ਦੇਸੀ ਜੁਗਾੜ ਲਾ ਕੇ ਇਸ ਨੌਜਵਾਨ ਨੇ ਬਣਾ ਦਿੱਤਾ ਮੋਟਰਸਾਈਕਲ ,ਵੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਅੱਜਕੱਲ੍ਹ ਬਹੁਤ ਸਾਰੇ ਨੌਜਵਾਨ ਜ਼ਿਆਦਾ ਸਮਾਂ ਮੋਬਾਇਲ ਤੇ ਬਿਤਾਉਂਦੇ ਹਨ।ਬਹੁਤ ਸਾਰੇ ਮਾਪਿਆਂ ਨੂੰ ਇਹ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਆਪਣਾ ਦਿਮਾਗ ਖ਼ਰਾਬ ਕਰ ਰਹੇ ਹਨ।ਪਰ ਉੱਥੇ ਹੀ ਕੁਝ ਨੌਜਵਾਨ ਕੁਝ ਅਜਿਹਾ ਕਰ ਦਿਖਾਉਂਦੇ ਹਨ।ਜਿਸ ਕਾਰਨ ਉਹ ਚਾਰੇ ਪਾਸੇ ਮਿਸਾਲ ਬਣ ਜਾਂਦੇ ਹਨ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮੋਬਾਇਲ ਦੇ ਬਹੁਤ ਸਾਰੇ ਨੁਕਸਾਨ ਹਨ,ਪਰ ਉੱਥੇ ਹੀ ਬਹੁਤ ਸਾਰੇ ਫ਼ਾਇਦੇ ਵੀ ਹਨ। ਜੇਕਰ ਇਸ ਨੂੰ ਸਹੀ ਤਰੀਕੇ ਨਾਲ ਵਰਤਿਆ ਜਾਵੇ ਤਾਂ ਲੋਕ ਆਪਣੀ ਜ਼ਿੰਦਗੀ ਦੇ ਨਾਲ ਨਾਲ ਆਪਣੇ ਪਰਿਵਾਰ ਦੀ ਜ਼ਿੰਦਗੀ ਵੀ ਬਦਲ ਸਕਦੇ ਹਨ।ਇਸੇ ਤਰ੍ਹਾਂ ਨਾਲ ਮਲੇਰਕੋਟਲਾ ਦੇ ਰਹਿਣ

ਵਾਲੇ ਮੁਹੰਮਦ ਨੌਸ਼ਾਦ ਨਾਂ ਦੇ ਲੜਕੇ ਨੇ ਇਕ ਮੋਟਰਬਾਈਕ ਤਿਆਰ ਕੀਤੀ ਹੈ ਅਤੇ ਇਸ ਮੋਟਰਬਾਈਕ ਨੂੰ ਤਿਆਰ ਕਰਨ ਲਈ ਉਸ ਨੇ ਇੰਟਰਨੈੱਟ ਦਾ ਸਹਾਰਾ ਲਿਆ ਹੈ।ਉਸ ਨੇ ਇੰਟਰਨੈੱਟ ਤੋਂ ਸਰਚ ਕੀਤੀ ਕਿ ਕਿਸ ਤਰੀਕੇ ਨਾਲ ਉਹ ਇਸ ਮੋਟਰਬਾਈਕ ਨੂੰ ਤਿਆਰ ਕਰ ਸਕਦਾ ਹੈ।ਫਿਰ ਉਸ ਨੇ ਇਸ ਲਈ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।ਜਾਣਕਾਰੀ ਮੁਤਾਬਕ ਉਸ ਨੇ ਬਹੁਤ ਸਾਰਾ ਸਾਮਾਨ ਕਬਾੜ ਵਿੱਚੋਂ ਖਰੀਦਿਆ ਹੈ ਅਤੇ ਕੁਝ ਸਾਮਾਨ ਨਵਾਂ ਲਗਾ ਕੇ ਇਕ ਬਹੁਤ ਸੋਹਣੀ ਮੋਟਰਬਾਈਕ ਤਿਆਰ ਕਰ ਦਿੱਤੀ ਹੈ, ਜੋ ਬੈਟਰੀ ਤੇ ਚੱਲਦੀ ਹੈ

ਜਿਸ ਕਾਰਨ ਤੇਲ ਦਾ ਖਰਚਾ ਵੀ ਬਚੇਗਾ ਅਤੇ ਲੋਕ ਆਪਣਾ ਸਫਰ ਵੀ ਤੈਅ ਕਰ ਸਕਦੇ ਹਨ।ਦੱਸ ਦਈਏ ਕਿ ਮੁਹੰਮਦ ਨੌਸ਼ਾਦ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਦੱਸਿਆ ਕਿ ਇਸ ਮੋਟਰਬਾਈਕ ਨੂੰ ਤਿਆਰ ਕਰਨ ਲਈ ਉਸ ਨੂੰ ਦੋ ਮਹੀਨੇ ਦਾ ਸਮਾਂ ਲੱਗਿਆ ਹੈ।ਪਹਿਲਾਂ ਉਹ ਪੱਲੇਦਾਰੀ ਦਾ ਕੰਮ ਵੀ ਕਰਦਾ ਰਿਹਾ ਹੈ,ਪਰ ਉਸ ਦਾ ਇਹ ਸੁਪਨਾ ਸੀ ਕਿ ਉਹ ਕੁਝ ਅਜਿਹਾ ਕਰੇ ਜਿਸ ਕਾਰਨ ਉਸ ਦਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਨਾਮ ਰੌਸ਼ਨ ਹੋਵੇ ਨੌਸ਼ਾਦ ਵੱਲੋਂ ਤਿਆਰ ਕੀਤੀ ਗਈ।ਇਸ ਮੋਟਰਬਾਈਕ ਦੇ ਚਾਰੇ ਪਾਸੇ ਚਰਚੇ ਹੋ ਰਹੇ ਹਨ ਬਹੁਤ ਸਾਰੇ ਲੋਕ

ਨੌਸ਼ਾਦ ਦੀ ਇਸ ਮਿਹਨਤ ਨਾਲ ਬਣਾਈ ਹੋਈ ਮੋਟਰਬਾਈਕਾਂ ਦੀਆਂ ਤਾਰੀਫਾਂ ਕਰ ਰਹੇ ਹਨ ਅਤੇ ਉਸ ਦੇ ਅੱਗੇ ਵਧਣ ਦੀਆਂ ਦੁਆਵਾਂ ਕਰ ਰਹੇ ਹਨ।

Leave a Reply

Your email address will not be published. Required fields are marked *