ਰੁਲਦੂ ਸਿੰਘ ਮਾਨਸਾ ਨੂੰ ਇਸ ਸਿੰਘ ਨੇ ਸੁਣਾਈਆਂ ਖਰ੍ਹੀਆਂ ਖਰ੍ਹੀਆਂ

Uncategorized

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ ਤਾਂ ਜੋ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ ਇਸੇ ਦੌਰਾਨ ਬਹੁਤ ਸਾਰੇ ਕਿਸਾਨ ਸਟੇਜ ਉੱਤੇ ਆ ਕੇ ਆਪੋ ਆਪਣੇ ਵਿਚਾਰ ਰੱਖਦੇ ਹਨ ਅਤੇ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਨਵੇਂ ਰਸਤੇ ਲੱਭੇ ਜਾਂਦੇ ਹਨ।ਪਰ ਇਸੇ ਦੌਰਾਨ ਕੁਝ ਲੋਕ ਅਜਿਹੇ ਬਿਆਨ ਦੇ ਜਾਂਦੇ ਹਨ, ਜਿਸ ਕਾਰਨ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਇਸੇ ਤਰ੍ਹਾਂ ਪਿਛਲੇ ਦਿਨੀਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਇਕ ਸਪੀਚ ਦਿੱਤੀ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਪਿੱਛੇ ਬੈਠ ਕੇ ਕੁਝ ਲੋਕ ਆਰਡਰ ਦਿੰਦੇ ਹਨ ਅਤੇ ਲੋਕ ਸ਼ਹੀਦ ਹੋ ਜਾਂਦੇ ਹਨ।ਉਨ੍ਹਾਂ ਨੇ ਕਿਹਾ ਕਿ

ਪਹਿਲਾਂ ਵੀ ਇਸੇ ਤਰ੍ਹਾਂ ਨਾਲ ਹੋਇਆ ਹੈ ਪਿੱਛੇ ਬੈਠ ਕੇ ਆਰਡਰ ਦਿੱਤੇ ਗਏ ਅਤੇ ਸਾਡੇ ਪੰਜਾਬ ਦੇ ਪੱਚੀ ਹਜ਼ਾਰ ਨੌਜਵਾਨ ਪੁਲਿਸ ਨਾਲ ਖਹਿੰਦੇ ਹੋਏ ਆਪਣੀ ਜਾਨ ਗਵਾ ਬੈਠੇ।ਰੁਲਦੂ ਸਿੰਘ ਮਾਨਸਾ ਨੇ ਇੱਥੇ ਅਮਰੀਕਾ ਵਿੱਚ ਬੈਠੇ ਹੋਏ ਪੁੰਨੂੰ ਤੇ ਵੀ ਨਿਸ਼ਾਨਾ ਸਾਧਿਆ ਉਸ ਨੂੰ ਕੁੱਤਾ ਕਹਿ ਕੇ ਬੁਲਾਇਆ।ਇਸ ਸਪੀਚ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਰੁਲਦੂ ਸਿੰਘ ਮਾਨਸਾ ਦਾ ਵਿਰੋਧ ਕੀਤਾ ਜਾ ਰਿਹਾ ਹੈ।ਇੱਥੋਂ ਤੱਕ ਕੇ ਉਸ ਨੂੰ ਪੰਦਰਾਂ ਦਿਨ ਲਈ

ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਰੁਲਦੂ ਸਿੰਘ ਮਾਨਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਨਿਸ਼ਾਨਾ ਸਾਧਿਆ ਹੈ।ਦੱਸ ਦਈਏ ਕਿ ਇਸ ਗੱਲ ਨੂੰ ਦਬਾਉਣ ਦੇ ਲਈ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਵੀ ਸਪੀਚ ਦਿੱਤੀ ਸੀ।ਜਿਸ ਵਿਚ ਉਨ੍ਹਾਂ ਨੇ ਰੁਲਦੂ ਸਿੰਘ ਮਾਨਸਾ ਦੀ ਇਸ ਸਪੀਚ ਨੂੰ ਗਲਤ ਠਹਿਰਾਇਆ ਸੀ।ਇਸ ਤੋਂ ਇਲਾਵਾ ਇੱਕ ਸਿੰਘ ਵੱਲੋਂ ਰੁਲਦੂ ਸਿੰਘ ਮਾਨਸਾ ਦੀ ਇਸ ਸਪੀਚ ਬਾਰੇ ਬੋਲਿਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਕੁਝ ਕਿਸਾਨ ਆਗੂ ਅਜਿਹੇ ਹਨ, ਜੋ ਅਜਿਹੇ ਬਿਆਨ ਦੇ ਰਹੇ ਹਨ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਸ ਸਮੇਂ ਉਨ੍ਹਾਂ ਨੇ ਬਹੁਤ ਸਾਰੇ ਅਜਿਹੇ ਸ਼ਬਦ ਵਰਤੇ ਜਿਸ ਨਾਲ ਇਹ ਸਾਬਿਤ ਹੁੰਦਾ ਸੀ ਕਿ ਉਹ ਬਹੁਤ ਜ਼ਿਆਦਾ ਗੁੱਸੇ

ਵਿੱਚ ਸੀ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਰਾਜਨੀਤਕ ਬੰਦਾ ਜਾਂ ਫਿਰ ਕੋਈ ਹੋਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਖ਼ਿਲਾਫ਼ ਬੋਲੇਗਾ ਤਾਂ ਉਸ ਦਾ ਅੰਜਾਮ ਬੁਰਾ ਹੋਵੇਗਾ।

Leave a Reply

Your email address will not be published.