ਕਬੱਡੀ ਮੈਚ ਦੇ ਦੌਰਾਨ ਦੀਪ ਸਿੱਧੂ ਨੇ ਕਹਿ ਦਿੱਤੀ ਇਹ ਵੱਡੀ ਗੱਲ,

Uncategorized

ਦੀਪ ਸਿੱਧੂ ਜਿਨ੍ਹਾਂ ਨੂੰ ਛੱਬੀ ਜਨਵਰੀ ਨੂੰ ਲਾਲ ਕਿਲੇ ਤੇ ਹੋਈ ਘਟਨਾ ਦਾ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਤੋਂ ਇਲਾਵਾ ਅੱਜ ਤੱਕ ਵੀ ਦੀਪ ਸਿੱਧੂ ਕਿਸਾਨੀ ਅੰਦੋਲਨ ਤੋਂ ਦੂਰ ਹਨ ਭਾਵੇਂ ਕਿ ਉਹ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਕਿਸਾਨੀ ਅੰਦੋਲਨ ਦਾ ਹਿੱਸਾ ਬਣੋ ਅਤੇ ਇਸ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ।ਪਰ ਅਜੇ ਤਕ ਉਹ ਕਿਸੇ ਵੀ ਕਿਸਾਨੀ ਅੰਦੋਲਨ ਦੀ ਸਟੇਜ ਤੋਂ ਬੋਲਦੇ ਹੋਏ ਦਿਖਾਈ ਨਹੀਂ ਦਿੱਤੇ।ਉਹ ਅਕਸਰ ਹੀ ਲਾਈਵ ਹੋ ਕੇ ਲੋਕਾਂ ਨਾਲ ਆਪਣੇ ਮਨ ਦੀ ਗੱਲਬਾਤ ਸਾਂਝੀ ਕਰਦੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹਨ ਕਿ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਅਤੇ ਕਿਸਾਨੀ ਅੰਦੋਲਨ ਨੂੰ ਜਿੱਤਣਾ ਬਹੁਤ ਜ਼ਿਆਦਾ

ਜ਼ਰੂਰੀ ਹੈ।ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ,ਜਿਸ ਵਿਚ ਦੀਪ ਸਿੱਧੂ ਇਕ ਪਿੰਡ ਵਿਚ ਪਹੁੰਚੇ ਹੋਏ ਹਨ।ਇਸ ਪਿੰਡ ਵਿੱਚ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਹੈ ਇਸੇ ਦੌਰਾਨ ਦੀਪ ਸਿੱਧੂ ਨੇ ਮਾਈਕ ਤੇ ਬੋਲਦੇ ਹੋਏ ਕਿਹਾ ਕਿ ਸ੍ਰੀ ਨਿਸ਼ਾਨ ਸਾਹਿਬ ਦੇ ਝੰਡੇ ਤੋਂ ਸਾਨੂੰ ਕਦੇ ਵੀ ਮੁਨਕਰ ਨਹੀਂ ਹੋਣਾ ਚਾਹੀਦਾ ਅਤੇ ਹਮੇਸ਼ਾਂ ਪਰਮਾਤਮਾ ਦੀ ਹਜ਼ੂਰੀ ਵਿੱਚ ਰਹਿ ਕੇ ਹੀ ਕਾਰਜ ਕਰਨੇ ਚਾਹੀਦੇ ਹਨ।ਇਸ ਮੌਕੇ ਉਹ ਲੋਕਾਂ ਨੂੰ ਜ਼ਿਆਦਾ ਦਬਾਉਂਦੇ ਹੋਏ ਨਜ਼ਰ ਆਏ ਕਿ ਸਾਡੀ ਹੋਂਦ ਦਾ ਕੇਸਰੀ ਨਿਸ਼ਾਨ ਸਾਹਿਬ ਨਾਲ ਹੀ ਹੈ। ਜੇਕਰ ਅਸੀਂ ਇਸ ਤੋਂ ਮੁਨਕਰ ਹੁੰਦੇ ਹਾਂ ਤਾਂ

ਸਾਡਾ ਅੰਤ ਹੋ ਜਾਵੇਗਾ।ਇਸ ਤੋਂ ਇਲਾਵਾ ਉਹ ਕਬੱਡੀ ਦੇ ਟੂਰਨਾਮੈਂਟ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ ਉਨ੍ਹਾਂ ਨੇ ਕਬੱਡੀ ਦੀਆਂ ਟੀਮਾਂ ਨੂੰ ਹੌਸਲਾ ਦਿੱਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।ਸੋ ਬਹੁਤ ਸਾਰੇ ਲੋਕਾਂ ਵੱਲੋਂ ਦੀਪ ਸਿੱਧੂ ਦਾ ਸਾਥ ਦਿੱਤਾ ਜਾਂਦਾ ਰਿਹਾ ਹੈ ਅਤੇ ਅੱਜ ਵੀ ਬਹੁਤ ਸਾਰੇ ਲੋਕ ਦੀਪ ਸਿੱਧੂ ਦੇ ਪੱਖ ਵਿੱਚ ਬੋਲਦੇ ਹਨ।ਪਰ ਕੁਝ ਲੋਕ ਅਜਿਹੇ ਹਨ ਜੋ ਦੀਪ ਸਿੱਧੂ ਨੂੰ ਆਰਐਸਐਫ ਨਾਲ ਜੋੜਦੇ ਹਨ ਅਤੇ ਉਨ੍ਹਾਂ ਦੇ ਖ਼ਿਲਾਫ਼ ਬੋਲਦੇ ਹਨ।ਭਾਵੇਂ ਕਿ ਦੀਪ ਸਿੱਧੂ ਵੱਲੋਂ ਹਰ ਵਕਤ ਆਪਣੇ ਉੱਤੇ ਲੱਗੇ ਇਲਜ਼ਾਮਾਂ ਦੀ ਸਫ਼ਾਈ ਦੇ ਦਿੱਤੀ ਜਾਂਦੀ ਹੈ।ਪਰ ਫਿਰ ਵੀ

ਉਹ ਕਿਸਾਨੀ ਅੰਦੋਲਨ ਵਿਚ ਉਸਦਾ ਤਰੀਕੇ ਨਾਲ ਦੁਬਾਰਾ ਤੋਂ ਸ਼ਿਰਕਤ ਨਹੀਂ ਕਰ ਸਕੇ ਜਿਸ ਤਰੀਕੇ ਨਾਲ ਛੱਬੀ ਜਨਵਰੀ ਤੋਂ ਪਹਿਲਾਂ ਉਹ ਲੋਕਾਂ ਦੇ ਵਿੱਚ ਵਿਚਰਦੇ ਸੀ।

Leave a Reply

Your email address will not be published.