ਕਾਰਾ ਦੇ ਧੂੰਏਂ ਤੋਂ ਲੱਖਾਂ ਰੁਪਏ ਕਮਾਉਂਦਾ ਹੈ ਇਹ ਵਿਅਕਤੀ,ਦੇਖੋ ਕਿਹੋ ਜਿਹੀ ਲਿਆਇਆ ਹੈ ਮਸ਼ੀਨ

Uncategorized

ਅੱਜਕੱਲ੍ਹ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਜਾਣ ਦੇ ਚਾਹਵਾਨ ਹਨ,ਕਿਉਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਨੌਜਵਾਨਾਂ ਕੋਲ ਡਿਗਰੀਆਂ ਤਾਂ ਹਨ। ਪਰ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲ ਰਹੇ। ਜਿਸ ਕਾਰਨ ਕੁਝ ਨੌਜਵਾਨ ਨਸ਼ਿਆਂ ਵਿੱਚ ਪੈ ਰਹੇ ਹਨ ਅਤੇ ਕੁਝ ਨੌਜਵਾਨ ਵਿਦੇਸ਼ਾਂ ਵੱਲ ਨੂੰ ਜਾ ਰਹੇ ਹਨ।ਪਰ ਕੁਝ ਨੌਜਵਾਨ ਅਜਿਹੇ ਹਨ ਜੋ ਵਿਦੇਸ਼ ਜਾਣਾ ਚਾਹੁੰਦੇ ਹਨ, ਪਰ ਉਨ੍ਹਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕਣ। ਉੱਥੇ ਹੀ ਕੁਝ ਲੋਕ ਅਜਿਹੇ ਹਨ ਜੋ ਵਿਦੇਸ਼ਾਂ ਜਾ ਸਕਦੇ ਹਨ ਪਰ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਨਹੀਂ ਜਾਣਾ ਚਾਹੁੰਦੇ ਇਸ ਲਈ ਉਹ

ਪੰਜਾਬ ਵਿੱਚ ਰਹਿ ਕੇ ਹੀ ਅਜਿਹਾ ਕਾਰੋਬਾਰ ਕਰ ਰਹੇ ਹਨ,ਜਿਸ ਕਾਰਨ ਉਹ ਦੂਸਰਿਆਂ ਲਈ ਮਿਸਾਲ ਬਣ ਰਹੇ ਹਨ।ਇਸੇ ਤਰ੍ਹਾਂ ਨਾਲ ਖਰੜ ਵਿਚ ਰਹਿਣ ਵਾਲੇ ਹਰਕੀਰਤ ਸਿੰਘ ਨੇ ਇੰਗਲੈਂਡ ਜਾਣ ਦਾ ਸੁਪਨਾ ਛੱਡ ਕੇ ਪੰਜਾਬ ਵਿੱਚ ਹੀ ਅਜਿਹਾ ਕਾਰੋਬਾਰ ਚਲਾਇਆ ਹੈ,ਜਿਸ ਕਾਰਨ ਚਾਰੇ ਪਾਸੇ ਉਨ੍ਹਾਂ ਦੇ ਚਰਚੇ ਹੋ ਰਹੇ ਹਨ; ਦੱਸ ਦਈਏ ਕਿ ਉਨ੍ਹਾਂ ਵੱਲੋਂ ਇੱਕ ਕਾਰ ਕਾਰਬਨ ਕਲੀਨਿਕ ਵਰਕਸ਼ਾਪ ਚਲਾਈ ਜਾ ਰਹੀ ਹੈ ਇੱਥੇ ਜਰਮਨ ਤਕਨੀਕ ਨਾਲ ਕਾਰਾ ਦੀ ਸਫ਼ਾਈ ਕੀਤੀ ਜਾਂਦੀ ਹੈ।ਜਿਸ ਕਾਰਨ ਕਾਰਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।ਇਨ੍ਹਾਂ

ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਕਾਰ ਵਿਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਹੋਵੇ ਜਾਂ ਬਹੁਤ ਜ਼ਿਆਦਾ ਧੂੰਆਂ ਮਾਰਦੀ ਹੋਵੇ ਤਾਂ ਉਸ ਸਮੱਸਿਆ ਨੂੰ ਇਸ ਮਸ਼ੀਨ ਦੀ ਸਹਾਇਤਾ ਨਾਲ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਅਤੇ ਹੁਣ ਇਨ੍ਹਾਂ ਨੇ ਇਕ ਨਵਾਂ ਬਿਸ਼ਨ ਤੋਰਿਆ ਹੈ ਇਨ੍ਹਾਂ ਦੀ ਇੱਛਾ ਹੈ ਕਿ ਇਹ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਰਾਹ ਉੱਤੇ ਲੈ ਕੇ ਜਾਣ।ਇਨ੍ਹਾਂ ਦਾ ਮੰਨਣਾ ਹੈ ਕਿ ਇਸ ਕਾਰੋਬਾਰ ਵਿਚ ਕਾਫੀ ਜ਼ਿਆਦਾ ਮੁਨਾਫ਼ਾ ਹੈ।ਜਿਹੜੇ ਵੀ ਨੌਜਵਾਨ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਜਾਏ ਬਿਨਾਂ ਆਪਣਾ ਅਜਿਹਾ ਕਾਰੋਬਾਰ ਚਲਾਉਣਾ ਚਾਹੁੰਦੇ ਹਨ। ਜਿਸ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਹੋਵੇ ਤਾਂ ਇਹ ਕਾਰੋਬਾਰ ਉਨ੍ਹਾਂ ਲਈ ਬਹੁਤ ਵਧੀਆ ਹੈ।ਹਰਕੀਰਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੋਲ ਬਹੁਤ ਸਾਰੇ ਨੌਜਵਾਨ ਆ ਵੀ ਰਹੇ ਹਨ ਅਤੇ ਕੁਝ ਨੌਜਵਾਨਾਂ ਨੇ ਇਸ ਕਾਰੋਬਾਰ ਨੂੰ

ਅਪਣਾਇਆ ਹੈ।ਜੋ ਇਸ ਕਾਰੋਬਾਰ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਮੁਨਾਫਾ ਵੀ ਕਮਾ ਰਹੇ ਹਨ।ਉਨ੍ਹਾਂ ਨੇ ਇਸ ਤਕਨੀਕ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ।ਜੇਕਰ ਤੁਸੀਂ ਇਸ ਤਕਨੀਕ ਬਾਰੇ ਜ਼ਿਆਦਾ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਸਕਦੇ ਹੋ।

Leave a Reply

Your email address will not be published.