ਸਵਰਗਵਾਸੀ ਸਰਦੂਲ ਸਿਕੰਦਰ ਦੇ ਘਰ ਇਕੱਠੇ ਹੋਏ ਪੰਜਾਬ ਦੇ ਵੱਡੇ ਕਲਾਕਾਰ,ਵੇਖੋ ਅਮਰ ਨੂਰੀ ਨੂੰ ਕੀ ਕਿਹਾ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਹਿ ਚੁੱਕੇ ਸਰਦੂਲ ਸਿਕੰਦਰ ਅੱਜ ਇਸ ਦੁਨੀਆਂ ਵਿੱਚ ਨਹੀਂ ਹਨ।ਪੰਜਾਬ ਦੇ ਸਾਰੇ ਹੀ ਕਲਾਕਾਰ ਉਨ੍ਹਾਂ ਦੀ ਕਮੀ ਮਹਿਸੂਸ ਕਰਦੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਦੂਲ ਸਿਕੰਦਰ ਨੌੰ ਪੰਜਾਬੀ ਕਲਾਕਾਰਾਂ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਜੋ ਪੰਜਾਬ ਵਿੱਚ ਨਵੇਂ ਕਲਾਕਾਰ ਗ਼ਲਤ ਰਾਹੇ ਨਾ ਪੈਣ ਅਤੇ ਗਲਤ ਸ਼ਬਦਾਵਲੀ ਇਸਤੇਮਾਲ ਨਾ ਕਰਨ ਅਤੇ ਹਮੇਸ਼ਾਂ ਸਾਫ਼ ਸੁਥਰੀ ਗਾਇਕੀ ਕਰਨ।ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਇਹ ਜਗ੍ਹਾ ਖਾਲੀ ਸੀ।ਇਸ ਲਈ ਪੰਜਾਬੀ ਕਲਾਕਾਰਾਂ ਨੇ ਇਹ ਫੈਸਲਾ ਲਿਆ ਹੈ ਕਿ ਉਨ੍ਹਾਂ ਦੀ ਥਾਂ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੂੰ ਦਿੱਤੀ ਜਾਵੇਗੀ।ਇਸ ਲਈ

ਸਰਦੂਲ ਸਿਕੰਦਰ ਦੇ ਘਰ ਬਹੁਤ ਸਾਰੇ ਪੰਜਾਬੀ ਕਲਾਕਾਰ ਇਕੱਠੇ ਹੋਏ। ਉਹਨਾਂ ਨੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ।ਉਸ ਤੋਂ ਬਾਅਦ ਇੱਕ ਬੈਠਕ ਹੋਈ,ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਅਮਰ ਨੂਰੀ ਨੂੰ ਪੰਜਾਬੀ ਕਲਾਕਾਰਾਂ ਦੀ ਪ੍ਰਧਾਨ ਬਣਾਇਆ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਦੇ ਗਲ ਵਿੱਚ ਸਿਰੋਪਾ ਪਾ ਕੇ ਅਤੇ ਜੈਕਾਰੇ ਲਗਾਉਂਦੇ ਹੋਏ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਗਿਆ ਹੈ।ਇਸ ਤੋਂ ਬਾਅਦ ਅਮਰ ਨੂਰੀ ਨੇ ਗੱਲਬਾਤ ਕਰਨ ਦੌਰਾਨ ਕਿਹਾ ਕਿ ਉਨ੍ਹਾਂ ਵੱਲੋਂ ਇਹ ਜ਼ਿੰਮੇਵਾਰੀ ਸੇਵਾਦਾਰਾਂ

ਦੀ ਤਰ੍ਹਾਂ ਨਿਭਾਈ ਜਾਵੇਗੀ। ਉਹ ਆਪਣੇ ਆਪ ਨੂੰ ਪ੍ਰਧਾਨ ਨਹੀਂ ਬਲਕਿ ਸੇਵਾਦਾਰ ਮੰਨਦੇ ਹਨ।ਉਨ੍ਹਾਂ ਕਿਹਾ ਕਿ ਉਹ ਹਰ ਪੱਖੋਂ ਕੋਸ਼ਿਸ਼ ਕਰਨਗੇ ਕਿ ਜੋ ਸਰਦੂਲ ਸਿਕੰਦਰ ਦੀ ਚਾਹੁੰਦੇ ਸੀ ਉਹ ਪੰਜਾਬੀ ਕਲਾਕਾਰਾਂ ਲਈ ਕਰ ਸਕਣ। ਉਹ ਨਵੇਂ ਬਣ ਰਹੇ ਕਲਾਕਾਰਾਂ ਨੂੰ ਸਿਖਾਉਣਗੇ ਕਿ ਕਿਸ ਤਰੀਕੇ ਨਾਲ ਆਪਣੇ ਤੋਂ ਵੱਡਿਆਂ ਲਈ ਸ਼ਬਦਾਵਲੀ ਦਾ ਪ੍ਰਯੋਗ ਕਰਨਾ ਹੈ ਅਤੇ ਕਿਸ ਤਰੀਕੇ ਦੀ ਸ਼ਬਦਾਵਲੀ ਉਨ੍ਹਾਂ ਨੂੰ ਗੀਤਾਂ ਦੇ ਵਿੱਚ ਨਹੀਂ ਵਰਤਣੀ ਚਾਹੀਦੀ ਤਾਂ ਜੋ ਕਿਸੇ ਉੱਤੇ ਇਸ ਦਾ ਕੋਈ ਬੁਰਾ ਪ੍ਰਭਾਵ ਨਾ ਪਵੇ।ਇਸ ਤੋਂ ਇਲਾਵਾ ਉਨ੍ਹਾਂ ਨੇ ਸਾਰੇ ਕਲਾਕਾਰਾਂ ਦਾ ਧੰਨਵਾਦ ਕੀਤਾ।

ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਿਤ ਬਹੁਤ ਸਾਰੇ ਕਲਾਕਾਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਨੂੰ ਪੰਜਾਬੀ ਕਲਾਕਾਰਾਂ ਦਾ ਪ੍ਰਧਾਨ ਬਣਾਇਆ ਗਿਆ ਹੈ।

Leave a Reply

Your email address will not be published.