ਪੰਜਾਬ ਦੇ ਇਸ ਪਿੰਡ ਦੇ ਖੂਹ ਵਿੱਚੋਂ ਮਿਲੇ ਮਨੁੱਖੀ ਪਿੰਜਰ ,ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Uncategorized

ਅੱਜਕੱਲ੍ਹ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਦੇਖਣ ਨੂੰ ਮਿਲਦੀਆਂ ਹਨ, ਜੋ ਦਿਲ ਨੂੰ ਦਹਿਲਾ ਦਿੰਦੀਅਾਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨੂਰਮਹਿਲ ਦੇ ਨਜ਼ਦੀਕੀ ਪਿੰਡ ਚੀਮਾ ਕਲਾਂ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਖੂਹ ਦੇ ਵਿਚੋਂ ਪਿਓ ਪੁੱਤਰ ਦੀਅਾਂ ਲਾਸ਼ਾਂ ਨੂੰ ਸੁੱਟਿਆ ਗਿਆ।ਹੁਣ ਇਹ ਲਾਸਾਂ ਪਿੰਜਰ ਬਣ ਚੁੱਕੀਆਂ ਹਨ ਅਤੇ ਇਨ੍ਹਾਂ ਲਾਸ਼ਾਂ ਦੇ ਪਿੰਜਰਾਂ ਨੂੰ ਕੱਢਿਆ ਗਿਆ ਹੈ।ਜਾਣਕਾਰੀ ਮੁਤਾਬਕ ਮ੍ਰਿਤਕ ਪਿਓ ਦਾ ਨਾਮ ਵਿੱਦਿਆ ਨੰਦ ਅਤੇ ਪੁੱਤਰ ਦਾ ਨਾਮ ਸੁਗਮ ਸੀ।ਇਹ ਦੋਨੋਂ

ਬਿਹਾਰ ਦੇ ਰਹਿਣ ਵਾਲੇ ਸੀ ਅਤੇ ਨੂਰਮਹਿਲ ਦੇ ਵਿੱਚ ਇਨ੍ਹਾਂ ਦਾ ਇਕ ਸਾਥੀ ਰਹਿੰਦਾ ਸੀ, ਜਿਸ ਦਾ ਨਾਮ ਰਾਮ ਚੰਦਰ ਹੈ।ਰਾਮ ਚੰਦਰ ਇੱਕ ਖੂਹ ਤੇ ਰਹਿੰਦਾ ਸੀ,ਕਿਉਂਕਿ ਇੱਥੇ ਉਸ ਦਾ ਕੰਮ ਚੱਲ ਰਿਹਾ ਸੀ।ਰਾਮਚੰਦਰਨ ਨੇ ਸ਼ੁਭਮ ਅਤੇ ਉਸ ਦੇ ਪਿਉ ਵਿੱਦਿਆ ਨੰਦ ਨੂੰ ਦਿੱਲੀ ਤੋਂ ਬੁਲਾਇਆ ਸੀ। ਕਿਉਂਕਿ ਇਹ ਦੋਨੋਂ ਦਿੱਲੀ ਵਿੱਚ ਕੰਮ ਕਰਦੇ ਸੀ।ਉਸ ਸਮੇਂ ਇਨ੍ਹਾਂ ਕੋਲ ਪਨਤਾਲੀ ਹਜ਼ਾਰ ਰੁਪਿਆ ਸੀ।ਸ਼ੁਭਮ ਅਤੇ ਵਿੱਦਿਆ ਨੰਦ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਰਾਮ ਚੰਦਰਾ ਵੱਲੋਂ ਇਨ੍ਹਾਂ ਦੋਨਾਂ ਦੀ ਹੱ-ਤਿ-ਆ

ਕਰਕੇ ਇਨ੍ਹਾਂ ਨੂੰ ਜਲਾ ਕੇ ਖੂਹ ਵਿੱਚ ਸੁੱਟ ਦਿੱਤਾ।ਜਿਸ ਕਾਰਨ ਇਨ੍ਹਾਂ ਦੀਆਂ ਲਾਸ਼ਾਂ ਪਿੰਜਰ ਬਣ ਚੁੱਕੀਆਂ ਹਨ। ਪਰ ਕਾਫੀ ਲੰਬੇ ਸਮੇਂ ਤੋਂ ਉਹ ਇਨ੍ਹਾਂ ਦੋਨਾਂ ਦੀ ਭਾਲ ਕਰ ਰਹੇ ਸੀ ਅਤੇ ਹੁਣ ਉਹ ਨੂਰਮਹਿਲ ਪਹੁੰਚੇ ਹਨ,ਜਿੱਥੇ ਇਨ੍ਹਾਂ ਦੀਆਂ ਲਾਸ਼ਾਂ ਦੇ ਪਿੰਜਰਾਂ ਨੂੰ ਕੱਢਿਆ ਗਿਆ ਹੈ।ਇਹ ਮਾਮਲਾ ਪੁਲਸ ਮੁਲਾਜ਼ਮਾਂ ਕੋਲ ਪਹੁੰਚ ਚੁੱਕਿਆ ਹੈ।ਪੁਲੀਸ ਮੁਲਾਜ਼ਮਾਂ ਨੇ ਰਾਮਚੰਦਰ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।ਉਨ੍ਹਾ ਦਾ ਕਹਿਣਾ ਹੈ ਕਿ ਰਾਮਚੰਦਰ ਨੇ ਪਿਓ ਪੁੱਤਰ ਨੂੰ ਜ਼ਹਿਰੀਲੀ ਦਵਾਈ ਖਵਾ ਕੇ ਮਾਰ ਦਿੱਤਾ,ਉਸ ਤੋਂ ਬਾਅਦ ਉਨ੍ਹਾਂ ਨੂੰ ਜਲਾ ਕੇ ਖੂਹ ਵਿੱਚ ਸੁੱਟ ਦਿੱਤਾ।ਉਸ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਪਤਨੀ ਨੂੰ ਵੀ ਦਿੱਤੀ ਸੀ।ਪਰ ਇਸ ਮਾਮਲੇ ਬਾਰੇ ਕਿਸੇ ਨੇ ਕਿਸੇ ਕੋਲ ਕੋਈ ਵੀ ਗੱਲ

ਨਹੀਂ ਕੀਤੀ।ਪਰ ਹੁਣ ਉਨ੍ਹਾਂ ਵੱਲੋਂ ਰਾਮਚੰਦਰਾ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।

Leave a Reply

Your email address will not be published. Required fields are marked *