲੇ ਦੀ

ਸ਼ਿਕਾਇਤ ਪੁਲਸ ਸਟੇਸ਼ਨ ਦੇ ਵਿਚ ਵੀ ਦਰਜ ਕਰਵਾਈ ਗਈ ਹੈ। ਪਰ ਇਸ ਮਾਮਲੇ ਵਿਚ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਅਜਿਹੇ ਮਾਮਲਿਆਂ ਵਿੱਚ ਅਜੇ ਤੱਕ ਕਿਸੇ ਨੂੰ ਵੀ ਇਨਸਾਫ਼ ਨਹੀਂ ਮਿਲਿਆ। ਪੰਜਾਬ ਵਿਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਵਿਦੇਸ਼ ਜਾਣ

ਦੇ ਨਾਮ ਤੇ ਠੱ-ਗੀ ਹੋਈ ਹੈ,ਪਰ ਇਨਸਾਫ ਨਹੀਂ ਮਿਲਿਆ।

Leave a Reply

Your email address will not be published.