ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਮਜ਼ੇਦਾਰ ਵੀਡੀਓ ਤੋਂ ਲੈ ਕੇ ਆਉਂਦੇ ਹਾਂ,ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣਾ ਮਨੋਰੰਜਨ ਕਰ ਸਕਦੇ ਹੋ।ਕਈ ਵਾਰ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖਣ ਤੋਂ ਬਾਅਦ ਲੋਕ ਹੈਰਾਨ ਰਹਿ ਜਾਂਦੇ ਹਨ।ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਖਾਣਾ ਖਾਣ ਲਈ ਬੈਠਦਾ ਹੈ ਤਾਂ ਉਸ ਵਿਅਕਤੀ ਦੇ ਸਾਹਮਣੇ ਉਸ ਦੀ ਪਤਨੀ ਛੱਬੀ ਰੋਟੀਆਂ ਰੱਖ ਦਿੰਦੀ ਹੈ।ਜਿਸ ਨੂੰ ਵੇਖ ਕੇ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਡੰਗਰ ਤਾਂ ਨਹੀਂ ਹੈ ਕਿ ਇਸ ਤਰੀਕੇ ਨਾਲ ਉਸ ਦੇ ਸਾਹਮਣੇ
ਸਾਰੀਆਂ ਰੋਟੀਆਂ ਇੱਕਠੀਆਂ ਰੱਖ ਦਿੱਤੀਆਂ।ਪਰ ਉਸ ਤੋਂ ਬਾਅਦ ਜੋ ਇਹ ਵਿਅਕਤੀ ਕਰਦਾ ਹੈ ਉਸ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੱਸ ਰਹੇ ਹਨ ਅਤੇ ਇਸ ਵਿਅਕਤੀ ਬਾਰੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।ਇਕ ਪਾਸੇ ਇਹ ਵਿਅਕਤੀ ਆਪਣੀ ਪਤਨੀ ਉੱਤੇ ਰੋਅਬ ਮਾਰਦਾ ਹੋਇਆ ਦਿਖਾਈ ਦੇ ਰਿਹਾ ਸੀ ਕਿ ਇਸ ਦੇ ਸਾਹਮਣੇ ਛੱਬੀ ਰੋਟੀਆਂ ਕਿਉਂ ਰੱਖੀਆਂ ਹਨ ਅਤੇ ਉਸੇ ਦੌਰਾਨ ਇਹ ਇੱਕ ਰੋਟੀ ਚੁੱਕ ਕੇ ਆਪਣੀ ਪਤਨੀ ਨੂੰ ਫੜਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਰੋਟੀ ਉਹ ਖਾ ਲਵੇ।ਬਾਕੀ ਰੋਟੀਆਂ ਇਹ ਮਜ਼ੇ ਨਾਲ ਖਾਣ ਲੱਗ ਜਾਂਦਾ ਹੈ।ਇਸ ਵਿਅਕਤੀ ਦੀ ਇਸ
ਹਰਕਤ ਕਰਨ ਦੇ ਅੰਦਾਜ਼ ਨੂੰ ਦੇਖ ਕੇ ਬਹੁਤ ਸਾਰੇ ਲੋਕ ਹੱਸ ਰਹੇ ਹਨ ਅਤੇ ਇਸ ਵਿਅਕਤੀ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ;ਕੁਝ ਲੋਕਾਂ ਦਾ ਕਹਿਣਾ ਹੈ ਕਿ ਏਨੀਆਂ ਜ਼ਿਆਦਾ ਰੋਟੀਆਂ ਤਾਂ ਉਹ ਇੱਕ ਹਫ਼ਤੇ ਵਿੱਚ ਨਹੀਂ ਖਾ ਸਕਦੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਕਿਸੇ ਦੀਆਂ ਰੋਟੀਆਂ ਗਿਣਨੀਆਂ ਨਹੀਂ ਚਾਹੀਦੀਆਂ।ਬਹੁਤ ਸਾਰੇ ਲੋਕਾਂ ਵੱਲੋਂ ਵੱਖੋ ਵੱਖਰੇ ਕੁਮੈਂਟ ਕੀਤੇ ਜਾ ਰਹੇ ਹਨ। ਤੁਹਾਡਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ
ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ।