ਪੇਸ਼ੀ ਤੋਂ ਬਾਅਦ ਲੱਖਾ ਸਧਾਣਾ ਸਿੱਧਾ ਪਹੁੰਚ ਗਿਆ ਸਿੰਘੂ ਬਾਰਡਰ,ਜਿੱਥੇ ਲੱਗੇ ਸੀ ਟਰਾਲੀ ਨੂੰ ਅੱਗ

Uncategorized

ਕਿਸਾਨੀ ਅੰਦੋਲਨ ਬਾਰੇ ਗਲਤ ਤਾਂ ਬੋਲਣ ਵਾਲੇ ਲੋਕ ਅਕਸਰ ਹੀ ਇਸ ਅੰਦੋਲਨ ਨੂੰ ਪਿਕਨਿਕ ਦਾ ਨਾਮ ਦਿੰਦੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਕਿਸਾਨੀ ਅੰਦੋਲਨ ਵਿਚ ਬੈਠੇ ਹੋਏ ਕਿਸਾਨ ਮੌਜ ਮਸਤੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੁਫਤ ਵਿਚ ਖਾਣਾ ਪੀਣਾ ਮਿਲ ਰਿਹਾ ਹੈ।ਪਰ ਅਸਲ ਵਿੱਚ ਵੇਖਿਆ ਜਾਵੇ ਤਾਂ ਕਿਸਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਹਨ।ਅਕਸਰ ਹੀ ਸਾਡੇ ਸਾਹਮਣੇ ਕੁਝ ਅਜਿਹੀਆਂ ਖ਼ਬਰਾਂ ਆਉਂਦੀਆਂ ਹਨ,ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਦਾ ਦਿਲ ਦਹਿਲ ਜਾਂਦਾ ਹੈ। ਪਰ ਫਿਰ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਦਿਖਾਈ ਦਿੰਦੇ ਹਨ।ਪਿਛਲੇ ਦਿਨੀਂ ਬੀ ਸਿੰਘੂ ਬਾਰਡਰ ਉੱਤੇ ਕੁੱਝ

ਸ਼ਰਾਰਤੀ ਅਨਸਰਾਂ ਵੱਲੋਂ ਟਰਾਲੀਆਂ ਨੂੰ ਅੱਗ ਲਗਾ ਦਿੱਤੀ ਗਈ।ਜਿਨ੍ਹਾਂ ਵਿੱਚੋਂ ਇੱਕ ਟਰਾਲੀ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।ਇਸ ਤੋਂ ਇਲਾਵਾ ਕਿਸਾਨਾਂ ਦੀਅਾਂ ਦੋ ਝੌਂਪੜੀਆਂ ਜਲ ਕੇ ਸੁਆਹ ਹੋ ਗਈਆਂ ਅਤੇ ਬਹੁਤ ਸਾਰਾ ਨੁਕਸਾਨ ਹੋ ਗਿਆ।ਇੱਥੇ ਲੱਖਾ ਸਿਧਾਣਾ ਵੱਲੋਂ ਉਨ੍ਹਾਂ ਲੋਕਾਂ ਨੂੰ ਜਵਾਬ ਦਿੱਤਾ ਗਿਆ ਜਿਹੜੇ ਕਿਸਾਨੀ ਅੰਦੋਲਨ ਨੂੰ ਪਿਕਨਿਕ ਦਾ ਨਾਮ ਦਿੰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਦਿੱਲੀ ਦੀਅਾਂ ਸਰਹੱਦਾਂ ਉੱਤੇ ਬੈਠੇ ਹੋਏ ਹਨ। ਕਿਸੇ ਵੀ ਸਮੇਂ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਤੇ ਲੋਕਾਂ ਤੋਂ

ਰਾਜਨੀਤਕ ਲੀਡਰਾਂ ਬਾਰੇ ਵੀ ਸਵਾਲ ਪੁੱਛੇ।ਜਿਸ ਤਰੀਕੇ ਨਾਲ ਪਿਛਲੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ ਤਾਂ ਉਸ ਸਮੇਂ ਕੁਝ ਲੋਕ ਢੋਲ ਦੇ ਡਗੇ ਤੇ ਭੰਗੜੇ ਪਾਉਂਦੇ ਹੋਏ ਦਿਖਾਈ ਦਿੱਤੇ।ਇਨ੍ਹਾਂ ਲੋਕਾਂ ਨੂੰ ਲੱਖਾ ਸਧਾਣਾ ਦਾ ਸਵਾਲ ਸੀ ਕਿ ਕੀ ਉਨ੍ਹਾਂ ਦੇ ਮੁੱਦੇ ਹੱਲ ਹੋ ਗਏ ਹਨ ਕਿ ਪੰਜਾਬ ਵਿੱਚ ਬੇਰੁਜ਼ਗਾਰੀ, ਮਹਿੰਗਾਈ,ਨਸ਼ੇ, ਬੇਅਦਬੀ ਦੇ ਮਾਮਲੇ ਦੂਰ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਸਿਰਫ਼ ਗੱਲਾਂ ਹੀ ਹਨ ਅੱਜ ਤਕ ਉਨ੍ਹਾਂ ਨੇ ਸਿਰਫ ਗੱਲਾਂ ਹੀ ਸੁਣਾਈਆਂ ਹਨ ਅਤੇ ਲੋਕਾਂ ਨੂੰ ਜ਼ਿਆਦਾ ਖੁਸ਼ ਨਹੀਂ ਹੋਣਾ ਚਾਹੀਦਾ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਚੁੱਕੇ ਹਨ।ਕਿਉਂਕਿ ਜਿਸ

ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ,ਉਸੇ ਤਰੀਕੇ ਨਾਲ ਹੁਣ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਦੀ ਥਾਂ ਤੇ ਬਿਠਾ ਦਿੱਤਾ ਗਿਆ ਹੈ।

Leave a Reply

Your email address will not be published.