ਨੀਟੂ ਸ਼ਟਰਾਂ ਵਾਲੇ ਨੇ ਬਿਜਲੀ ਦੇ ਕੱਟਾਂ ਦੀ ਕੀਤੀ ਸੀ ਬੀ ਆਈ ਜਾਂਚ ਦੀ ਮੰਗ,

Uncategorized

ਪਿਛਲੇ ਕਾਫ਼ੀ ਸਮੇਂ ਤੋਂ ਪੰਜਾਬ ਵਿੱਚ ਬਿਜਲੀ ਦੇ ਕਾਫ਼ੀ ਵੱਡੇ ਕੱਟ ਲੱਗ ਰਹੇ ਹਨ,ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਚੁੱਕੇ ਹਨ।ਇਸ ਲਈ ਲੋਕਾਂ ਨੇ ਕਾਫੀ ਲੰਬਾ ਸਮਾਂ ਧਰਨਾ ਪ੍ਰਦਰਸ਼ਨ ਵੀ ਕੀਤਾ ਕੁਝ ਥਾਵਾਂ ਤੇ ਹਾਲਤ ਸੁਧਰੀ ਹੈ। ਪਰ ਬਹੁਤ ਸਾਰੇ ਥਾਂ ਅਜਿਹੇ ਹਨ ਜਿਥੇ ਅਜੇ ਵੀ ਬਿਜਲੀ ਦੇ ਕੱਟ ਲੱਗ ਰਹੇ ਹਨ।ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਨੀਟੂ ਸ਼ਟਰਾਂ ਵਾਲੇ ਆਪਣੇ ਕਿਸੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਆਏ ਇਸੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇੱਥੇ ਬਿਜਲੀ ਦਾ ਕਾਫ਼ੀ ਲੰਬਾ ਕੱਟ ਲੱਗਿਆ ਹੋਇਆ ਸੀ।ਉਸ ਤੋਂ ਬਾਅਦ ਇਕ ਪੱਤਰਕਾਰ ਨੀਟੂ ਸ਼ਟਰਾਂ ਵਾਲੇ ਦੀ ਇੰਟਰਵਿਊ ਲੈਣ ਲਈ ਪਹੁੰਚਦਾ ਹੈ ਤਾਂ ਇੱਥੇ ਨੀਟੂ

ਸ਼ਟਰਾਂਵਾਲ਼ੇ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਨੇ ਲੋਕਾਂ ਦਾ ਪਸੀਨਾ ਕੱਢਿਆ ਹੈ ਉਸੇ ਤਰੀਕੇ ਨਾਲ ਆਉਣ ਵਾਲੀਆਂ ਵੋਟਾਂ ਦੇ ਵਿੱਚ ਲੋਕ ਸਰਕਾਰ ਦਾ ਪਸੀਨਾ ਕੱਢਣਗੇ।ਇਸ ਤੋਂ ਇਲਾਵਾ ਨੀਟੂ ਸ਼ਟਰਾਂ ਵਾਲੇ ਨੇ ਬਹੁਤ ਸਾਰੀਆਂ ਅਜੀਬੋ ਗ਼ਰੀਬ ਗੱਲਾਂ ਕੀਤੀਆਂ।ਉਸ ਦਾ ਕਹਿਣਾ ਹੈ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਚਾਰ ਘੰਟਿਆਂ ਵਿਚ ਦੇਸ਼ ਨੂੰ ਅਮੀਰ ਕਰ ਦੇਵੇਗਾ।ਇਸ ਤੋਂ ਇਲਾਵਾ ਉਸ ਦਾ ਕਹਿਣਾ ਹੈ ਕਿ ਬਿਜਲੀ ਦੇ ਜੋ ਕੱਟ ਲੱਗ ਰਹੇ ਹਨ,ਉਨ੍ਹਾਂ ਦੀ ਸੀਬੀਆਈ ਜਾਂਚ

ਹੋਣੀ ਚਾਹੀਦੀ ਹੈ। ਅਕਸਰ ਹੀ ਨੀਟੂ ਸ਼ਟਰਾਂ ਵਾਲੇ ਵਲੋਂ ਕੁਝ ਬੇਤੁਕੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਲੋਕ ਇਨ੍ਹਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਹਾਸਾ ਮਜ਼ਾਕ ਵੀ ਕਰਦੇ ਹਨ ਅਤੇ ਨੀਟੂ ਸ਼ਟਰਾਂਵਾਲ਼ੇ ਦਾ ਕਾਫ਼ੀ ਮਜ਼ਾਕ ਵੀ ਉਡਾਇਆ ਜਾਂਦਾ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਨੀਟੂ ਸ਼ਟਰਾਂ ਵਾਲੇ ਨੇ ਬਹੁਤ ਸਾਰੇ ਗੀਤ ਵੀ ਰਿਲੀਜ਼ ਕੀਤੇ ਹਨ ਭਾਵੇਂ ਕਿ ਇਨ੍ਹਾਂ ਗੀਤਾਂ ਵਿੱਚ ਹਾਸਾ ਮਜ਼ਾਕ ਹੁੰਦਾ ਹੈ,ਪਰ ਫਿਰ ਵੀ ਇਹ ਗੀਤ ਕਾਫ਼ੀ ਜ਼ਿਆਦਾ ਮਸ਼ਹੂਰ ਹੋ ਜਾਂਦੇ ਹਨ।ਸੋ ਅੱਜਕੱਲ੍ਹ ਨੀਟੂ ਸ਼ਟਰਾਂ ਵਾਲੇ ਬਿਜਲੀ ਦੇ ਕੱਟਾਂ ਉੱਤੇ ਬੋਲ ਰਹੇ ਹਨ ਅਤੇ ਵਾਰ ਵਾਰ ਪਸੀਨਾ ਪਹੁੰਚ ਰਹੇ ਹਨ ਅਤੇ ਸਰਕਾਰ ਨੂੰ ਚਿਤਾਵਨੀ ਦੇ ਰਹੇ ਹਨ ਕਿ ਜੇਕਰ ਆਉਣ ਵਾਲੇ

ਦਿਨਾਂ ਵਿਚ ਬਿਜਲੀ ਦੇ ਕੱਟ ਲੱਗਣੋਂ ਨਾ ਹਟੇ ਤਾਂ ਸਰਕਾਰ ਨਾਲ ਬਹੁਤ ਮਾੜੀ ਹੋਵੇਗੀ।ਨੀਟੂ ਸ਼ਟਰਾਂ ਵਾਲੇ ਦੀਅਾਂ ਇਨ੍ਹਾਂ ਗੱਲਾਂ ਬਾਰੇ ਤੁਹਾਡਾ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published.