ਇਹ ਐਕਟਰਸ ਹੋਈ ਕਿਸਾਨਾਂ ਦੇ ਸਾਂਸਦ ਵਿੱਚ ਸ਼ਾਮਲ ,ਕਹਿ ਦਿੱਤੀ ਇਹ ਵੱਡੀ ਗੱਲ

Uncategorized

ਕਿਸਾਨੀ ਅੰਦੋਲਨ ਲਗਾਤਾਰ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਬਹੁਤ ਸਾਰੇ ਲੋਕ ਹਨ,ਜੋ ਕਿਸਾਨੀ ਅੰਦੋਲਨ ਵਿਚ ਹਿੱਸਾ ਪਾ ਰਹੇ ਹਨ।ਕਿਸਾਨਾਂ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਕੇਂਦਰ ਸਰਕਾਰ ਉੱਤੇ ਦਬਾਅ ਬਣਾ ਸਕਣ ਅਤੇ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਸਕਣ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੰਤਰ ਮੰਤਰ ਤੇ ਕਿਸਾਨਾਂ ਵੱਲੋਂ ਪਾਰਲੀਮੈਂਟ ਲਗਾਈ ਜਾਂਦੀ ਹੈ।ਇੱਥੇ ਦੋ ਸੌ ਕਿਸਾਨ ਰੋਜ਼ਾਨਾ ਹੀ ਕਿਸਾਨੀ ਮੋਰਚੇ ਦੇ ਵਿੱਚੋਂ ਆਉਂਦੇ ਹਨ ਅਤੇ ਪਾਰਲੀਮੈਂਟ ਵਿੱਚ ਤਿੰਨਾਂ ਖੇਤੀ ਕਾਨੂੰਨਾਂ ਬਾਰੇ ਚਰਚਾ ਕਰਦੇ ਹਨ।ਉਸ ਤੋਂ ਬਾਅਦ ਉਹ ਵਾਪਸ ਅਕਾਲੀ ਮੋਰਚੇ ਦੇ ਵਿੱਚ ਚਲੇ ਜਾਂਦੇ ਹਨ।ਇਸੇ ਦੌਰਾਨ ਹੁਣ ਕਿਸਾਨ ਬੀਬੀਆਂ ਨੂੰ ਵੀ ਇਸ

ਦਾ ਮੌਕਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਅੱਜ ਕਿਸਾਨ ਬੀਬੀਆਂ ਪਾਰਲੀਮੈਂਟ ਲਗਾਉਣ ਲਈ ਆਈਆਂ,ਇਸ ਸਮੇਂ ਉਨ੍ਹਾਂ ਨੇ ਚਰਚਾ ਕੀਤੀ ਕਿ ਇਸ ਤਰੀਕੇ ਨਾਲ ਪਾਰਲੀਮੈਂਟ ਦੇ ਵਿੱਚ ਇੱਕ ਬਿੱਲ ਪਾਸ ਹੋਣ ਤੋਂ ਪਹਿਲਾਂ ਚਰਚਾ ਹੋਣੀ ਚਾਹੀਦੀ ਹੈ।ਜੇਕਰ ਇਸ ਬਿਲ ਉੱਤੇ ਸਾਰੇ ਸਹਿਮਤ ਨਹੀਂ ਹਨ ਤਾਂ ਉਸ ਬਿੱਲ ਨੂੰ ਨਹੀਂ ਬਣਾਇਆ ਜਾਣਾ ਚਾਹੀਦਾ।ਇਸ ਮੌਕੇ ਬੌਲੀਵੁੱਡ ਦੀ ਅਦਾਕਾਰਾ ਗੁਲ ਪਨਾਗ ਵੀ ਦਿਖਾਈ ਦਿੱਤੀ।ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਹ

ਇੱਥੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਲਈ ਆਏ ਹਨ।ਉਨ੍ਹਾਂ ਨੇ ਕਿਸਾਨ ਬੀਬੀਆਂ ਦੇ ਹੌਸਲੇ ਨੂੰ ਸਲਾਮ ਕੀਤਾ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਵੱਡੇ ਅਹੁਦਿਆਂ ਉੱਤੇ ਸਥਾਪਿਤ ਲੀਡਰਾਂ ਵੱਲੋਂ ਕਿਸਾਨਾਂ ਲਈ ਗਲਤ ਸ਼ਬਦ ਵਰਤੇ ਜਾਂਦੇ ਹਨ, ਉਹ ਬਹੁਤ ਹੀ ਗਲਤ ਗੱਲ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਦਿੱਲੀ ਮਹਿਲਾ ਪੁਲੀਸ ਮੁਲਾਜ਼ਮਾਂ ਵੱਲੋਂ ਕਿਸਾਨ ਬੀਬੀਆਂ ਦਾ ਕਾਫ਼ੀ ਸਹਿਯੋਗ ਕੀਤਾ ਗਿਆ।ਇਸ ਮੌਕੇ ਅਦਾਕਾਰਾ ਗੁਲ ਪਨਾਗ ਨੇ ਪਾਰਲੀਮੈਂਟ ਦੇ ਵਿੱਚ ਹਿੱਸਾ ਲਿਆ ਉਨ੍ਹਾਂ ਦੀ ਆਪਣੀ ਗੱਲਬਾਤ ਰੱਖੀ।ਪਾਰਲੀਮੈਂਟ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਵੱਲੋਂ ਚਰਚਾ ਕੀਤੀ ਗਈ।ਇਸ ਚਰਚਾ ਤੋਂ ਬਾਅਦ ਸਾਰੀਆਂ ਬੀਬੀਆਂ ਦੇ ਵਿੱਚ ਜੋਸ਼ ਦਿਖਾਈ ਦਿੱਤਾ।ਉਨ੍ਹਾਂ ਦਾ ਇੱਕੋ ਕਹਿਣਾ ਸੀ ਕਿ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਨੂੰ ਰੱਦ

ਨਹੀਂ ਹੋ ਜਾਂਦੇ।ਉਸ ਸਮੇਂ ਤੱਕ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਰਹਿਣਗੇ ਅਤੇ ਮੋਦੀ ਸਰਕਾਰ ਦਾ ਤਖਤ ਪਲਟ ਦੇਣਗੇ।

Leave a Reply

Your email address will not be published. Required fields are marked *