ਮੂਨਕ ਦੇ ਵਿੱਚ ਫਿਰ ਤੋਂ ਚਡ਼੍ਹਿਆ ਘੱਗਰ, ਟੁੱਟਣ ਲੱਗ ਗਏ ਬੰਨ੍ਹ

Uncategorized

ਇਕ ਪਾਸੇ ਕਾਂਗਰਸ ਸਰਕਾਰ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਪੰਜਾਬ ਦੇ ਲੋਕਾਂ ਦੀ ਹਰ ਇਕ ਸਮੱਸਿਆ ਦਾ ਹੱਲ ਕੱਢ ਰਹੇ ਹਨ। ਇਥੋਂ ਤੱਕ ਕਿ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਤਾਜਪੋਸ਼ੀ ਦੇ ਸਮੇਂ ਬਹੁਤ ਬੜ੍ਹਕਾਂ ਮਾਰੀਆਂ।ਪਰ ਜੇਕਰ ਅਸਲ ਵਿੱਚ ਵੇਖਿਆ ਜਾਵੇ ਤਾਂ ਪੰਜਾਬ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ।ਬੇਰੁਜ਼ਗਾਰੀ, ਮਹਿੰਗਾਈ ਅਤੇ ਕਿਸਾਨਾਂ ਦੇ ਮੁੱਦਿਆਂ ਕਾਰਨ ਪੰਜਾਬ ਦੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹਨ ਅਤੇ ਹੁਣ ਇਕ ਨਵਾਂ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਸੰਗਰੂਰ ਦੇ ਮੂਨਕ ਨਜ਼ਦੀਕ ਲੱਗਦੇ ਘੱਗਰ ਦਰਿਆ ਦਾ ਪਾਣੀ ਦਿਨੋਂ ਦਿਨ ਚੜ੍ਹਦਾ ਜਾ ਰਿਹਾ ਹੈ।ਪਰ ਸਰਕਾਰ ਨੂੰ ਇਸ ਦੀ ਕੋਈ

ਵੀ ਚਿੰਤਾ ਨਹੀਂ ਹੈ।ਪਿੰਡ ਦੇ ਲੋਕ ਆਪਣੀ ਸੁਰੱਖਿਆ ਦੇ ਲਈ ਆਪਣੇ ਦਮ ਤੇ ਜੋ ਉਨ੍ਹਾਂ ਕੋਲੋਂ ਬਣ ਪਾ ਰਿਹਾ ਹੈ ਉਹ ਕਰ ਰਹੇ ਹਨ।ਦੱਸ ਦਈਏ ਕਿ ਦੋ ਹਜਾਰ ਉਨੀ ਵਿਚ ਘੱਗਰ ਦਰਿਆ ਦੀ ਮਾਰ ਹੇਠ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਆਈ ਸੀ। ਜਿਸ ਤੋਂ ਬਾਅਦ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਅਜਿਹਾ ਮਾਹੌਲ ਬਣਦਾ ਜਾ ਰਿਹਾ ਹੈ।ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਘੱਗਰ ਦਰਿਆ ਦਾ ਪਾਣੀ ਉਨ੍ਹਾਂ ਦੇ ਖੇਤਾਂ ਤੋਂ ਸੱਤ ਫੁੱਟ ਉਪਰ ਉੱਚਾ ਉੱਠ ਚੁੱਕਿਆ ਹੈ। ਪ੍ਰਸ਼ਾਸਨ ਦੇ ਧਿਆਨ ਵਿੱਚ ਈਸਾ ਨੂੰ

ਲਿਆਂਦਾ ਜਾਂਦਾ ਹੈ।ਪਰ ਪ੍ਰਸ਼ਾਸਨ ਵੱਲੋਂ ਇਸ ਉੱਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕੋਈ ਵੀ ਸਹਾਇਤਾ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਘੱਗਰ ਦਰਿਆ ਦੇ ਆਲੇ ਦੁਆਲੇ ਮਜ਼ਬੂਤ ਬੰਨ੍ਹ ਬਣਾਏ ਜਾ ਸਕਣ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ।ਇੱਥੋਂ ਦੇ ਲੋਕਾਂ ਦੇ ਵਿਚ ਇੰਨਾ ਜ਼ਿਆਦਾ ਗੁੱਸਾ ਦਿਖਾਈ ਦਿੱਤਾ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਲੀਡਰ ਇੱਥੇ ਆਵੇ ਉਹ ਉਸ ਲੀਡਰ ਨੂੰ ਘੱਗਰ ਦਰਿਆ ਦੇ ਵਿੱਚ ਹੀ ਵਹਾ ਦੇਣ।ਕਿਉਂਕਿ ਅਕਸਰ ਹੀ ਲੀਡਰ ਕੁਰਸੀਆਂ ਉੱਤੇ ਬੈਠ ਕੇ ਵੱਡੀਆਂ ਗੱਲਾਂ ਕਰਦੇ ਹੋਏ ਦਿਖਾਈ ਦਿੰਦੇ ਹਨ।ਪਰ ਅਸਲੀਅਤ ਬਾਰੇ

ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ।ਕਿਉਂਕਿ ਪੰਜਾਬ ਦੇ ਲੋਕ ਲਗਾਤਾਰ ਆਪਣੀਆਂ ਸਮੱਸਿਆਵਾਂ ਦੱਸ ਰਹੇ ਹਨ,ਪਰ ਉਨ੍ਹਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ।

Leave a Reply

Your email address will not be published.