ਦੋਵੇਂ ਭਰਾ ਹਨ ਅੱਖਾਂ ਤੋਂ ਅਪਾਹਿਜ ਪਰ ਆਵਾਜ਼ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਦੀਵਾਨੇ

Uncategorized

ਸਾਡੇ ਸਮਾਜ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ।ਜਿਨ੍ਹਾਂ ਨੂੰ ਪਰਮਾਤਮਾ ਨੇ ਕੋਈ ਨਾ ਕੋਈ ਅਜਿਹੀ ਘਾਟ ਦੇ ਦਿੱਤੀ,ਜਿਸ ਕਾਰਨ ਉਹ ਦੂਸਰੇ ਲੋਕਾਂ ਨਾਲੋਂ ਅਲੱਗ ਹਨ।ਪਰ ਉੱਥੇ ਹੀ ਪਰਮਾਤਮਾ ਵੱਲੋਂ ਉਨ੍ਹਾਂ ਨੂੰ ਕੁਝ ਅਜਿਹਾ ਗੁਣ ਬਖਸ਼ਿਆ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦੇ ਚਾਰੇ ਪਾਸੇ ਚਰਚੇ ਹੋ ਜਾਂਦੇ ਹਨ ਅਤੇ ਲੋਕ ਉਨ੍ਹਾਂ ਦੀ ਕਲਾ ਨੂੰ ਪਸੰਦ ਕਰਦੇ ਹਨ।ਇਸੇ ਤਰ੍ਹਾਂ ਨਾਲ ਜ਼ਿਲ੍ਹਾ ਸੰਗਰੂਰ ਦੇ ਪਿੰਡ ਤੋਲਾਵਾਲ ਦੇ ਰਹਿਣ ਵਾਲੇ ਭਗਵਾਨ ਸਿੰਘ ਅਤੇ ਲਖਵਿੰਦਰ ਸਿੰਘ ਦੋਵੇਂ ਸਕੇ ਭਰਾ ਹਨ ਅਤੇ ਦੋਨੋਂ ਹੀ ਨੇਤਰਹੀਣ ਹਨ।ਪਰਮਾਤਮਾ ਨੇ ਇਨ੍ਹਾਂ ਦੋਨਾਂ ਨੂੰ ਇਹ ਘਾਟ ਦਿੱਤੀ

ਹੈ ਪਰ ਉੱਥੇ ਹੀ ਬਹੁਤ ਸੁਰੀਲੀ ਆਵਾਜ਼ ਦਿੱਤੀ ਹੈ, ਜਿਸ ਦੇ ਦਮ ਤੇ ਇਹ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ।ਦੋਨੋਂ ਭਰਾ ਬਹੁਤ ਹੀ ਚੰਗੇ ਢੰਗ ਨਾਲ ਹਰਮੋਨੀਅਮ ਵਜਾ ਲੈਂਦੇ ਹਨ ਅਤੇ ਗੁਰਬਾਣੀ ਨੂੰ ਇਨ੍ਹਾਂ ਦੋਨਾਂ ਨੇ ਹੀ ਕੰਠ ਕਰ ਰੱਖਿਆ ਹੈ।ਇਨ੍ਹਾਂ ਦੋਨਾਂ ਭਰਾਵਾਂ ਨੇ ਆਪਣੀ ਇਸ ਕਮੀ ਨੂੰ ਆਪਣੇ ਦਿਲ ਤੇ ਨਹੀਂ ਲਗਾਇਆ ਭਾਵੇਂ ਕਿ ਇਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਦੁੱਖ ਦੇਖੇ ਹਨ। ਇਨ੍ਹਾਂ ਨੇ ਦੱਸਿਆ ਕਿ ਇਹ ਤਿੰਨ ਭਰਾ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਨੇਤਰਹੀਣ ਹੋਣ

ਕਰਕੇ ਆਪਣੇ ਪਰਿਵਾਰ ਨੂੰ ਉਸ ਹੱਦ ਤੱਕ ਅੱਗੇ ਨਹੀਂ ਲਿਜਾ ਪਾ ਰਹੇ।ਜਿਸ ਤਰੀਕੇ ਨਾਲ ਆਮ ਲੋਕ ਆਪਣੇ ਪਰਿਵਾਰ ਦੀ ਮੱਦਦ ਕਰ ਪਾਉਂਦੇ ਹਨ।ਪਰ ਇਨ੍ਹਾਂ ਦੇ ਹੌਸਲੇ ਅਜੇ ਵੀ ਬੁਲੰਦ ਹਨ।ਇਨ੍ਹਾਂ ਨੇ ਬੀਏ ਮਿਊਜ਼ਿਕ ਵਿੱਚ ਆਪਣੀ ਪੜ੍ਹਾਈ ਕਰ ਰੱਖੀ ਹੈ। ਇਨ੍ਹਾਂ ਨੂੰ ਉਮੀਦ ਹੈ ਕਿ ਜਲਦੀ ਹੀ ਇਨ੍ਹਾਂ ਨੂੰ ਨੌਕਰੀ ਮਿਲ ਜਾਵੇਗੀ।ਨਾਲ ਹੀ ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਮਾਤਮਾ ਇਨ੍ਹਾਂ ਨੂੰ ਨੌਕਰੀ ਦਿਵਾਉਣਾ ਚਾਹੇ ਤਾਂ ਇਨ੍ਹਾਂ ਦੀ ਮਾਂ ਦੀ ਮੌਤ ਤੋਂ ਪਹਿਲਾਂ ਇਨ੍ਹਾਂ ਨੂੰ ਨੌਕਰੀ ਮਿਲ ਜਾਵੇ। ਕਿਉਂਕਿ ਇਸ ਸਮੇਂ ਇਨ੍ਹਾਂ ਦੀ ਮਾਤਾ ਵੱਲੋਂ ਬਹੁਤ ਜ਼ਿਆਦਾ ਦੁੱਖ ਝੱਲੇ ਜਾ ਰਹੇ ਹਨ ਅਤੇ ਆਪਣੀ ਮਿਹਨਤ ਦੇ ਦਮ ਤੇ ਇਹ ਦੋਨੋਂ ਭਰਾ ਆਪਣੀ ਮਾਂ ਦੇ

ਇਨ੍ਹਾਂ ਦੁੱਖਾਂ ਨੂੰ ਦੂਰ ਕਰਨਾ ਚਾਹੁੰਦੇ ਹਨ।ਸੋ ਇਨ੍ਹਾਂ ਦੋਨਾਂ ਭਰਾਵਾਂ ਦੇ ਹੌਸਲੇ ਨੂੰ ਦੇਖ ਕੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਸਲਾਮ ਕਰ ਰਹੇ ਹਨ ਅਤੇ ਇਨ੍ਹਾਂ ਦੇ ਅੱਗੇ ਵਧਣ ਦੀਆਂ ਦੁਆਵਾਂ ਕਰ ਰਹੇ ਹਨ।

Leave a Reply

Your email address will not be published.