ਬੰਬੇ ਗੋਆ ਰੋਡ ਉੱਪਰ ਫਸ ਗਏ ਪੰਜਾਬੀਆਂ ਦੇ ਟੈਂਕਰ, ਦੇਖੋ ਮੌਕੇ ਦੇ ਕੀ ਹਨ ਹਾਲਾਤ

Uncategorized

ਦੇਸ਼ ਦੇ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਮਿਲੀ ਹੈ।ਪਰ ਦੂਜੇ ਪਾਸੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਹਨ, ਕਿਉਂਕਿ ਬਹੁਤ ਸਾਰੀਆਂ ਥਾਵਾਂ ਉੱਤੇ ਹੜ੍ਹ ਦਾ ਮਾਹੌਲ ਬਣ ਚੁੱਕਿਆ ਹੈ। ਪਿਛਲੇ ਦਿਨੀਂ ਹਿਮਾਚਲ ਪ੍ਰਦੇਸ਼ ਦੇ ਕਿਨੌਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਸੀ,ਜਿਥੇ ਭਾਰੀ ਮੀਂਹ ਪੈਣ ਤੋਂ ਬਾਅਦ ਪਹਾੜ ਖੁਰਨ ਲੱਗਿਆ ਸੀ ਅਤੇ ਇਕ ਪੱਥਰ ਹੇਠਾਂ ਡਿੱਗਿਆ। ਜਿਸ ਕਾਰਨ ਨਜ਼ਦੀਕ ਵਹਿੰਦੀ ਨਦੀ ਦਾ ਪੁਲ ਟੁੱਟ ਗਿਆ ਸੀ ਅਤੇ ਇਸ ਹਾਦਸੇ ਵਿਚ ਨੌੰ ਲੋਕਾਂ ਦੀ ਜਾਨ ਗਈ ਸੀ।ਹੁਣ

ਤਸਵੀਰਾਂ ਮਹਾਰਾਸ਼ਟਰ ਦੇ ਰਤਨਾਗਿਰੀ ਇਲਾਕੇ ਤੋਂ ਸਾਹਮਣੇ ਆ ਰਹੀਆਂ ਹਨ,ਜਿੱਥੇ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਭਾਰੀ ਮੀਂਹ ਪੈਣ ਕਾਰਨ ਵੀਹ ਫੁੱਟ ਤੱਕ ਪਾਣੀ ਚੜ੍ਹ ਚੁੱਕਿਆ ਹੈ ਸੜਕਾਂ ਉਤੇ ਪਾਣੀ ਖਡ਼੍ਹਾ ਹੈ,ਜਿਸ ਕਾਰਨ ਆਵਾਜਾਈ ਬਿਲਕੁੱਲ ਠੱਪ ਹੋ ਚੁੱਕੀ ਹੈ।ਕੁਝ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੜਕ ਉੱਤੇ ਖੜ੍ਹੇ ਹੋਏ ਵੱਡੇ ਟੈਂਕਰ ਕਿਸ ਤਰੀਕੇ ਨਾਲ ਪਾਣੀ ਵਿਚ ਡੁੱਬ ਚੁੱਕੇ ਹਨ।ਜਾਣਕਾਰੀ

ਮੁਤਾਬਕ ਇਹ ਤਸਵੀਰਾਂ ਬੰਬੇ ਗੋਆ ਹਾਈਵੇ ਦੀਆਂ ਹਨ, ਜਿੱਥੇ ਪੰਜਾਬੀ ਲੋਕਾਂ ਵੱਲੋਂ ਟੈਂਕਰ ਲਿਜਾਏ ਜਾ ਰਹੇ ਸੀ।ਪਰ ਰਸਤੇ ਵਿਚ ਭਾਰੀ ਮੀਂਹ ਪੈ ਰਿਹਾ ਸੀ,ਇਸੇ ਦੌਰਾਨ ਇਨ੍ਹਾਂ ਦੇ ਟੈਂਕਰ ਡੁੱਬ ਗਏ।ਬਹੁਤ ਸਾਰੇ ਡਰਾਈਵਰ ਆਪਣੀ ਜਾਨ ਨੂੰ ਬਚਾਉਣ ਲਈ ਜੱਦੋ ਜਹਿਦ ਕਰਦੇ ਹੋਏ ਦਿਖਾਈ ਦਿੱਤੇ।ਸੋ ਇਹ ਦਿਲ ਨੂੰ ਦਹਿਲਾਉਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿੱਥੇ ਲੋਕਾਂ ਦੀ ਜ਼ਿੰਦਗੀ ਖ਼-ਤ-ਰੇ ਵਿੱਚ ਹੈ। ਅਜਿਹੀਆਂ ਵੀਡੀਓਜ਼ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ

ਕਿ ਇਸ ਆਫ਼ਤ ਵਿੱਚ ਫਸੇ ਹੋਏ ਲੋਕਾਂ ਦੀ ਜਾਨ ਉੱਤੇ ਕੋਈ ਵੀ ਆਂਚ ਨਾ ਆਵੇ।

Leave a Reply

Your email address will not be published. Required fields are marked *