ਕਿਸਾਨਾਂ ਦੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਖੂਨੀ ਝੜਪ, ਵੀਡੀਓ ਹੋਈ ਵਾਇਰਲ

Uncategorized

ਅੱਜ ਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ,ਜਿਥੇ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਜਾਂ ਫਿਰ ਪਾਣੀ ਦੀ ਵਾਰੀ ਨੂੰ ਲੈ ਕੇ ਝਗੜਾ ਕੀਤਾ ਜਾਂਦਾ ਹੈ ਅਤੇ ਇਹ ਝਗੜੇ ਇੰਨੇ ਜ਼ਿਆਦਾ ਵਧ ਜਾਂਦੇ ਹਨ ਕਿ ਮਾਮਲਾ ਕ-ਤ-ਲ ਤੱਕ ਪਹੁੰਚ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਫ਼ਾਜ਼ਿਲਕਾ ਦੇ ਕਮਾਲ ਵਾਲਾ ਪਿੰਡ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਦੋ ਗੁਆਂਢੀਆਂ ਦੇ ਵਿਚਕਾਰ ਜ਼ਬਰਦਸਤ ਝੜਪ ਹੋ ਜਾਂਦੀ ਹੈ। ਜਾਣਕਾਰੀ ਮੁਤਾਬਕ ਪਾਣੀ ਦੀ ਵਾਰੀ ਨੂੰ ਲੈ ਕੇ ਇਨ੍ਹਾਂ ਦੇ ਵਿਚਕਾਰ ਝਗੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਅੱਜ ਤੋਂ ਛੇ ਸਾਲ ਪਹਿਲਾਂ ਵੀ ਇਨ੍ਹਾਂ ਦੇ ਵਿਚਕਾਰ ਇਸੇ ਗੱਲ ਤੋਂ ਝਗੜਾ ਹੋਇਆ ਸੀ।ਪਰ ਉਸ ਸਮੇਂ ਇਸ

ਨੂੰ ਸੁਲਝਾ ਲਿਆ ਗਿਆ ਸੀ।ਪਰ ਅਜੇ ਤੱਕ ਵੀ ਮਨਾਂ ਦੇ ਵਿੱਚ ਜ਼ਹਿਰ ਸੀ। ਉਸ ਜ਼ਹਿਰ ਦੇ ਚਲਦੇ ਹੀ ਅੱਜ ਇਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ।ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡਾ ਵੀ ਦਿਲ ਝੰਜੋੜਿਆ ਜਾਵੇਗਾ ਕਿ ਕਿਸ ਤਰੀਕੇ ਨਾਲ ਪਹਿਲਾਂ ਜ਼ਬਰਦਸਤ ਝੜਪ ਹੁੰਦੀ ਹੈ ਉਸ ਤੋਂ ਬਾਅਦ ਚਾਰ ਗੋ-ਲੀ-ਆਂ ਚਲਾਈਆਂ ਜਾਂਦੀਆਂ ਹਨ।ਜਿਨ੍ਹਾਂ ਵਿਚੋਂ ਦੋ ਹਵਾਈ ਫਾਇਰ ਹੋ ਜਾਂਦੇ ਹਨ ਅਤੇ ਦੋ ਇਕ ਵਿਅਕਤੀ ਦੀ ਛਾਤੀ ਵਿੱਚ ਜਾ ਲੱਗਦੀਆਂ ਹਨ,ਜਿਸ ਕਾਰਨ

ਉਸ ਦੀ ਮੌਤ ਹੋ ਜਾਂਦੀ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੀ ਵੀਡੀਓ ਬਣਾਈ ਜਾ ਰਹੀ ਸੀ।ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਈ ਸੀ।ਉਨ੍ਹਾਂ ਵੱਲੋਂ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਸੀ ਅਤੇ ਗੋਲੀਆਂ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਸੰਭਾਲਣ ਦੀ ਗੱਲ ਵੀ ਕੀਤੀ ਜਾ ਰਹੀ ਸੀ।ਪਰ ਉਸ ਸਮੇਂ ਤਕ ਕਾਫ਼ੀ ਜ਼ਿਆਦਾ ਦੇਰ ਹੋ ਚੁੱਕੀ ਸੀ,ਕਿਉਂਕਿ ਵਿਅਕਤੀ ਦੀ ਛਾਤੀ ਵਿੱਚ ਗੋ-ਲੀ-ਆਂ ਲੱਗੀਆਂ ਸਨ।ਜਿਸ ਕਾਰਨ ਉਸਦੀ ਮੌਤ ਹੋ ਗਈ।ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਿਓ ਪੁੱਤ ਬੁਲਟ ਮੋਟਰਸਾਈਕਲ ਉੱਤੇ ਬੈਠ ਕੇ ਫਰਾਰ ਹੋ ਜਾਂਦੇ ਹਨ।ਸੋ ਇਹ ਇਕ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ।ਜਿਸ ਖ਼ਬਰ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਅਜਿਹੇ ਲੋਕਾਂ

ਦੀ ਸੋਚ ਨੂੰ ਲਾਹਨਤਾਂ ਪਾ ਰਹੇ ਹਨ ਜੋ ਪਾਣੀ ਦੀ ਵਾਰੀ ਪਿੱਛੇ ਇੱਕ ਦੂਜੇ ਦਾ ਕ-ਤ-ਲ ਕਰਨ ਲਈ ਉਤਾਰੂ ਹੋ ਜਾਂਦੇ ਹਨ।

Leave a Reply

Your email address will not be published.