ਖ਼ਾਲਸਾ ਏਡ ਦੇ ਰਵੀ ਸਿੰਘ ਨੂੰ ਸਿੱਧੂ ਮੂਸੇਵਾਲੇ ਦੀ ਗੱਲ ਕਰਨੀ ਪਈ ਭਾਰੀ,ਲੋਕਾਂ ਨੇ ਜਤਾਇਆ ਵਿਰੋਧ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਹਰ ਰੋਜ਼ ਨਵੇਂ ਗੀਤ ਰਿਲੀਜ਼ ਕੀਤੇ ਜਾਂਦੇ ਹਨ।ਇਸ ਤੋਂ ਇਲਾਵਾ ਅੱਜਕੱਲ੍ਹ ਸਿੱਧੂ ਮੂਸੇ ਵਾਲੇ ਦੇ ਮੂਸੇ ਟੇਪ ਦੇ ਗਾਣੇ ਰਿਲੀਜ਼ ਹੋ ਰਹੇ ਹਨ।ਪਿਛਲੇ ਦਿਨੀਂ ਉਨ੍ਹਾਂ ਦਾ ਦੋ ਸੌ ਪਚੱਨਵੇ ਗਾਣਾ ਆਇਆ ਸੀ।ਇਸ ਗਾਣੇ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਪਸੰਦ ਕੀਤਾ ਗਿਆ, ਕਿਉਂਕਿ ਇਸ ਦੇ ਬੋਲ ਕੁਝ ਅਜਿਹੇ ਸੀ ਜੋ ਅੱਜਕੱਲ੍ਹ ਦੀ ਸੱਚਾਈ ਨੂੰ ਬਿਆਨ ਕਰਦੇ ਹਨ।ਇਸ ਗਾਣੇ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਨੇ ਵੀ ਸਿੱਧੂ ਮੂਸੇਵਾਲੇ ਦੀ ਸੋਚ ਅਤੇ ਉਸ ਦੀ ਕਲਮ ਦੀ ਤਾਕਤ ਨੂੰ ਮੰਨਿਆ ਸੀ। ਇਸੇ ਦੌਰਾਨ ਖ਼ਾਲਸਾ ਏਡ ਦੇ ਫਾਊਂਡਰ ਰਵੀ ਸਿੰਘ ਖ਼ਾਲਸਾ ਨੇ ਸਿੱਧੂ ਮੂਸੇ ਵਾਲੇ ਦੇ ਦੋ ਸੌ

ਪਚੱਨਵੇ ਗੀਤ ਦੀ ਸਪੋਰਟ ਕੀਤੀ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇਸ ਗੀਤ ਦੀ ਵੀਡੀਓ ਨੂੰ ਸਾਂਝਾ ਕੀਤਾ ਅਤੇ ਸਿੱਧੂ ਮੂਸੇ ਵਾਲੇ ਲਈ ਇਕ ਕੈਪਸ਼ਨ ਵੀ ਲਿਖੀ।ਪਰ ਕੁਝ ਲੋਕਾਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ।ਇੱਥੋਂ ਤਕ ਕਿ ਸੋਸ਼ਲ ਮੀਡੀਆ ਅਕਾਉਂਟ ਤੋਂ ਰਵੀ ਸਿੰਘ ਖ਼ਾਲਸਾ ਦੀ ਇਸ ਪੋਸਟ ਨੂੰ ਹਟਾ ਦਿੱਤਾ ਗਿਆ। ਬਾਅਦ ਵਿੱਚ ਰਵੀ ਸਿੰਘ ਖ਼ਾਲਸਾ ਨੇ ਇਸ ਗੱਲ ਦਾ ਜ਼ਿਕਰ ਆਪਣੀ ਇਕ ਹੋਰ ਪੋਸਟ ਦੇ ਵਿੱਚ ਕੀਤਾ ਅਤੇ ਇੱਥੇ ਬਹੁਤ ਸਾਰੇ ਲੋਕਾਂ ਨੇ ਰਵੀ ਸਿੰਘ ਖ਼ਾਲਸਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜ਼ਿਆਦਾਤਰ ਲੋਕਾਂ ਦਾ ਕਹਿਣਾ ਸੀ ਕਿ ਰਵੀ ਸਿੰਘ ਖ਼ਾਲਸਾ ਨੂੰ ਸਿੱਧੂ ਮੂਸੇ ਵਾਲੇ ਦੇ ਗੀਤਾਂ ਦਾ ਸਹਾਰਾ ਨਹੀਂ

ਲੈਣਾ ਚਾਹੀਦਾ।ਇਸ ਤੋਂ ਬਾਅਦ ਰਵੀ ਸਿੰਘ ਖ਼ਾਲਸਾ ਨੇ ਉਸ ਪੋਸਟ ਨੂੰ ਆਪਣੇ ਆਪ ਹੀ ਹਟਾ ਦਿੱਤਾ।ਜਿਸ ਵਿਚ ਉਨ੍ਹਾਂ ਨੇ ਆਪਣੀ ਪੁਰਾਣੀ ਪੋਸਟ ਦੇ ਡਿਲੀਟ ਹੋਣ ਦਾ ਜ਼ਿਕਰ ਕੀਤਾ ਸੀ।ਸੋ ਬਹੁਤ ਸਾਰੇ ਲੋਕਾਂ ਵੱਲੋਂ ਇਸ ਨੂੰ ਸਹੀ ਦੱਸਿਆ ਜਾ ਰਿਹਾ ਹੈ, ਬਹੁਤ ਸਾਰੇ ਲੋਕ ਅਜਿਹੇ ਹਨ ਜੋ ਇਸ ਨੂੰ ਗਲਤ ਦੱਸ ਰਹੇ ਹਨ।ਦੋ ਸੌ ਪਚੱਨਵੇ ਗੀਤ ਅਜਿਹਾ ਗੀਤ ਰਿਹਾ,ਜਿਸ ਉੱਤੇ ਕਾਫ਼ੀ ਵਿਵਾਦ ਵੀ ਛਿੜੇ ਅਤੇ ਇਰਸ਼ਾਦ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਗਿਆ।ਕਿਉਂਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ

ਇਹ ਗੀਤ ਸਿੱਧੂ ਮੂਸੇ ਵਾਲੇ ਦਾ ਅੱਜ ਤੱਕ ਦਾ ਸਭ ਤੋਂ ਵਧੀਆ ਗੀਤ ਹੈ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਵਿਚਾਰਕ ਕੁਮੈਂਟ ਬਾਕਸ ਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *