ਪੁਲੀਸ ਵਾਲੀ ਸਪਾਟਨ ਦੇ ਨਾਲ ਵਕੀਲਣੀ ਦਾ ਪੈ ਗਿਆ ਪੰਗਾ ,ਦੇਖੋ ਕਿੰਝ ਸ਼ਰ੍ਹੇਆਮ ਨਿਕਲਿਆ ਜਲੂਸ

Uncategorized

ਪਠਾਨਕੋਟ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਇੱਥੇ ਪੁਲੀਸ ਮੁਲਾਜ਼ਮਾਂ ਵੱਲੋਂ ਨਾਕੇਬੰਦੀ ਕੀਤੀ ਗਈ ਸੀ।ਇਸੇ ਦੌਰਾਨ ਇੱਕ ਔਰਤ ਗੱਡੀ ਵਿੱਚ ਸਵਾਰ ਹੋ ਕੇ ਆਉਂਦੀ ਹੈ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਇਹ ਔਰਤ ਆਪਣੀ ਗੱਡੀ ਵਿਚੋਂ ਬਾਹਰ ਆਉਣ ਤੋਂ ਇਨਕਾਰ ਕਰਦੀ ਹੈ ਅਤੇ ਪੁਲਸ ਮੁਲਾਜ਼ਮਾਂ ਨਾਲ ਉਲਝਦੀ ਹੈ ਉਸ ਤੋਂ ਬਾਅਦ ਇਕ ਮਹਿਲਾ ਪੁਲੀਸ ਮੁਲਾਜ਼ਮ ਇਸ ਔਰਤ ਨੂੰ ਗੱਡੀ ਵਿਚੋਂ ਬਾਹਰ ਕੱਢਦੀ ਹੈ।ਇਸ ਤੋਂ ਬਾਅਦ ਉਹ ਔਰਤ ਕਾਫੀ ਜ਼ਿਆਦਾ ਭੜਕ ਜਾਂਦੀ ਹੈ ਅਤੇ ਉਹ ਮਹਿਲਾ ਪੁਲੀਸ ਮੁਲਾਜ਼ਮ ਦੇ

ਵਾਲਾਂ ਵਿੱਚ ਹੱਥ ਪਾ ਲੈਂਦੀ ਹੈ।ਬੜੀ ਮੁਸ਼ਕਲ ਨਾਲ ਮਹਿਲਾ ਪੁਲੀਸ ਮੁਲਾਜ਼ਮ ਦੇ ਵਾਲ ਇਸ ਅੌਰਤ ਕੋਲੋਂ ਛੁਡਾਏ ਜਾਂਦੇ ਹਨ। ਬਾਅਦ ਵਿਚ ਇਸ ਔਰਤ ਨੂੰ ਮੈਡੀਕਲ ਕਰਵਾਉਣ ਲਈ ਹਸਪਤਾਲ ਵਿਚ ਲਿਆਂਦਾ ਜਾਂਦਾ ਹੈ। ਇੱਥੇ ਵੀ ਇਹ ਅੌਰਤ ਕਾਫ਼ੀ ਹੰਗਾਮਾ ਕਰਦੀ ਹੋਈ ਦਿਖਾਈ ਦਿੰਦੀ ਹੈ। ਇਸ ਦਾ ਕਹਿਣਾ ਹੈ ਕਿ ਮਹਿਲਾ ਪੁਲੀਸ ਮੁਲਾਜ਼ਮ ਨੇ ਇਸ ਦੇ ਉੱਤੇ ਹੱਥ ਕਿਵੇਂ ਚੁੱਕਿਆ। ਇਸ ਨੇ ਆਪਣੇ ਆਪ ਨੂੰ ਜ਼ਹਿਰੀਲੀ ਲੜਕੀ ਕਿਹਾ ਇਸਦਾ ਨੇ ਕਿਹਾ ਕਿ ਉਸ ਮਹਿਲਾ ਪੁਲੀਸ ਮੁਲਾਜ਼ਮ ਨੂੰ

ਇਹ ਨੌਕਰੀ ਤੋਂ ਬਰਖਾਸਤ ਕਰਵਾ ਕੇ ਰਹੇਗੀ।ਸੋ ਕੁੱਲ ਮਿਲਾ ਕੇ ਇਹ ਔਰਤ ਕਾਫੀ ਜ਼ਿਆਦਾ ਭੜਕ ਰਹੀ ਸੀ ਅਤੇ ਮਹਿਲਾ ਪੁਲੀਸ ਮੁਲਾਜ਼ਮ ਉੱਤੇ ਪੂਰਾ ਰੋਅਬ ਪਾ ਰਹੀ ਸੀ।ਦੂਜੇ ਪਾਸੇ ਪੁਲਸ ਮੁਲਾਜ਼ਮ ਚੁੱਪਚਾਪ ਖੜ੍ਹੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਔਰਤ ਦਾ ਨਸ਼ਾ ਕੀਤਾ ਹੋਇਆ ਸੀ। ਜਿਸ ਕਾਰਨ ਇਸ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਔਰਤ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ।ਕਿਉਂਕਿ ਇਸ ਨੇ ਮਹਿਲਾ ਪੁਲੀਸ ਮੁਲਾਜ਼ਮ ਦੇ ਨਾਲ ਬਦਤਮੀਜ਼ੀ ਕੀਤੀ ਹੈ।ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਔਰਤ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ;ਕਿਉਂਕਿ ਇਸ ਵੱਲੋਂ ਪੁਲੀਸ ਮੁਲਾਜ਼ਮਾਂ ਨਾਲ ਘਟੀਆ ਸ਼ਬਦਾਵਲੀ ਵਿੱਚ ਗੱਲਬਾਤ ਕੀਤੀ ਗਈ।ਸੋ ਫਿਲਹਾਲ ਇਹ

ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿਚ ਇਸ ਅੌਰਤ ਨੇ ਮਹਿਲਾ ਪੁਲਸ ਮੁਲਾਜ਼ਮ ਦੇ ਵਾਲ ਫੜ ਰੱਖੀ ਸੀ ਅਤੇ ਉਸ ਨੂੰ ਗਾਲ੍ਹਾਂ ਕੱਢ ਰਹੀ ਸੀ।ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *