ਸਿੱਧੂ ਦੇ ਸਮਾਗਮ ਵਿੱਚ ਬਰਿੰਦਰ ਢਿੱਲੋਂ ਦਾ ਜ਼ਬਰਦਸਤ ਇੰਟਰਵਿਊ ,ਪੱਤਰਕਾਰ ਨੇ ਵੀ ਸਵਾਲਾਂ ਦੀ ਲਿਆ ਦਿੱਤੀ ਹਨ੍ਹੇਰੀ

Uncategorized

ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੋਈ ਇਸ ਸਮੇਂ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਇੱਥੇ ਪਹੁੰਚੇ।ਇਸੇ ਦੌਰਾਨ ਕਾਂਗਰਸ ਦੇ ਵਿਧਾਇਕ ਬਰਿੰਦਰ ਢਿੱਲੋਂ ਦੀ ਇਥੇ ਪਹੁੰਚੇ ਸੀ ਜਦੋਂ ਪੱਤਰਕਾਰ ਵੱਲੋਂ ਇਨ੍ਹਾਂ ਕੋਲੋਂ ਤਿੱਖੇ ਸਵਾਲ ਕੀਤੇ ਗਏ ਤਾਂ ਇਨ੍ਹਾਂ ਨੇ ਕੁਝ ਅਟਪਟੇ ਜਵਾਬ ਦਿੱਤੇ ਪੱਤਰਕਾਰ ਦਾ ਸਵਾਲ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਅਤੇ ਕੱਚੇ ਅਧਿਆਪਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਕ ਅਧਿਆਪਕ ਲੰਬੇ ਸਮੇਂ ਤੋਂ ਟਾਵਰ ਉੱਤੇ ਬੈਠਾ ਹੋਇਆ ਹੈ।ਉਸ ਸਮੇਂ ਦਾ ਵਿਧਾਇਕ ਇਕੱਠੇ ਹੋ ਕੇ ਉੱਥੇ ਨਹੀਂ ਪਹੁੰਚਦੇ। ਪਰ ਜਦੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਹੈ ਤਾਂ ਸਾਰੇ ਵਿਧਾਇਕ ਇਕੱਠੇ ਹੋ ਕੇ ਇੱਥੇ ਆ ਗਏ

ਅਤੇ ਬੜ੍ਹਕਾਂ ਮਾਰਦੇ ਹੋਏ ਦਿਖਾਈ ਦੇ ਰਹੇ ਹਨ ਤਾਂ ਇੱਥੇ ਬਰਿੰਦਰ ਸਿੰਘ ਦਾ ਕਹਿਣਾ ਹੈ ਕਿ ਹਰ ਥਾਂ ਉੱਤੇ ਵਿਧਾਇਕ ਨਹੀਂ ਪਹੁੰਚ ਸਕਦੇ।ਉਨ੍ਹਾਂ ਨੇ ਕਿਹਾ ਕਿ ਜੇਕਰ ਵਿਧਾਇਕਾਂ ਦੇ ਜਾਣ ਨਾਲ ਅਧਿਆਪਕਾਂ ਦਾ ਮਸਲਾ ਹੱਲ ਹੋ ਜਾਂਦਾ ਹੈ ਤਾਂ ਇਹ ਉੱਥੇ ਜਾਣ ਲਈ ਤਿਆਰ ਹਨ ਤਾਂ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਹੈ, ਜੇਕਰ ਕਾਂਗਰਸ ਦੇ ਵਿਧਾਇਕਾਂ ਦੇ ਜਾਣ ਨਾਲ ਵੀ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ ਤਾਂ ਹੋਰ ਕਿਹੜੀ ਪਾਰਟੀ ਦੇ ਵਿਧਾਇਕਾਂ ਦੇ ਜਾਣ ਨਾਲ ਇਹ ਮਸਲੇ ਹੱਲ ਹੋ ਜਾਣਗੇ।ਇੱਥੋਂ ਤੱਕ ਕਿ ਬਰਿੰਦਰ ਢਿੱਲੋਂ ਨੇ ਪੱਤਰਕਾਰ ਉੱਤੇ

ਹੀ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਤੁਸੀਂ ਅਜਿਹੀ ਪੱਤਰਕਾਰਤਾ ਕਰਦੇ ਹੋ, ਜਿਸ ਨਾਲ ਨਕਾਰਾਤਮਕ ਸੋਚ ਫੈਲਦੀ ਹੈ।ਕੁਝ ਚੈਨਲ ਚਾਰ ਵੀਡੀਓਜ਼ ਬਣਾਉਣ ਦੇ ਲਈ ਅਤੇ ਟੀਆਰਪੀ ਦੇ ਲਈ ਅਕਸਰ ਹੀ ਵਿਧਾਇਕਾਂ ਨੂੰ ਭੰਡਦੇ ਹੋਏ ਦਿਖਾਈ ਦਿੰਦੇ ਹਨ।ਪਰ ਇੱਥੇ ਬਹੁਤ ਸਾਰੇ ਲੋਕ ਪੱਤਰਕਾਰਾਂ ਦੇ ਹੱਕ ਵਿੱਚ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਪੱਤਰਕਾਰ ਨੇ ਜੋ ਵੀ ਸਵਾਲ ਕੀਤੇ,ਉਹ ਬਿਲਕੁਲ ਸਹੀ ਸੀ।ਪਰ ਕਾਂਗਰਸੀ ਵਿਧਾਇਕਾਂ ਕੋਲ ਅੱਜਕੱਲ੍ਹ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਹਨ,ਜਿਸ ਕਾਰਨ ਉਹ ਪੱਤਰਕਾਰਾਂ ਉੱਤੇ ਵੀ ਗੁੱਸਾ ਕਰਦੇ ਹੋਏ ਦਿਖਾਈ ਦਿੰਦੇ ਹਨ।ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਪਾਰਟੀ ਵੱਲੋਂ ਕੋਈ ਅਜਿਹਾ ਕੰਮ ਨਹੀਂ ਕਰ ਕੇ ਦਿਖਾਇਆ ਗਿਆ, ਜਿਸ

ਕਾਰਨ ਉਹ ਹੌਸਲੇ ਨਾਲ ਕਹਿ ਸਕਣ ਕਿ ਪਾਰਟੀ ਦੁਆਰਾ ਇਹ ਕੰਮ ਪੂਰਾ ਕਰ ਦਿੱਤਾ ਗਿਆ ਹੈ।ਆਪਣੀਆਂ ਗ਼ਲਤੀਆਂ ਨੂੰ ਲੁਕੋਣ ਦੇ ਲਈ ਕਾਂਗਰਸੀ ਲੀਡਰ ਦੂਸਰਿਆਂ ਉੱਤੇ ਰੋਹਬ ਪਾਉਣ ਦੀ ਕੋਸ਼ਿਸ਼ ਕਰਦੇ ਹਨ।

Leave a Reply

Your email address will not be published.